ਲੰਡਨ— ਸ਼੍ਰੀਲੰਕਾ ਦੇ ਵੈਸਟਇੰਡੀਜ਼ ਵਿਰੁੱਧ ਆਪਣਾ ਪਿਛਲਾ ਮੈਚ ਜਿੱਤਣ ਦੇ ਬਾਵਜੂਦ ਵਿਸ਼ਵ ਕੱਪ ਦੇ ਸੈਮੀਫਾਈਨਲ ਦੀ ਦੌੜ ਵਿਚੋਂ ਬਾਹਰ ਹੋਣ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦਾ ਇਸ ਵਿਸ਼ਵ ਕੱਪ ਵਿਚ ਮੀਂਹ ਨਾਲ ਪ੍ਰਭਾਵਿਤ ਮੈਚਾਂ ਨੂੰ ਲੈ ਕੇ ਨਿਯਮ ਪ੍ਰਸ਼ੰਸਕਾਂ ਨੂੰ ਰਾਸ ਨਹੀਂ ਆ ਰਿਹਾ ਹੈ। ਸ਼੍ਰੀਲੰਕਾ ਨੇ ਕੱਲ ਚੇਸਟਰ ਲੀ ਸਟ੍ਰੀਟ ਵਿਚ ਵੈਸਟਇੰਡੀਜ਼ ਨੂੰ 23 ਦੌੜਾਂ ਨਾਲ ਹਰਾਇਆ ਸੀ ਪਰ ਟੀਮ ਸੈਮੀਫਾਈਨਲ ਦੀ ਦੌੜ ਵਿਚੋਂ ਬਾਹਰ ਹੋ ਚੁੱਕੀ ਸੀ। ਦਰਅਸਲ ਮੀਂਹ ਪ੍ਰਭਾਵਿਤ ਮੈਚਾਂ ਦੇ ਨਿਯਮ ਨੇ ਸ਼੍ਰੀਲੰਕਾ ਦੀਆਂ ਉਮੀਦਾਂ ਤੋੜੀਆਂ। ਸ਼੍ਰੀਲੰਕਾ ਦਾ 8 ਮੈਚਾਂ ਵਿਚੋਂ ਇਹ ਤੀਜੀ ਜਿੱਤ ਸੀ ਤੇ ਉਸਦੇ 8 ਅੰਕ ਹੋ ਗਏ ਹਨ। ਮੇਜ਼ਬਾਨ ਇੰਗਲੈਂਡ ਨੇ 8 ਮੈਚਾਂ ਵਿਚੋਂ 5 ਜਿੱਤਾਂ ਤੋਂ ਬਾਅਦ 10 ਅੰਕ ਹਨ। ਜੇਕਰ ਸੈਮੀਫਾਈਨਲ ਦੇ ਸਮੀਕਰਣ ਲਈ ਇੰਗਲੈਂਡ ਤੇ ਸ਼੍ਰੀਲੰਕਾ ਦੇ ਅੰਕ ਬਰਾਬਰ ਹੁੰਦੇ ਤਾਂ ਇੰਗਲੈਂਡ ਨੂੰ ਹੀ ਸੈਮੀਫਾਈਨਲ ਵਿਚ ਪ੍ਰਵੇਸ਼ ਮਿਲਦਾ ਹੈ। ਸ਼੍ਰੀਲੰਕਾ ਦੇ ਦੋ ਮੈਚ ਮੀਂਹ ਕਾਰਨ ਰੱਦ ਹੋਏ ਹਨ, ਜਿਨ੍ਹਾਂ ਵਿਚੋਂ ਇਕ-ਇਕ ਮਿਲਿਆ ਹੈ। ਮੌਜੂਦਾ ਸਥਿਤੀ ਵਿਚ ਇੰਗਲੈਂਡ ਨੇ 5 ਮੈਚ ਜਿੱਤੇ ਹਨ ਤੇ ਸ਼੍ਰੀਲੰਕਾ ਨੇ 3 ਮੈਚ ਜਿੱਤੇ ਹਨ। ਆਈ. ਸੀ. ਸੀ. ਦਾ ਨਿਯਮ ਕਹਿੰਦਾ ਹੈ ਕਿ ਜੇਕਰ ਦੋ ਟੀਮਾਂ ਦੇ ਅੰਕ ਬਰਾਬਰ ਹੁੰਦੇ ਹਨ ਤਾਂ ਜ਼ਿਆਦਾ ਮੈਚ ਜਿੱਤਣ ਵਾਲੀ ਟੀਮ ਹੀ ਅੱਗੇ ਜਾਵੇਗੀ।
