ਸਪੋਰਟਸ ਡੈਸਕ : ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਆਸਟਰੇਲੀਆ ਖ਼ਿਲਾਫ਼ ਪਹਿਲੇ 2 ਟੈਸਟ ਤੋਂ ਬਾਹਰ ਹੋ ਗਏ ਹਨ ਅਤੇ 4 ਟੈਸਟ ਮੈਚਾਂ ਦੀ ਸੀਰੀਜ਼ ਦੇ ਬਾਕੀ 2 ਟੈਸਟਾਂ ਵਿਚ ਉਨ੍ਹਾਂ ਦਾ ਖੇਡਣਾ ਅਜੇ ਸ਼ੱਕ ਦੇ ਘੇਰੇ ਵਿਚ ਹੈ। ਰੋਹਿਤ ਹੈਮਸਟਰਿੰਗ ਸੱਟ ਤੋਂ ਅਤੇ ਈਸ਼ਾਨ ਪਸਲੀਆਂ ਵਿਚ ਖਿਚਾਅ ਦੀ ਪਰੇਸ਼ਾਨੀ ਤੋਂ ਉਬਰ ਰਹੇ ਹਨ। ਦੋਵਾਂ ਨੂੰ ਇਹ ਸੱਟ ਯੂ.ਏ.ਈ. ਵਿਚ ਆਈ.ਪੀ.ਐਲ. ਦੌਰਾਨ ਲੱਗੀ ਸੀ। ਇਸ਼ਾਂਤ ਤਾਂ ਆਈ.ਪੀ.ਐਲ. ਵਿਚਾਲੇ ਛੱਡ ਕੇ ਆਪਣੇ ਦੇਸ਼ ਪਰਤ ਆਏ ਸਨ, ਜਦੋਂਕਿ ਰੋਹਿਤ ਆਪਣੀ ਟੀਮ ਮੁੰਬਈ ਇੰਡੀਅਨਜ਼ ਨੂੰ 5ਵੀਂ ਵਾਰ ਆਈ.ਪੀ.ਐਲ. ਚੈਂਪੀਅਨ ਬਣਾ ਕੇ ਆਪਣੇ ਦੇਸ਼ ਪਰਤੇ ਸਨ। ਦੋਵੇਂ ਬੈਂਗਲੁਰੂ ਸਥਿਤ ਰਾਸ਼ਟਰੀ ਕ੍ਰਿਕਟ ਅਕਾਦਮੀ ਵਿਚ ਰਿਹੈਬਲੀਟੇਸ਼ਨ ਤੋਂ ਗੁਜਰ ਰਹੇ ਸਨ।
ਇਹ ਵੀ ਪੜ੍ਹੋ: ਹਲਦੀ ਦੀ ਰਸਮ ਦੌਰਾਨ ਭਾਵੁਕ ਹੋਈ ਪਹਿਲਵਾਨ ਸੰਗੀਤਾ ਫੋਗਾਟ, ਤਸਵੀਰਾਂ ਆਈਆਂ ਸਾਹਮਣੇ
ਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਹਾਲ ਵਿਚ ਕਿਹਾ ਸੀ ਕਿ ਜੇਕਰ ਦੋਵਾਂ ਖਿਡਾਰੀਆਂ ਨੂੰ 17 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਵਿਚ ਹਿੱਸਾ ਲੈਣਾ ਹੈ ਤਾਂ ਉਨ੍ਹਾਂ ਨੂੰ 26 ਨਵੰਬਰ ਤੱਕ ਆਸਟਰੇਲੀਆ ਪਹੁੰਚਣਾ ਹੋਵੇਗਾ। ਸ਼ਾਸਤਰੀ ਦੇ ਇਸ ਬਿਆਨ ਦੇ ਕੁੱਝ ਦਿਨਾਂ ਬਾਅਦ ਹੀ ਇਹ ਖ਼ਬਰ ਸਾਹਮਣੇ ਆ ਗਈ ਹੈ ਕਿ ਰੋਹਿਤ ਅਤੇ ਇਸ਼ਾਂਤ ਪਹਿਲੇ 2 ਟੈਸਟ ਮੈਚਾਂ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦਾ ਬਾਕੀ 2 ਟੈਸਟ ਮੈਚਾਂ ਵਿਚ ਹਿੱਸਾ ਲੈਣਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀ ਤੁਰੰਤ ਕਾਰਵਾਈ 'ਤੇ ਨਿਰਭਰ ਕਰੇਗਾ।
ਇਹ ਵੀ ਪੜ੍ਹੋ: ਜਨਮਦਿਨ ਤੋਂ ਪਹਿਲਾਂ ਸੁਰੇਸ਼ ਰੈਨਾ ਦਾ ਵੱਡਾ ਐਲਾਨ, 10 ਹਜ਼ਾਰ ਬੱਚਿਆਂ ਲਈ ਕਰਨਗੇ ਇਹ ਨੇਕ ਕੰਮ
