ਨਵੀਂ ਮੁੰਬਈ- ਕਪਤਾਨ ਲੋਕੇਸ਼ ਰਾਹੁਲ (65) ਅਤੇ ਮੱਧ ਕ੍ਰਮ ਦੇ ਬੱਲੇਬਾਜ਼ ਦੀਪਕ ਹੁੱਡਾ (51) ਦੇ ਅਰਧ ਸੈਂਕੜਿਆਂ ਤੋਂ ਬਾਅਦ ਤੇਜ਼ ਗੇਂਦਬਾਜ਼ ਆਵੇਸ਼ ਖਾਨ (24 ਦੌੜਾਂ 'ਤੇ ਚਾਰ ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਲਖਨਊ ਸੁਪਰ ਜਾਇੰਟਸ ਨੇ ਸੋਮਵਾਰ ਨੂੰ ਇੱਥੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 2022 ਆਈ. ਪੀ. ਐੱਲ. ਦੇ 12ਵੇਂ ਮੈਚ ਵਿਚ 12 ਦੌੜਾਂ ਨਾਲ ਹਰਾ ਦਿੱਤਾ। ਲਖਨਊ ਨੇ 20 ਓਵਰਾਂ ਵਿਚ 7 ਵਿਕਟਾਂ 'ਤੇ 169 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਅਤੇ ਹੈਦਰਾਬਾਦ ਨੂੰ 9 ਵਿਕਟਾਂ 'ਤੇ 157 ਦੌੜਾਂ 'ਤੇ ਰੋਕ ਦਿੱਤਾ। ਜੇਸਨ ਹੋਲਡਰ ਨੇ ਆਖਰੀ ਓਵਰ ਵਿਚ ਤਿੰਨ ਵਿਕਟਾਂ ਹਾਸਲ ਕੀਤੀਆਂ। ਲਖਨਊ ਦੀ ਤਿੰਨ ਮੈਚਾਂ ਵਿਚ ਇਹ ਦੂਜੀ ਜਿੱਤ ਹੈ ਜਦਕਿ ਹੈਦਰਾਬਾਦ ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ।

ਇਹ ਖ਼ਬਰ ਪੜ੍ਹੋ- NZ v NED : ਨਿਊਜ਼ੀਲੈਂਡ ਨੇ ਨੀਦਰਲੈਂਡ ਨੂੰ 3-0 ਨਾਲ ਕੀਤਾ ਕਲੀਨ ਸਵੀਪ
ਲਖਨਊ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੌਲੀ ਸ਼ੁਰੂਆਤ ਕੀਤੀ ਅਤੇ ਲਗਾਤਾਰ ਵਿਕਟ ਗੁਆਏ ਪਰ ਫਿਰ ਰਾਹੁਲ ਅਤੇ ਹੁੱਡਾ ਦੇ ਧਮਾਕੇਦਾਰ ਅਰਧ ਸੈਂਕੜਿਆਂ ਤੇ ਆਖਰ ਵਿਚ ਬਦੋਨੀ ਦੀਆਂ 19 ਦੌੜਾਂ ਦੀ ਤੂਫਾਨੀ ਪਾਰੀ ਦੀ ਬਦੌਲਤ ਸਕੋਰ ਬਰੋਡ 'ਤੇ 169 ਦੌੜਾਂ ਦਾ ਚੁਣੌਤੀਪੂਰਨ ਸਕੋੜ ਖੜ੍ਹਾ ਕੀਤਾ। ਵਾਸ਼ਿੰਗਟਨ ਸੁੰਦਰ ਅਤੇ ਰੋਮਾਰੀਓ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਲਖਨਊ ਨੇ 27 ਦੇ ਸਕੋਰ 'ਤੇ ਤਿੰਨ ਵਿਕਟਾਂ ਗੁਆ ਦਿੱਤੀਆਂ। ਬੱਲੇਬਾਜ਼ ਕਵਿੰਟਨ ਡੀ ਕਾਕ ਅਤੇ ਲੁਈਸ ਅੱਜ ਜਲਦ ਆਊਟ ਹੋ ਗਏ। ਰਾਹੁਲ ਨੇ 6 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 50 ਗੇਂਦਾਂ 'ਤੇ 68 ਦੌੜਾਂ, ਜਦਕਿ ਹੁੱਡਾ ਨੇ ਤਿੰਨ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 33 ਗੇਂਦਾਂ 'ਤੇ 51 ਦੌੜਾਂ ਬਣਾਈਆਂ। ਅੰਤ ਵਿਚ ਬਦੋਨੀ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ 12 ਗੇਂਦਾਂ 'ਤੇ 19 ਦੌੜਾਂ ਦੀ ਤੂਫਾਨੀ ਪਾਰੀ ਖੇਡੀ, ਜਿਸ ਨਾਲ ਟੀਮ 169 ਦੇ ਸਕੋਰ ਤੱਕ ਪਹੁੰਚੀ। ਹੈਦਰਾਬਾਦ ਵਲੋਂ ਟੀ-ਨਟਰਾਜਨ ਨੇ ਚਾਰ ਓਵਰਾਂ ਵਿਚ 26 ਦੌੜਾਂ 'ਤੇ 2 ਵਿਕਟਾਂ, ਸੁੰਦਰ ਨੇ ਚਾਰ ਓਵਰਾਂ ਵਿਚ 28 ਦੌੜਾਂ 'ਤੇ 2 ਅਤੇ ਸ਼ੇਫਡਰ ਨੇ ਚਾਰ ਓਵਰ ਵਿਚ 42 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ।