ਸ਼੍ਰੀਲੰਕਾ ਇਸ ਮਾਮਲੇ ਵਿਚ ਬਦਕਿਸਮਤ ਹੈ ਕਿ ਉਸਦੇ ਦੋ ਮੈਚ ਮੀਂਹ ਕਾਰਨ ਰੱਦ ਰਹੇ ਸਨ ਪਰ ਇਸ ਵਿਚ ਸ਼੍ਰੀਲੰਕਾ ਦਾ ਕੋਈ ਕਸੂਰ ਨਹੀਂ ਹੈ ਤੇ ਉਸ ਨੂੰ ਆਈ. ਸੀ. ਸੀ. ਦੇ ਨਿਯਮ ਦੀ ਸਜਾ ਭੁਗਤਣੀ ਪੈ ਰਹੀ ਹੈ। ਕ੍ਰਿਕਇੰਫੋ ਦੇ ਇਕ ਸਰਵੇਖਣ ਵਿਚ 67 ਫੀਸਦੀ ਲੋਕਾਂ ਨੇ ਇਸ ਨਿਯਮ ਨੂੰ ਸਹੀ ਨਹੀਂ ਮੰਨਿਆ ਹੈ। ਸ਼੍ਰੀਲੰਕਾ ਨੂੰ ਆਪਣਾ ਆਖਰੀ ਮੈਚ ਭਾਰਤ ਨਾਲ ਖੇਡਣਾ ਹੈ ਜਦਕਿ ਇੰਗਲੈਂਡ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਹੋਣਾ ਹੈ। ਜੇਕਰ ਇੰਗਲੈਂਡ ਨਿਊਜ਼ੀਲੈਂਡ ਤੋਂ ਹਾਰਦਾ ਹੈ ਤੇ ਸ਼੍ਰੀਲੰਕ ਭਾਰਤ ਨੂੰ ਹਰਾਉਂਦਾ ਹੈ ਤਾਂ ਦੋਵੇਂ ਟੀਮਾਂ ਦੇ 10-10 ਅੰਕ ਹੋ ਜਾਣਗੇ ਤੇ ਅੱਗੇ ਜਾਣ ਦੀ ਸ਼ਕਲ ਵਿਚ ਇੰਗਲੈਂਡ ਨੂੰ ਫਾਇਦਾ ਹੋਵੇਗਾ। ਸ਼੍ਰੀਲੰਕਾ ਲਈ ਇਸ ਨਿਯਮ ਦੇ ਕਾਰਨ ਆਖਰੀ ਮੈਚ ਹੁਣ ਰਸਮੀ ਰਹਿ ਗਿਆ ਹੈ ਤੇ ਜਿੱਤਣ ਦੇ ਬਾਵਜੂਦ ਉਹ ਸੈਮੀਫਾਈਨਲ ਦੀ ਦੌੜ ਵਿਚ ਨਹੀਂ ਰਹਿ ਸਕੇਗਾ।
ਵਿੰਡੀਜ਼ ਕਪਤਾਨ ਹੋਲਡਰ ਦਾ ਵਾਅਦਾ, ਸੈਂਕੜਾਧਾਰੀ ਪੂਰਨ ਦਾ ਪੂਰਾ ਰੱਖਾਂਗੇ ਧਿਆਨ
NEXT STORY