ਪੈਰਿਸ— ਫ੍ਰੈਂਚ ਓਪਨ 'ਚ ਮਿਕਸਡ ਡਬਲਜ਼ ਖਿਤਾਬ ਦੇ ਰੂਪ 'ਚ ਆਪਣਾ ਪਹਿਲਾ ਗ੍ਰੈਂਡ ਸਲੈਮ ਜਿੱਤਣ ਵਾਲੇ ਦੇਸ਼ ਦੇ ਚੋਟੀ ਦੇ ਡਬਲਜ਼ ਖਿਡਾਰੀ ਰੋਹਨ ਬੋਪੰਨਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਇਥੇ ਕਲੇਅ ਕੋਰਟ ਟੂਰਨਾਮੈਂਟ 'ਚ ਜ਼ਿਆਦਾ ਪਰਿਪੱਕਤਾ ਨਾਲ ਖੇਡਿਆ। 37 ਸਾਲਾ ਬੋਪੰਨਾ ਨੇ ਕੱਲ ਕੈਨੇਡਾ ਦੀ ਗੈਬ੍ਰਿਏਲਾ ਡਾਬਰੋਵਸਕੀ ਨਾਲ ਮਿਲ ਕੇ ਖਿਤਾਬ ਜਿੱਤਿਆ ਸੀ। ਉਹ ਇਸ ਤੋਂ ਪਹਿਲਾਂ ਸਾਲ 2010 'ਚ ਯੂ.ਐੱਸ. ਓਪਨ ਦੇ ਪੁਰਸ਼ ਡਬਲਜ਼ ਦਾ ਫਾਈਨਲਿਸਟ ਵੀ ਰਿਹਾ ਸੀ। ਬੋਪੰਨਾ ਨੇ ਕਿਹਾ ਕਿ ਖਿਡਾਰੀ ਦੇ ਤੌਰ 'ਤੇ ਮੈਂ ਖੁਦ 'ਚ ਪਹਿਲਾਂ ਤੋਂ ਕਿਤੇ ਜ਼ਿਆਦਾ ਫਰਕ ਮਹਿਸੂਸ ਕਰ ਸਕਦਾ ਹਾਂ। ਮੈਂ ਹਾਲ ਹੀ ਵਿਚ ਬਹੁਤ ਸਾਰੇ ਨੇੜਲੇ ਮੁਕਾਬਲੇ ਖੇਡੇ ਹਨ ਤੇ ਇਥੇ ਵੀ ਮੈਂ ਕਿਤੇ ਨਾ ਕਿਤੇ ਪਰਿਪੱਕਤਾ ਨਾਲ ਖੇਡਿਆ। ਮੈਂ ਇਸ ਮੁਕਾਬਲੇ 'ਚ ਓਨਾ ਨਰਵਸ ਨਹੀਂ ਸੀ, ਜਿੰਨਾ 2010 'ਚ ਯੂ.ਐੱਸ. ਓਪਨ ਦੇ ਫਾਈਨਲ 'ਚ ਸੀ।
ਦ੍ਰਾਵਿੜ ਨੇ ਹਿੱਤਾਂ ਦੇ ਟਕਰਾਅ 'ਤੇ ਮੰਗਿਆ ਸਪੱਸ਼ਟੀਕਰਨ
NEXT STORY