ਨਵੀਂ ਦਿੱਲੀ : ਇਹ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਹੈ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅਤੇ ਸਪਿਨਰ ਰਵੀਚੰਦਰਨ ਅਸ਼ਵਿਨ ਨੂੰ ਆਈ.ਸੀ.ਸੀ. ਪਲੇਅਰ ਆਫ ਦਿ ਡਿਕੇਡ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਮੰਗਲਵਾਰ ਨੂੰ ਸੂਚੀ ਦੀ ਘੋਸ਼ਣਾ ਕੀਤੀ ਗਈ, ਜਿਸ ਅਨੁਸਾਰ 7 ਖਿਡਾਰੀਆਂ ਨੂੰ ਪ੍ਰਸ਼ੰਸਾ ਲਈ ਨਾਮਜ਼ਦ ਕੀਤਾ ਗਿਆ ਹੈ। ਕੋਹਲੀ ਅਤੇ ਅਸ਼ਵਿਨ ਤੋਂ ਇਲਾਵਾ ਜੋਅ ਰੂਟ (ਇੰਗਲੈਂਡ), ਕੇਨ ਵਿਲੀਅਮਸਨ (ਨਿਊਜ਼ੀਲੈਂਡ), ਸਟੀਵ ਸਮਿੱਥ (ਆਸਟਰੇਲੀਆ), ਏ.ਬੀ. ਡਿਵੀਲੀਅਰ (ਦੱਖਣੀ ਅਫ਼ਰੀਕਾ) ਅਤੇ ਕੁਮਾਰ ਸੰਗਕਾਰਾ (ਸ਼੍ਰੀਲੰਕਾ) ਨੂੰ ਚੁਣਿਆ ਗਿਆ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ : ਆਸਟਰੇਲੀਆ ਖ਼ਿਲਾਫ਼ ਪਹਿਲੇ 2 ਟੈਸਟ ਮੈਚਾਂ ਤੋਂ ਬਾਹਰ ਹੋਏ ਰੋਹਿਤ ਸ਼ਰਮਾ ਅਤੇ ਇਸ਼ਾਂਤ ਸ਼ਰਮਾ
ਵਨਡੇ ਪਲੇਅਰ ਆਫ ਦਿ ਡਿਕੇਡ ਲਈ ਕੋਹਲੀ, ਰੋਹਿਤ ਸ਼ਰਮਾ (ਭਾਰਤ), ਐਮ.ਐਸ. ਧੋਨੀ (ਭਾਰਤ), ਲਸਿਥ ਮਲਿੰਗਾ (ਸ਼੍ਰੀਲੰਕਾ), ਮਿਸ਼ੇਲ ਸਟਾਰਕ (ਆਸਟਰੇਲੀਆ), ਏ.ਬੀ. ਡਿਵੀਲੀਅਰਸ, ਅਤੇ ਸੰਗਕਾਰਾ ਨੂੰ ਨਾਮਜ਼ਦ ਕੀਤਾ ਗਿਆ ਹੈ। ਜੇਤੂਆਂ ਦਾ ਫੈਸਲਾ ਖਿਡਾਰੀ ਨੂੰ ਪ੍ਰਾਪਤ ਹੋਈਆਂ ਵੋਟਾਂ ਦੀ ਗਿਣਤੀ ਦੇ ਅਧਾਰ 'ਤੇ ਕੀਤਾ ਜਾਵੇਗਾ।
ਆਈ.ਸੀ.ਸੀ. ਮਹਿਲਾ ਖਿਡਾਰੀ ਆਫ਼ ਦਿ ਡਿਕੇਡ ਲਈ ਐਲਿਸੇ ਪੇਰੀ (ਆਸਟਰੇਲੀਆ), ਮੇਗ ਲੈਨਿੰਗ (ਆਸਟਰੇਲੀਆ), ਸੁਜੀ ਬੇਟਸ (ਨਿਊਜ਼ੀਲੈਂਡ), ਸਟੈਫਨੀ ਟੇਲਰ (ਵੈਸਟਇੰਡੀਜ਼), ਮਿਤਾਲੀ ਰਾਜ (ਭਾਰਤ), ਸਾਰਾ ਟੇਲਰ (ਇੰਗਲੈਂਡ) ਨੂੰ ਨਾਮਜ਼ਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਹਲਦੀ ਦੀ ਰਸਮ ਦੌਰਾਨ ਭਾਵੁਕ ਹੋਈ ਪਹਿਲਵਾਨ ਸੰਗੀਤਾ ਫੋਗਾਟ, ਤਸਵੀਰਾਂ ਆਈਆਂ ਸਾਹਮਣੇ
