ਮੁੰਬਈ– ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਵਿਚ ਭਾਰਤ ਦੀ ਮੈਂਬਰ ਨੀਤਾ ਅੰਬਾਨੀ ਨੇ ਕਿਹਾ ਹੈ ਕਿ ਭਾਰਤ ਵਿਚ ਓਲੰਪਿਕ ਖੇਡਾਂ ਨੂੰ ਲੈ ਕੇ ਆਉਣਾ ਉਸਦਾ ਸਭ ਤੋਂ ਵੱਡਾ ਸੁਪਨਾ ਹੈ। ਨੀਤਾ ਅੰਬਾਨੀ ਨੇ ਰਿਲਾਇੰਸ ਦੀ 43ਵੀਂ ਵਰਚੂਅਲ ਏ. ਜੀ. ਐੱਮ. ਵਿਚ ਕਿਹਾ ਕਿ ਉਹ ਭਾਰਤ ਦੇ ਐਥਲੀਟਾਂ ਨੂੰ ਵਿਸ਼ਵ ਪੱਧਰ 'ਤੇ ਬਿਹਤਰੀਨ ਪ੍ਰਦਰਸ਼ਨ ਕਰਦੇ ਦੇਖਣਾ ਚਾਹੁੰਦੀ ਹੈ।
ਨੀਤਾ ਅੰਬਾਨੀ ਆਈ. ਓ. ਸੀ. ਦੀ ਮੈਂਬਰ ਹੈ। ਜ਼ਮੀਨੀ ਪੱਧਰ 'ਤੇ ਖਿਡਾਰੀ ਤਿਆਰ ਕਰਨ ਲਈ ਨੀਤਾ ਅੰਬਾਨੀ ਦੀ ਅਗਵਾਈ ਵਿਚ ਰਿਲਾਇੰਸ ਫਾਊਂਡੇਸ਼ਨ ਕਈ ਸਿੱਖਿਅਕ ਤੇ ਖੇਡ ਪ੍ਰਾਜੈਕਟ ਚਲਾਉਂਦਾ ਹੈ, ਜਿਸ ਨਾਲ ਲੱਖਾਂ ਬੱਚੇ ਜੁੜੇ ਹੋਏ ਹਨ। ਨੀਤਾ ਅੰਬਾਨੀ ਪਹਿਲੀ ਵਾਰ ਬਤੌਰ ਡਾਇਰੈਕਟਰ ਰਿਲਾਇੰਸ ਦੀ ਸਾਲਾਨਾ ਆਮ ਮੀਟਿੰਗ ਨੂੰ ਸੰਬੋਧਨ ਕਰ ਰਹੀ ਸੀ। ਉਨ੍ਹਾਂ ਨੇ ਰਿਲਾਇੰਸ ਫਾਊਂਡੇਸ਼ਨ ਦੇ ਵਾਰੇ 'ਚ ਗੱਲ ਕਰਦੇ ਹੋਏ ਦੱਸਿਆ ਕਿ ਪਿਛਲੇ 10 ਸਾਲਾ 'ਚ ਫਾਊਂਡੇਸ਼ਨ ਨੇ ਦੇਸ਼ 'ਚ ਤਿੰਨ ਕਰੋੜ 60 ਲੱਖ ਲੋਕਾਂ ਦੀ ਜ਼ਿੰਦਗੀ 'ਚ ਬਦਲਾਅ ਲਿਆਂਦਾ ਹੈ। ਨੀਤਾ ਅੰਬਾਨੀ ਨੇ ਕਿਹਾ ਕਿ ਕੋਰੋਨਾ ਦੇ ਕਾਰਨ ਅਸੀਂ ਮੁੰਬਈ 'ਚ ਭਾਰਤ ਦਾ ਪਹਿਲਾ 100-ਬੈੱਡ ਵਾਲਾ ਵਿਸ਼ੇਸ਼ ਕੋਵਿਡ-19 ਹਸਪਤਾਲ ਸਥਾਪਿਤ ਕੀਤਾ ਉਹ ਵੀ ਕੇਵਲ 2 ਹਫਤੇ ਵਿਚ।
ਬੇਟੇ ਨੂੰ ਘੋੜਸਵਾਰੀ ਸਿਖਾਉਂਦੇ ਨਜ਼ਰ ਆਏ ਸ਼ਿਖਰ ਧਵਨ, ਦੇਖੋਂ ਵੀਡੀਓ
NEXT STORY