ਸਪੋਰਟਸ ਡੈਸਕ- ਭਾਰਤ ਆਉਣ ਵਾਲੇ ਵਨਡੇ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਤਿਆਰ ਹੈ। ਹਾਲਾਂਕਿ ਭਾਰਤੀ ਕ੍ਰਿਕਟ ਟੀਮ ਇਸ ਲਈ ਕਿਵੇਂ ਹੋਵੇਗੀ, ਇਹ ਸਵਾਲ ਹੈ। ਇਹ ਟੂਰਨਾਮੈਂਟ 5 ਅਕਤੂਬਰ ਤੋਂ 19 ਨਵੰਬਰ ਤੱਕ ਖੇਡਿਆ ਜਾਣਾ ਹੈ। ਦੂਜੇ ਪਾਸੇ ਸਾਬਕਾ ਭਾਰਤੀ ਕ੍ਰਿਕਟਰ ਆਕਾਸ਼ ਚੋਪੜਾ ਨੇ 3 ਸਲਾਮੀ ਬੱਲੇਬਾਜ਼ਾਂ ਦੀ ਚੋਣ ਕੀਤੀ ਹੈ ਪਰ ਪਲੇਇੰਗ ਇਲੈਵਨ 'ਚ ਇਨ੍ਹਾਂ 'ਚੋਂ ਇਕ ਦਾ ਖੇਡਣਾ ਬੇਹੱਦ ਮੁਸ਼ਕਲ ਲੱਗ ਰਿਹਾ ਹੈ।
ਇਹ ਵੀ ਪੜ੍ਹੋ- ਸਾਤਵਿਕ-ਚਿਰਾਗ ਦੀ ਜੋੜੀ ਰੈਂਕਿੰਗ 'ਚ ਕਰੀਅਰ ਦੇ ਸਰਵੋਤਮ ਦੂਜੇ ਸਥਾਨ 'ਤੇ ਪਹੁੰਚੀ
ਚੋਪੜਾ ਦੇ ਅਨੁਸਾਰ, ਸ਼ੁਭਮਨ ਗਿੱਲ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਇੱਕ ਪੱਕਾ ਸਲਾਮੀ ਬੱਲੇਬਾਜ਼ ਹੈ, ਪਰ ਈਸ਼ਾਨ ਕਿਸ਼ਨ 2023 ਕ੍ਰਿਕਟ ਵਿਸ਼ਵ ਕੱਪ 'ਚ ਭਾਰਤ ਦਾ ਬੈਕਅੱਪ ਸਲਾਮੀ ਬੱਲੇਬਾਜ਼ ਅਤੇ ਵਿਕਟਕੀਪਰ-ਬੱਲੇਬਾਜ਼ ਹੋ ਸਕਦਾ ਹੈ। ਕਿਸ਼ਨ ਨੂੰ ਵੈਸਟਇੰਡੀਜ਼ ਦੇ ਖ਼ਿਲਾਫ਼ ਆਗਾਮੀ ਵਨਡੇ ਸੀਰੀਜ਼ ਲਈ ਭਾਰਤ ਦੀ 17 ਮੈਂਬਰੀ ਟੀਮ 'ਚ ਸਲਾਮੀ ਬੱਲੇਬਾਜ਼ਾਂ 'ਚੋਂ ਇੱਕ ਵਜੋਂ ਚੁਣਿਆ ਗਿਆ ਹੈ। ਉਸ ਤੋਂ 50 ਓਵਰਾਂ ਦੇ ਵਿਸ਼ਵ ਕੱਪ ਲਈ ਭਾਰਤ ਦੀ ਟੀਮ 'ਚ ਬੈਕਅੱਪ ਸਲਾਮੀ ਬੱਲੇਬਾਜ਼ਾਂ 'ਚੋਂ ਇੱਕ ਹੋਣ ਦੀ ਵੀ ਉਮੀਦ ਹੈ।
