ਨਵੀਂ ਦਿੱਲੀ- ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਅਗਲੇ ਸੈਸ਼ਨ ਦੇ ਲਈ ਭਾਵੇ ਹੀ ਪੀ. ਜੀ. ਏ. ਕਾਰਡ ਹਾਸਲ ਕਰ ਲਿਆ ਹੈ ਪਰ ਉਨ੍ਹਾਂ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਚੱਲੇ ਆ ਰਹੇ ਖਿਤਾਬ ਦੇ ਇੰਤਜ਼ਾਰ ਨੂੰ ਖਤਮ ਕਰਨ ਦੇ ਲਈ ਬੇਤਾਬ ਹਨ। ਲਾਹਿੜੀ ਐਤਵਾਰ ਨੂੰ ਵਿੰਡਹੈਮ ਚੈਂਪੀਅਨਸ਼ਿਪ ਵਿਚ ਸੰਯੁਕਤ 46ਵੇਂ ਸਥਾਨ 'ਤੇ ਰਹੇ ਸਨ, ਜਿਸ ਨਾਲ ਉਹ ਕੇਡਐਕਸ ਸੂਚੀ ਵਿਚ 121ਵੇਂ ਸਥਾਨ 'ਤੇ ਰਹੇ।
ਇਹ ਖ਼ਬਰ ਪੜ੍ਹੋ- ਟੈਸਟ ਚੈਂਪੀਅਨਸ਼ਿਪ ਪੁਆਇੰਟ ਟੇਬਲ 'ਚ ਦੂਜੇ ਸਥਾਨ 'ਤੇ ਭਾਰਤ, ਪਹਿਲੇ ਨੰਬਰ 'ਤੇ ਇਹ ਟੀਮ
ਇਸ ਨਾਲ ਉਨ੍ਹਾਂ ਨੇ ਸਤੰਬਰ ਤੋਂ ਸ਼ੁਰੂ ਹੋਣ ਵਾਲੇ 2021-22 ਸੈਸ਼ਨ ਦੇ ਲਈ ਪੀ. ਜੀ. ਏ. ਟੂਰ ਵਿਚ ਖੇਡਣ ਦਾ ਅਧਿਕਾਰ ਸੁਨਿਸਚਿਤ ਕੀਤਾ। ਲਾਹਿੜੀ ਦਾ ਪੀ. ਜੀ. ਏ. ਟੂਰ ਵਿਚ ਇਹ 7ਵਾਂ ਸਾਲ ਹੋਵੇਗਾ ਅਤੇ ਉਨ੍ਹਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ, ਜਦਕਿ ਉਹ ਖਿਤਾਬ ਜਿੱਤੇ। ਉਨ੍ਹਾਂ ਨੇ ਵਰਚੁਅਲ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਮੈਨੂੰ ਜਿੱਤ ਦੀ ਜ਼ਰੂਰਤ ਹੈ। ਬਹੁਤ ਲੰਮਾ ਸਮਾਂ ਬੀਤ ਚੁੱਕਿਆ ਹੈ। ਮੈਂ ਆਪਣਾ ਸਰਵਸ੍ਰੇਸ਼ਠ ਖੇਡ ਨਹੀਂ ਦਿਖਾਇਆ ਪਰ ਇਸ ਦੇ ਬਾਵਜੂਦ ਮੈਂ ਇੱਥੇ ਬਣਿਆ ਹੋਇਆ ਹਾਂ। ਲਾਹਿੜੀ ਨੇ ਕਿਹਾ ਕਿ ਮੈਨੂੰ ਅਸਲ ਵਿਚ ਜਿੱਤ ਦੀ ਸਖਤ ਜ਼ਰੂਰਤ ਹੈ। ਅਜੇ ਮੈਂ ਵਧੀਆ ਖੇਡ ਰਿਹਾ ਹਾਂ। ਇਸ ਲਈ ਉਮੀਦ ਹੈ ਕਿ ਅਗਲੇ ਸੈਸ਼ਨ ਵਿਚ ਮੈਂ ਆਪਣੀ ਪਹਿਲੀ ਜਿੱਤ ਹਾਸਲ ਕਰਨ ਵਿਚ ਸਫਲ ਰਹਾਂਗਾ।
ਇਹ ਖ਼ਬਰ ਪੜ੍ਹੋ- IND v ENG : ਰਹਾਣੇ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਬੱਲੇਬਾਜ਼
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਮਰੀਕਾ ਦੀ ਮਹਿਲਾ ਫੁੱਟਬਾਲ ਸਟਾਰ ਕਾਰਲੀ ਲੋਇਡ ਨੇ ਕੀਤਾ ਰਿਟਾਇਰਮੈਂਟ ਦਾ ਐਲਾਨ
NEXT STORY