ਕੋਹਲੀ, ਰੂਟ, ਵਿਲੀਅਮਸਨ, ਸਮਿੱਥ, ਜੇਮਜ਼ ਐਂਡਰਸਰਨ (ਇੰਗਲੈਂਡ), ਰੰਗਾਨਾ ਹੇਰਾਥ (ਸ਼੍ਰੀਲੰਕਾ), ਅਤੇ ਯਾਸਿਰ ਸ਼ਾਹ (ਪਾਕਿਸਤਾਨ) ਨੂੰ ਟੈਸਟ ਪਲੇਅਰ ਆਫ਼ ਦਿ ਡਿਕੇਡ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ।
ਰਾਸ਼ਿਦ ਖ਼ਾਨ (ਅਫਗਾਨਿਸਤਾਨ), ਕੋਹਲੀ, ਇਮਰਾਨ ਤਾਹਿਰ (ਦੱਖਣੀ ਅਫਰੀਕਾ), ਆਰੋਨ ਫਿੰਚ (ਆਸਟਰੇਲੀਆ), ਮਲਿੰਗਾ, ਕ੍ਰਿਸ ਗੇਲ (ਵੈਸਟਇੰਡੀਜ਼) ਅਤੇ ਰੋਹਿਤ ਸ਼ਰਮਾ (ਭਾਰਤ) ਨੂੰ ਦਹਾਕੇ ਦੇ ਪੁਰਸ਼ ਟੀ-20 ਖਿਡਾਰੀ ਲਈ ਨਾਮਜ਼ਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਜਨਮਦਿਨ ਤੋਂ ਪਹਿਲਾਂ ਸੁਰੇਸ਼ ਰੈਨਾ ਦਾ ਵੱਡਾ ਐਲਾਨ, 10 ਹਜ਼ਾਰ ਬੱਚਿਆਂ ਲਈ ਕਰਨਗੇ ਇਹ ਨੇਕ ਕੰਮ
ਬੀਬੀਆਂ ਦੇ ਟੀ-20 ਆਈ ਪਲੇਅਰ ਆਫ਼ ਦਿ ਡਿਕੇਡ ਲਈ ਲਾਨਿੰਗ, ਸੋਫੀ ਡਿਵਾਈਨ, ਐਲਿਸੇ, ਪੇਰੀ, ਡਿਆਂਡਰਾ ਟੋਟਿਨ, ਐਲਿਸਾ ਹੀਲੀ ਅਤੇ ਹੋਰ ਅਨਿਆ ਸ਼ਰਬਸੋਲ ਨੂੰ ਨਾਮਜ਼ਦ ਕੀਤਾ ਗਿਆ ਹੈ।
ਜਦੋਂਕਿ ਆਈ.ਸੀ.ਸੀ. ਮਹਿਲਾ ਵਨਡੇ ਆਫ਼ ਦਿ ਡਿਕੇਡ ਲਈ ਲਾਨਿੰਗ, ਪੇਰੀ, ਮਿਤਾਲੀ ਰਾਜ, ਸੁਜੀ ਬੇਟਸ (ਨਿਊਜ਼ੀਲੈਂਡ), ਸਟੈਫਨੀ ਟੇਲਰ (ਵੈਸਟਇੰਡੀਜ਼) ਅਤੇ ਝੂਲਨ ਗੋਸਵਾਮੀ (ਭਾਰਤ) ਨੂੰ ਸ਼ਰਾਟਲਿਸਟ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਸ਼ੋਏਬ ਅਖ਼ਤਰ ਦਾ ਖ਼ੁਲਾਸਾ, ਗੇਦਬਾਜ਼ੀ ਦੀ ਰਫ਼ਤਾਰ ਵਧਾਉਣ ਲਈ ਮੈਨੂੰ ਵੀ ਆਫ਼ਰ ਹੋਈ ਸੀ 'ਡਰੱਗ'
ਆਈ.ਸੀ.ਸੀ. ਸਪੀਰਿਟ ਆਫ਼ ਦਿ ਕ੍ਰਿਕਟ ਐਵਾਰਡ ਆਫ਼ ਦਿ ਡਿਕੇਡ ਲਈ ਕੋਹਲੀ, ਵਿਲੀਅਮਸਨ, ਬ੍ਰੇਂਡਨ ਮੈਕੁਲਮ (ਨਿਊਜ਼ੀਲੈਂਡ), ਮਿਸਬਾਹ-ਉਲ-ਹੱਕ (ਪਾਕਿਸਤਾਨ), ਐਮ.ਐਸ. ਧੋਨੀ, ਅਨਿਆ ਸ਼ਰਬਸੋਲ (ਇੰਗਲੈਂਡ), ਕਾਈਨ ਬਰੰਟ (ਇੰਗਲੈਂਡ), ਮਹੇਲਾ ਜੈਵਰਧਨੇ (ਸ਼੍ਰੀਲੰਕਾ), ਅਤੇ ਡੈਨੀਅਲ ਵਿਟੋਰੀ (ਨਿਊਜ਼ੀਲੈਂਡ) ਨੂੰ ਸ਼ਾਰਟਲਿਸਟ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ, ਸੋਨਾ ਫਿਰ ਹੋ ਸਕਦਾ ਹੈ 45 ਹਜ਼ਾਰੀ
ਵੱਡੀ ਖ਼ਬਰ : ਆਸਟਰੇਲੀਆ ਖ਼ਿਲਾਫ਼ ਪਹਿਲੇ 2 ਟੈਸਟ ਮੈਚਾਂ ਤੋਂ ਬਾਹਰ ਹੋਏ ਰੋਹਿਤ ਸ਼ਰਮਾ ਅਤੇ ਇਸ਼ਾਂਤ ਸ਼ਰਮਾ
NEXT STORY