ਇਕ ਨਿਊਜ਼ ਰਿਪੋਰਟ ਵਿਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਇਸ਼ਾਂਤ ਨੇ ਗੇਂਦਬਾਜ਼ੀ ਫਿਟਨੈੱਸ ਤਾਂ ਹਾਸਲ ਕਰ ਲਈ ਹੈ ਪਰ ਉਨ੍ਹਾਂ ਨੂੰ ਟੈਸਟ ਮੈਚ ਲਈ ਤਿਆਰ ਹੋਣ ਲਈ 4 ਹਫ਼ਤਿਆਂ ਦੇ ਵਰਕਲੋਡ ਦੀ ਜ਼ਰੂਰਤ ਹੈ। ਆਸਟਰੇਲੀਆ ਵਿਚ 14 ਦਿਨਾਂ ਦਾ ਇਕਾਂਤਵਾਸ ਜ਼ਰੂਰੀ ਹੈ। ਇਸ ਦਾ ਮਤਲਬ ਉਹ 2 ਹਫ਼ਤੇ ਬਾਅਦ ਹੀ ਟਰੇਨਿੰਗ ਸ਼ੁਰੂ ਕਰ ਸਕਦੇ ਹਨ। ਇਸ ਤੋਂ ਬਾਅਦ 4 ਹਫ਼ਤਿਆਂ ਦੀ ਟਰੇਨਿੰਗ ਨੂੰ ਜੋੜੀਏ ਤਾਂ ਤੀਜੇ ਟੈਸਟ ਲਈ ਤਿਆਰ ਹੋ ਸਕਦੇ ਹਨ, ਜੋ ਅਗਲੇ ਸਾਲ 7 ਜਨਵਰੀ ਤੋਂ ਸਿਡਨੀ ਵਿਚ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ, ਸੋਨਾ ਫਿਰ ਹੋ ਸਕਦਾ ਹੈ 45 ਹਜ਼ਾਰੀ
ਉਥੇ ਹੀ ਆਈ.ਪੀ.ਐਲ. ਦੌਰਾਨ ਹੈਮਸਟਰਿੰਗ ਦੀ ਸੱਟ ਨਾਲ ਜੂਝਣ ਵਾਲੇ ਰੋਹਿਤ ਸ਼ਰਮਾ ਨੂੰ ਪੂਰੀ ਤਰ੍ਹਾਂ ਨਾਲ ਫਿਟਨੈੱਸ ਹਾਸਲ ਕਰਣ ਵਿਚ ਥੋੜ੍ਹਾ ਹੋਰ ਸਮਾਂ ਲੱਗੇਗਾ। ਉਨ੍ਹਾਂ ਨੂੰ ਦਸੰਬਰ ਦੇ ਦੂਜੇ ਹਫ਼ਤੇ ਵਿਚ ਹੀ ਯਾਤਰਾ ਦੀ ਮਨਜ਼ੂਰੀ ਮਿਲ ਸਕਦੀ ਹੈ ਅਤੇ ਉਨ੍ਹਾਂ ਨੂੰ 2 ਹਫ਼ਤਿਆਂ ਦੀ ਰਿਹੈਬ ਦੀ ਜ਼ਰੂਰਤ ਹੋਵੇਗੀ। ਜਿਸ ਦੇ ਬਾਅਦ ਫਾਈਨਲ ਮੁਲਾਂਕਣ ਕੀਤਾ ਜਾਵੇਗਾ। ਬੀ.ਸੀ.ਸੀ.ਆਈ. ਦੇ ਅਧਿਕਾਰੀ ਅਨੁਸਾਰ ਰੋਹਿਤ ਕੋਲ ਟੈਸਟ ਸੀਰੀਜ਼ ਵਿਚ ਸ਼ਾਮਲ ਹੋਣ ਦਾ ਚੰਗਾ ਸੀ। ਜੇਕਰ ਉਹ ਬਾਕੀ ਟੀਮ ਮੈਂਬਰਾਂ ਨਾਲ ਯੂ.ਏ.ਈ. ਤੋਂ ਸਿੱਧਾ ਆਸਟਰੇਲੀਆ ਲਈ ਉਡਾਣ ਭਰ ਲੈਂਦੇ। ਜੇਕਰ ਰੋਹਿਤ ਜਲਦ ਤੋਂ ਜਲਦ ਸੰਭਾਵਿਕ ਤਾਰੀਖ 'ਤੇ ਨਿਕਲਦੇ ਹਨ, ਜੋ 8 ਦਸੰਬਰ ਹੈ ਤਾਂ ਉਨ੍ਹਾਂ ਨੂੰ 14 ਦਿਨਾਂ ਲਈ ਇਕਾਂਤਵਾਸ ਵਿਚ ਰਹਿਣਾ ਹੋਵੇਗਾ ਅਤੇ 22 ਦਸੰਬਰ ਤੱਕ ਉਹ ਟਰੇਨਿੰਗ 'ਤੇ ਪਰਤ ਪਾਉਣਗੇ।
ਇਹ ਵੀ ਪੜ੍ਹੋ: ਸ਼ੋਏਬ ਅਖ਼ਤਰ ਦਾ ਖ਼ੁਲਾਸਾ, ਗੇਦਬਾਜ਼ੀ ਦੀ ਰਫ਼ਤਾਰ ਵਧਾਉਣ ਲਈ ਮੈਨੂੰ ਵੀ ਆਫ਼ਰ ਹੋਈ ਸੀ 'ਡਰੱਗ'
ਹਲਦੀ ਦੀ ਰਸਮ ਦੌਰਾਨ ਭਾਵੁਕ ਹੋਈ ਪਹਿਲਵਾਨ ਸੰਗੀਤਾ ਫੋਗਾਟ, ਤਸਵੀਰਾਂ ਆਈਆਂ ਸਾਹਮਣੇ
NEXT STORY