ਚੋਪੜਾ ਦੇ ਅਨੁਸਾਰ, ਕਿਸ਼ਨ ਭਾਰਤ ਦੀ ਵਨਡੇ ਟੀਮ ਲਈ ਇੱਕ 'ਸਪੱਸ਼ਟ' ਵਿਕਲਪ ਹੈ ਪਰ ਇਹ ਯਕੀਨੀ ਨਹੀਂ ਹੈ ਕਿ ਕੀਪਰ-ਬੱਲੇਬਾਜ਼ ਬੈਕਅੱਪ ਸਲਾਮੀ ਬੱਲੇਬਾਜ਼ ਦੀ ਸਥਿਤੀ ਲਈ ਪਸੰਦੀਦਾ ਹੈ ਜਾਂ ਨਹੀਂ। ਚੋਪੜਾ ਨੇ ਆਪਣੇ ਯੂਟਿਊਬ ਚੈਨਲ 'ਤੇ ਕਿਹਾ, "ਇੱਕ ਹੋਰ ਖੱਬੇ ਹੱਥ ਦਾ ਖਿਡਾਰੀ ਹੈ। ਉਸ ਦਾ ਨਾਮ ਈਸ਼ਾਨ ਕਿਸ਼ਨ ਹੈ। ਅਜਿਹਾ ਲੱਗਦਾ ਹੈ ਕਿ ਉਹ ਇੱਕ ਸਪੱਸ਼ਟ ਵਿਕਲਪ ਹੈ ਕਿਉਂਕਿ ਤੁਹਾਡੇ ਕੋਲ ਤਿੰਨ ਸਲਾਮੀ ਬੱਲੇਬਾਜ਼ ਹੋਣੇ ਚਾਹੀਦੇ ਹਨ - ਇਸ ਲਈ ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ ਅਤੇ ਰੋਹਿਤ ਸ਼ਰਮਾ। ਈਸ਼ਾਨ ਕਿਸ਼ਨ ਤਰਕ ਨਾਲ ਸਭ ਤੋਂ ਅੱਗੇ ਹਨ, ਪਰ ਕੀ ਉਹ ਸਭ ਤੋਂ ਅੱਗੇ ਹਨ?"
ਇਹ ਵੀ ਪੜ੍ਹੋ- ਹਸੀਨ ਜਹਾਂ ਦੀ ਅਸਲੀ ਉਮਰ ਆਈ ਸਾਹਮਣੇ, ਮੁਹੰਮਦ ਸ਼ਮੀ ਤੋਂ ਨਿਕਲੀ 10 ਸਾਲ ਵੱਡੀ
ਆਕਾਸ਼ ਚੋਪੜਾ ਨੇ ਮੰਨਿਆ ਕਿ ਕਿਸ਼ਨ ਆਪਣੇ ਪ੍ਰਦਰਸ਼ਨ ਦੇ ਆਧਾਰ 'ਤੇ ਟੀਮ 'ਚ ਜਗ੍ਹਾ ਪਾਉਣ ਦਾ ਹੱਕਦਾਰ ਹੈ, ਇਹ ਨੋਟ ਕਰਦੇ ਹੋਏ ਕਿ 25 ਸਾਲਾ ਖਿਡਾਰੀ ਨੇ ਵਨਡੇ 'ਚ ਦੋਹਰਾ ਸੈਂਕੜਾ ਲਗਾਇਆ ਸੀ। 45 ਸਾਲਾ ਚੋਪੜਾ ਨੇ ਕਿਹਾ, "ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਓਪਨਿੰਗ ਕਰਨਗੇ ਅਤੇ ਈਸ਼ਾਨ ਕਿਸ਼ਨ ਤੁਹਾਡੇ ਬੈਕਅੱਪ ਓਪਨਰ ਹੋ ਸਕਦੇ ਹਨ। ਚਰਚਾ ਦੇ ਦ੍ਰਿਸ਼ਟੀਕੌਣ ਤੋਂ , ਇਹ ਬਿਲਕੁਲ ਸਹੀ ਹੈ- ਉਨ੍ਹਾਂ ਨੇ ਵਨਡੇ 'ਚ ਦੋਹਰਾ ਸੈਂਕੜਾ ਲਗਾਇਆ ਹੈ, ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਟੀਮ 'ਚ ਆਪਣਾ ਭਾਰ ਚੁੱਕ ਲੈਂਦੇ ਹਨ, ਇਸ ਲਈ ਉਨ੍ਹਾਂ ਦਾ ਨਾਮ ਇਸ 'ਚ ਹੋਣਾ ਚਾਹੀਦਾ ਹੈ।"
