ਮੁੰਬਈ : ਮੁੰਬਈ ਇੰਡੀਅਨਜ਼ ਦੇ ਹਮਲਾਵਰ ਬੱਲੇਬਾਜ਼ ਸੂਰਯਕੁਮਾਰ ਯਾਦਵ ਨੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਖ਼ਿਲਾਫ਼ ਆਪਣੀ ਟੀਮ ਨੂੰ ਜਿੱਤ ਦਿਵਾਉਣ ਤੋਂ ਬਾਅਦ ਕਿਹਾ ਕਿ ਉਹ ਆਪਣੀ ਖੇਡ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਉਸ ਲਈ ਮੈਚ ਦੀਆਂ ਸਥਿਤੀਆਂ ਅਭਿਆਸ ਸੈਸ਼ਨ ਦਾ ਇੱਕ ਵਿਸਥਾਰ ਹੈ।
ਸੂਰਯਕੁਮਾਰ ਦੀਆਂ 35 ਗੇਂਦਾਂ 'ਤੇ 83 ਦੌੜਾਂ ਅਤੇ ਨੇਹਲ ਬਧੇਰਾ ਦੀਆਂ ਅਜੇਤੂ 52 ਦੌੜਾਂ ਦੀ ਮਦਦ ਨਾਲ ਮੁੰਬਈ ਨੇ ਆਰਸੀਬੀ ਵਿਰੁੱਧ ਛੇ ਵਿਕਟਾਂ ਨਾਲ ਆਸਾਨ ਜਿੱਤ ਦਰਜ ਕੀਤੀ। ਸੂਰਯਕੁਮਾਰ ਨੇ ਮੈਚ ਤੋਂ ਬਾਅਦ ਕਿਹਾ, ''ਮੈਂ ਨੇਹਲ ਨੂੰ ਕਿਹਾ ਕਿ ਕਰਾਰੇ ਸ਼ਾਟ ਮਾਰੋ ਅਤੇ ਖਾਲੀ ਥਾਵਾਂ 'ਤੇ ਸ਼ਾਟ ਖੇਡੋ। ਤੁਹਾਡਾ ਅਭਿਆਸ ਵੀ ਉਸ ਖੇਡ 'ਤੇ ਅਧਾਰਤ ਹੈ ਜਿਸ ਨੂੰ ਤੁਸੀਂ ਮੈਚ ਵਿੱਚ ਖੇਡਣ ਦਾ ਇਰਾਦਾ ਰੱਖਦੇ ਹੋ।'
ਇਹ ਵੀ ਪੜ੍ਹੋ : KL ਰਾਹੁਲ ਦੇ ਪੱਟ ਦਾ ਹੋਇਆ ਸਫ਼ਲ ਆਪ੍ਰੇਸ਼ਨ, ਕਿਹਾ- 'ਵਾਪਸੀ ਲਈ ਵਚਨਬੱਧ ਹਾਂ'
ਉਸ ਨੇ ਕਿਹਾ,” ਮੈਨੂੰ ਪਤਾ ਹੈ ਕਿ ਮੈਨੂੰ ਕਿਸ ਖੇਤਰ ਵਿੱਚ ਦੌੜਾਂ ਬਣਾਉਣੀਆਂ ਹਨ। ਅਸੀਂ ਖੁੱਲੇ ਵਿੱਚ ਅਭਿਆਸ ਕਰਦੇ ਹਾਂ। ਮੈਂ ਆਪਣੀ ਖੇਡ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਮੈਂ ਕੁਝ ਵੀ ਹੱਟ ਕੇ ਨਹੀਂ ਕਰਦਾ। 32 ਸਾਲਾ ਬੱਲੇਬਾਜ਼ ਨੇ ਕਿਹਾ ਕਿ ਆਰਸੀਬੀ ਦੇ ਗੇਂਦਬਾਜ਼ਾਂ ਨੇ ਉਨ੍ਹਾਂ ਖੇਤਰਾਂ ਵਿੱਚ ਗੇਂਦਬਾਜ਼ੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਿੱਥੋਂ ਉਨ੍ਹਾਂ ਲਈ ਚੌਕੇ ਲਗਾਉਣਾ ਮੁਸ਼ਕਲ ਹੁੰਦਾ ਸੀ।
ਸੂਰਯਕੁਮਾਰ ਨੇ ਕਿਹਾ, ''ਟੀਮ ਦੇ ਨਜ਼ਰੀਏ ਤੋਂ ਇਹ ਜਿੱਤ ਸਾਡੇ ਲਈ ਬਹੁਤ ਮਹੱਤਵਪੂਰਨ ਸੀ। ਮੈਨੂੰ ਖੁਸ਼ੀ ਹੈ ਕਿ ਅਸੀਂ ਆਪਣਾ ਘਰੇਲੂ ਮੈਚ ਸ਼ਾਨਦਾਰ ਤਰੀਕੇ ਨਾਲ ਜਿੱਤਿਆ। ਮੇਰਾ ਕਹਿਣ ਦਾ ਮਤਲਬ ਹੈ ਕਿ ਆਰਸੀਬੀ ਦੇ ਗੇਂਦਬਾਜ਼ ਵੀ ਰਣਨੀਤੀ ਨਾਲ ਮੈਦਾਨ 'ਤੇ ਉਤਰੇ। ਉਨ੍ਹਾਂ ਨੇ ਗੇਂਦ ਨੂੰ ਉਸ ਖੇਤਰ ਵਿੱਚੋਂ ਕਰਾਉਣ ਦੀ ਕੋਸ਼ਿਸ਼ ਕੀਤੀ ਜਿੱਥੋਂ ਮੈਦਾਨ ਦੇ ਉਸ ਹਿੱਸੇ 'ਚ ਸ਼ਾਟ ਲਗਾਉਣਾ ਪੈਂਦਾ ਹੈ ਜਿੱਥੇ ਬਾਊਂਡਰੀ ਸਭ ਤੋਂ ਦੂਰ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪਹਿਲਵਾਨਾਂ ਦੀ ਬ੍ਰਿਜ ਭੂਸ਼ਣ ਨੂੰ ਚੁਣੌਤੀ, ਜੇਕਰ ਬੇਕਸੂਰ ਹੋ ਤਾਂ ਨਾਰਕੋ ਟੈਸਟ ਕਰਵਾਓ
NEXT STORY