ਟੀਚੇ ਦਾ ਪਿੱਛਾ ਕਰਦੇ ਹੋਏ ਹੈਦਰਾਬਾਦ ਰਾਹੁਲ ਤ੍ਰਿਪਾਠੀ ਦੀਆਂ 30 ਗੇਂਦਾਂ ਵਿਚ 44 ਦੌੜਾਂ ਦੇ ਦਮ 'ਤੇ 18ਵੇਂ ਓੲਰ ਵਿਚ ਚਾਰ ਵਿਕਟਾਂ 'ਤੇ 147 ਦੌੜਾਂ ਬਣਾ ਕੇ ਵਧੀਆ ਸਥਿਤੀ ਵਿਚ ਨਜ਼ਰ ਆ ਰਿਹਾ ਸੀ ਪਰ ਆਵੇਸ਼ ਖਾਨ ਨੇ ਇਸ ਓਵਰ ਵਿਚ ਨਿਕੋਲਸ ਪੂਰਨ (34) ਅਤੇ ਅਬਦੁੱਲ ਸਮਦ ਦੇ ਵਿਕਟ ਲਗਾਤਾਰ ਗੇਂਦਾਂ 'ਚ ਝਟਕੇ। ਆਖਰੀ ਓਵਰ ਵਿਚ ਹੈਦਰਾਬਾਦ ਨੂੰ 16 ਦੌੜਾਂ ਦੀ ਜ਼ਰੂਰਤ ਸੀ। ਆਖਰੀ ਓਵਰ 'ਚ ਹੋਲਡਰ ਨੇ ਪਹਿਲੀ ਗੇਂਦ ਸੁੱਟੀ ਅਤੇ ਵਾਸ਼ਿੰਗਟਨ ਸੁੰਦਰ ਨੂੰ ਆਊਟ ਕਰ ਹੈਦਰਾਬਾਦ ਦੀ ਕਮਰ ਤੋੜ ਦਿੱਤੀ। ਹੋਲਡਰ ਨੇ ਚੌਥੀ ਗੇਂਦ 'ਤੇ ਭੁਵਨੇਸ਼ਵਰ ਕੁਮਾਰ ਅਤੇ ਆਖਰੀ ਗੇਂਦ 'ਤੇ ਰੋਮਰੀਓ ਨੂੰ ਆਊਟ ਕਰ ਜਿੱਤ ਲਖਨਊ ਦੀ ਝੋਲੀ ਪਾ ਦਿੱਤੀ। ਹੋਲਡਰ ਨੇ 34 ਦੌੜਾਂ 'ਤੇ ਤਿੰਨ ਵਿਕਟਾਂ, ਕਰੁਣਾਲ ਪੰਡਯਾ ਨੇ 27 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ।

ਇਹ ਖ਼ਬਰ ਪੜ੍ਹੋ-SA v BAN : ਬੰਗਲਾਦੇਸ਼ 53 ਦੌੜਾਂ 'ਤੇ ਢੇਰ, ਦੱਖਣੀ ਅਫਰੀਕਾ ਨੇ ਜਿੱਤਿਆ ਪਹਿਲਾ ਟੈਸਟ

ਪਲੇਇੰਗ ਇਲੈਵਨ-
ਲਖਨਊ ਸੁਪਰ ਜਾਇੰਟਸ-
ਕੇ. ਐੱਲ. ਰਾਹੁਲ (ਕਪਤਾਨ), ਕਵਿੰਟਨ ਡੀ ਕਾਕ (ਵਿਕਟਕੀਪਰ), ਐਵਿਨ ਲੁਈਸ, ਮਨੀਸ਼ ਪਾਂਡੇ, ਆਯੁਸ਼ ਬਦੋਨੀ, ਦੀਪਕ ਹੁੱਡਾ, ਕਰੁਣਾਲ ਪੰਡਯਾ, ਦੁਸ਼ਮੰਥ ਚਮੀਰਾ, ਐਂਡ੍ਰਿਊ ਟਾਏ, ਰਵੀ ਬਿਸ਼ਨੋਈ, ਆਵੇਸ਼ ਖ਼ਾਨ।
ਸਨਰਾਈਜ਼ਰਸ ਹੈਦਰਾਬਾਦ-
ਕੇਨ ਵਿਲੀਅਮਸਨ (ਕਪਤਾਨ), ਅਭਿਸ਼ੇਕ ਸ਼ਰਮਾ, ਰਾਹੁਲ ਤ੍ਰਿਪਾਠੀ, ਨਿਕੋਲਸ ਪੂਰਨ (ਵਿਕਟਕੀਪਰ), ਐਡਨ ਮਾਰਕਰਮ, ਅਬਦੁਲ ਸਮਦ, ਵਾਸ਼ਿੰਗਟਨ ਸੁੰਦਰ, ਭੁਵਨੇਸ਼ਵਰ ਕੁਮਾਰ, ਉਮਰਾਨ ਮਲਿਕ, ਸ਼੍ਰੇਅਸ ਗੋਪਾਲ, ਮਾਰਕੋ ਯੇਨਸਨ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਕਾਰਲਸ ਅਲਕਰਾਜ਼ ਨੇ ਜਿੱਤਿਆ ਪਹਿਲਾ ਮਿਆਮੀ ਓਪਨ ਖਿਤਾਬ
NEXT STORY