ਕਿਸ਼ਨ ਨੇ 14 ਵਨਡੇ ਮੈਚਾਂ 'ਚ 42.50 ਦੀ ਸ਼ਾਨਦਾਰ ਔਸਤ ਨਾਲ 510 ਦੌੜਾਂ ਬਣਾਈਆਂ ਹਨ, ਜਿਸ 'ਚ ਇੱਕ ਦੋਹਰਾ ਸੈਂਕੜਾ, ਇੱਕ ਸੈਂਕੜਾ ਅਤੇ ਤਿੰਨ ਅਰਧ ਸੈਂਕੜੇ ਸ਼ਾਮਲ ਹਨ। ਦਸੰਬਰ 2022 'ਚ ਬੰਗਲਾਦੇਸ਼ ਵਿਰੁੱਧ 50 ਓਵਰਾਂ ਦੇ ਫਾਰਮੈਟ 'ਚ ਉਨ੍ਹਾਂ ਦਾ ਸਭ ਤੋਂ ਵੱਧ ਸਕੋਰ 210 ਦਾ ਧਮਾਕੇਦਾਰ ਸਕੋਰ ਸੀ। ਹਾਲਾਂਕਿ, ਬੀਸੀਸੀਆਈ (ਭਾਰਤ 'ਚ ਕ੍ਰਿਕਟ ਕੰਟਰੋਲ ਬੋਰਡ) ਨੇ ਭਾਰਤ ਦੇ ਆਗਾਮੀ ਵਨਡੇ ਮੈਚ 'ਚ ਸ਼ੁਭਮਨ ਗਿੱਲ ਨੂੰ ਉਸ ਤੋਂ ਪਹਿਲਾਂ ਓਪਨਿੰਗ ਬੱਲੇਬਾਜ਼ ਵਜੋਂ ਚੁਣਨ ਦਾ ਫ਼ੈਸਲਾ ਕੀਤਾ ਹੈ।
ਗਿੱਲ ਦੇ ਨਿਊਜ਼ੀਲੈਂਡ ਦੇ ਖ਼ਿਲਾਫ਼ ਦੋਹਰੇ ਸੈਂਕੜੇ ਨੇ ਭਾਰਤ ਦੀ ਵਨਡੇ ਟੀਮ 'ਚ ਓਪਨਿੰਗ ਬੱਲੇਬਾਜ਼ ਦੇ ਰੂਪ 'ਚ ਉਸ ਦੀ ਸਥਿਤੀ ਨੂੰ ਮਜ਼ਬੂਤ ਕਰ ਦਿੱਤਾ ਹੈ। ਪੰਜ ਅਰਧ ਸੈਂਕੜਿਆਂ ਅਤੇ ਚਾਰ ਸੈਂਕੜਿਆਂ ਦੀ ਮਦਦ ਨਾਲ ਉਨ੍ਹਾਂ ਨੇ 24 ਵਨਡੇ ਮੈਚਾਂ 'ਚ 64.55 ਦੀ ਸ਼ਾਨਦਾਰ ਔਸਤ ਨਾਲ 1,311 ਦੌੜਾਂ ਬਣਾਈਆਂ ਹਨ। ਅਜਿਹੇ 'ਚ ਜੇਕਰ ਕਿਸ਼ਨ ਟੀਮ 'ਚ ਹੁੰਦੇ ਹਨ ਤਾਂ ਗਿੱਲ ਦੇ ਕਾਰਨ ਉਨ੍ਹਾਂ ਲਈ ਓਪਨਰ ਦੇ ਰੂਪ 'ਚ ਖੇਡਣਾ ਮੁਸ਼ਕਿਲ ਹੋ ਜਾਵੇਗਾ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਮਹਿਲਾ ਤੇ ਪੁਰਸ਼ ਹਾਕੀ ਟੀਮਾਂ ਦੀਆਂ ਨਜ਼ਰਾਂ ਸਪੇਨ ’ਚ ਚੰਗੇ ਪ੍ਰਦਰਸ਼ਨ ’ਤੇ
NEXT STORY