ਮੁੰਬਈ— ਬ੍ਰਾਇਨ ਲਾਰਾ ਦੇ ਪ੍ਰਸ਼ੰਸਕਾਂ ਨੇ ਉਸ ਸਮੇਂ ਸੁੱਖ ਦਾ ਸਾਹ ਲਿਆ ਜਦੋਂ ਵੈਸਟਇੰਡੀਜ਼ ਦੇ ਇਸ ਮਹਾਨ ਕ੍ਰਿਕਟਰ ਛਾਤੀ 'ਚ ਦਰਦ ਕਾਰਨ ਇੱਥੇ ਹਸਪਤਾਲ 'ਚ ਦਾਖਲ ਹੋਣ ਤੋਂ ਬਾਅਦ ਮੰਗਲਵਾਰ ਨੂੰ ਕਿਹਾ ਕਿ ਉਹ ਠੀਕ ਹੈ ਤੇ ਕੱਲ ਹੋਟਲ ਦੇ ਆਪਣੇ ਕਮਰੇ 'ਚ ਹੋਣਗੇ। ਕ੍ਰਿਕਟਰ ਬ੍ਰਾਇਨ ਲਾਰਾ ਨੂੰ ਘਬਰਾਹਟ ਦੀ ਸ਼ਿਕਾਇਤ ਤੋਂ ਬਾਅਦ ਮੰਗਲਵਾਰ ਨੂੰ ਇੱਥੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਕ੍ਰਿਕਟ ਵੈਸਟਇੰਡੀਜ਼ ਵਲੋਂ ਪੋਸਟ ਕੀਤੇ ਗਏ ਆਡੀਓ ਸੰਦੇਸ਼ 'ਚ ਲਾਰਾ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਜੋ ਹੋ ਰਿਹਾ ਹੈ ਉਸ ਨਾਲ ਸਾਰੇ ਚਿੰਤਾ 'ਚ ਹਨ। ਸ਼ਾਇਦ ਸਵੇਰੇ ਜਿਮ 'ਚ ਮੈਂ ਜ਼ਿਆਦਾ ਸਮਾਂ ਬਤੀਤ ਕੀਤਾ ਸੀ। ਮੇਰੀ ਛਾਤੀ 'ਚ ਦਰਦ ਹੋਣ ਲੱਗਾ ਤੇ ਮੈਂ ਸੋਚਿਆ ਕਿ ਡਾਕਟਰ ਨੂੰ ਦਿਖਾਉਣਾ ਵਧੀਆ ਰਹੇਗਾ। ਮੈਂ ਹਸਪਤਾਲ ਗਿਆ, ਬੇਸ਼ੱਕ ਦਰਦ ਜਾਰੀ ਸੀ ਤੇ ਕਈ ਟੈਸਟ ਕੀਤੇ ਗਏ। ਲਾਰਾ ਭਾਵੇਂ ਹੀ ਬੀਮਾਰ ਹਨ ਪਰ ਇਸ ਦੇ ਬਾਵਜੂਦ ਉਹ ਹਸਪਤਾਲ 'ਚ ਵੀ ਕ੍ਰਿਕਟ ਤੋਂ ਦੂਰ ਨਹੀਂ ਸਨ। ਉਨ੍ਹਾਂ ਨੇ ਕਿਹਾ ਹਸਪਤਾਲ 'ਚ ਇੰਗਲੈਂਡ ਬਨਾਮ ਆਸਟਰੇਲੀਆ ਦਾ ਮੈਚ ਦੇਖ ਰਿਹਾ ਹਾਂ। ਇਸ ਮਹਾਨ ਬੱਲੇਬਾਜ਼ ਨੇ ਵੈਸਟਇੰਡੀਜ਼ ਲਈ 131 ਟੈਸਟਾਂ ਵਿਚ 52.89 ਦੀ ਔਸਤ ਨਾਲ 11953 ਦੌੜਾਂ ਬਣਾਈਆਂ। ਉਸ ਨੇ 299 ਵਨ ਡੇ ਕੌਮਾਂਤਰੀ ਮੈਚਾਂ ਵਿਚ 40.17 ਦੀ ਔਸਤ ਨਾਲ 10405 ਦੌੜਾਂ ਬਣਾਈਆਂ ਹਨ। ਉਹ ਟੈਸਟ ਪਾਰੀ ਵਿਚ 400 ਦੌੜਾਂ ਬਣਾਉਣ ਵਾਲਾ ਦੁਨੀਆ ਦਾ ਇਕਲੌਤਾ ਬੱਲੇਬਾਜ਼ ਹੈ।
ਬਾਰਸੀਲੋਨਾ ਨਾਲ 'ਮੌਖਿਕ ਕਰਾਰ' ਵਿਚ ਤਨਖਾਹ 'ਚ ਕਟੌਤੀ ਨੂੰ ਤਿਆਰ ਨੇਮਾਰ
NEXT STORY