ਮੁੰਬਈ- ਸੰਜੂ ਸੈਮਸਨ ਦੇ ਸੈਂਕੜੇ ਦੇ ਬਾਵਜੂਦ ਰਾਜਸਥਾਨ ਰਾਇਲਜ਼ ਨੂੰ ਇੰਡੀਅਨ ਪ੍ਰੀਮੀਅਰ ਲੀਗ 'ਚ ਸੋਮਵਾਰ ਨੂੰ ਇੱਥੇ ਪੰਜਾਬ ਕਿੰਗਜ਼ ਵਿਰੁੱਧ ਵੱਡੇ ਸਕੋਰ ਵਾਲੇ ਮੈਚ 'ਚ ਚਾਰ ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਟੀਮ ਦੇ ਇਸ ਕਪਤਾਨ ਨੇ ਕਿਹਾ ਕਿ ਉਹ ਰਾਇਲਜ਼ ਨੂੰ ਜਿੱਤ ਦਿਵਾਉਣਾ ਪਸੰਦ ਕਰਦੇ ਪਰ ਇਸ ਤੋਂ ਬਿਹਤਰ ਕੁਝ ਨਹੀਂ ਕਰ ਸਕਦੇ ਸੀ। ਪੰਜਾਬ ਕਿੰਗਜ਼ ਨੇ ਕਪਤਾਨ ਲੋਕੇਸ਼ ਰਾਹੁਲ ਦੇ 50 ਗੇਂਦਾਂ 'ਚ ਪੰਜ ਛੱਕਿਆਂ ਤੇ ਸੱਤ ਚੌਕਿਆਂ ਦੀ ਮਦਦ ਨਾਲ 91 ਦੌੜਾਂ ਅਤੇ ਦੀਪਕ ਹੁੱਡਾ (28 ਗੇਂਦਾਂ 'ਚ 64 ਦੌੜਾਂ, ਛੇ ਛੱਕੇ, ਚਾਰ ਚੌਕੇ) ਦੇ ਨਾਲ ਉਸਦੀ ਤੀਜੇ ਵਿਕਟ ਦੇ ਲਈ 105 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ 6 ਵਿਕਟ 'ਤੇ 221 ਦੌੜਾਂ ਬਣਾਈਆਂ।
ਇਹ ਖ਼ਬਰ ਪੜ੍ਹੋ- FIH ਪ੍ਰੋ ਲੀਗ : ਭਾਰਤ ਦੀ ਅਰਜਨਟੀਨਾ ’ਤੇ 3-0 ਦੀ ਸ਼ਾਨਦਾਰ ਜਿੱਤ
ਇਸ ਦੇ ਜਵਾਬ 'ਚ ਰਾਜਸਥਾਨ ਰਾਇਲਜ਼ ਦੀ ਟੀਮ ਆਈ. ਪੀ. ਐੱਲ. ਕਪਤਾਨੀ ਡੈਬਿਊ 'ਚ ਸੈਂਕੜਾ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣੇ। ਸੰਜੂ ਸੈਮਸਨ (119 ਦੌੜਾਂ, 63 ਗੇਂਦਾਂ, 12 ਚੌਕੇ, ਸੱਤ ਛੱਕੇ) ਦੇ ਸੈਂਕੜੇ ਸੱਤ ਵਿਕਟਾਂ 'ਤੇ 217 ਦੌੜਾਂ ਹੀ ਬਣਾ ਸਕੇ। ਸੈਮਸਨ ਨੇ ਮੈਚ ਤੋਂ ਬਾਅਦ ਕਿਹਾ- ਕਿ ਆਪਣੇ ਅਹਿਸਾਸ ਨੂੰ ਬਿਆਨ ਕਰਨ ਦੇ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਆਪਣੀ ਟੀਮ ਨੂੰ ਜਿੱਤ ਦਿਵਾਉਣਾ ਪਸੰਦ ਕਰਦਾ। ਮੈਨੂੰ ਨਹੀਂ ਲੱਗਦਾ ਕਿ ਮੈਂ ਇਸ ਤੋਂ ਬੇਹਤਰ ਕੁਝ ਕਰ ਸਕਦਾ ਸੀ। ਦੋਵਾਂ ਟੀਮਾਂ ਨੇ ਇਸ ਮੁਕਾਬਲੇ 'ਚ ਬਹੁਤ ਕੈਚ ਛੱਡੇ, ਜਿਸ 'ਤੇ ਸੈਮਸਨ ਨੇ ਕਿਹਾ- ਕਈ ਕੈਚ ਛੁੱਟ ਜਾਂਦੇ ਹਨ ਵਧੀਆ ਕੈਚ ਕੀਤੇ ਵੀ ਜਾਂਦੇ ਹਨ। ਇਹ ਖੇਡ ਦਾ ਹਿੱਸਾ ਹੈ।
ਇਹ ਖ਼ਬਰ ਪੜ੍ਹੋ- RR v PBKS : ਪੰਜਾਬ ਨੇ ਰਾਜਸਥਾਨ ਨੂੰ ਰੋਮਾਂਚਕ ਮੈਚ 'ਚ 4 ਦੌੜਾਂ ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸੰਜੂ ਸੈਮਸਨ ਨੇ ਪੰਜਾਬ ਵਿਰੁੱਧ ਲਗਾਇਆ ਸੈਂਕੜਾ, ਬਣਾਏ ਇਹ ਰਿਕਾਰਡ
NEXT STORY