ਰੇਕਜਾਵਿਕ– ਫਰਾਂਸ ਨੇ ਆਈਸਲੈਂਡ ਦੇ ਨਾਲ 2-2 ਨਾਲ ਡਰਾਅ ਖੇਡ ਕੇ 2026 ਵਿਚ ਹੋਣ ਵਾਲੇ ਫੁੱਟਬਾਲ ਵਿਸ਼ਵ ਕੱਪ ਵਿਚ ਸਥਾਨ ਤੈਅ ਕਰਨ ਦਾ ਮੌਕਾ ਗੁਆ ਦਿੱਤਾ। ਫਰਾਂਸ ਨੇ ਇਸ ਤੋਂ ਪਹਿਲਾਂ ਲਗਾਤਾਰ ਤਿੰਨ ਮੈਚਾਂ ਵਿਚ ਜਿੱਤ ਹਾਸਲ ਕੀਤੀ ਸੀ। ਦੋ ਵਾਰ ਦੀ ਵਿਸ਼ਵ ਚੈਂਪੀਅਨ ਟੀਮ ਜੇਕਰ ਆਈਸਲੈਂਡ ਨੂੰ ਹਰਾ ਦਿੰਦੀ ਤੇ ਯੂਕ੍ਰੇਨ ਦੀ ਟੀਮ ਅਜ਼ਰਬਾਈਜਾਨ ਨੂੰ ਹਰਾਉਣ ਵਿਚ ਅਸਫਲ ਰਹਿੰਦੀ ਤਾਂ ਫਰਾਸ ਦੀ ਟੀਮ ਵਿਸ਼ਵ ਕੱਪ ਵਿਚ ਜਗ੍ਹਾ ਪੱਕੀ ਕਰ ਸਕਦੀ ਸੀ।
ਯੂਕ੍ਰੇਨ ਨੇ 2-1 ਨਾਲ ਜਿੱਤ ਦਰਜ ਕੀਤੀ। ਵਿਸ਼ਵ ਕੱਪ 2022 ਦਾ ਉਪ ਜੇਤੂ ਫਰਾਂਸ ਅਜੇ ਵੀ ਗਰੁੱਪ-ਡੀ ਵਿਚ 10 ਅੰਕਾਂ ਨਾਲ ਚੋਟੀ ’ਤੇ ਹੈ ਜਿਹੜਾ ਯੂਕ੍ਰੇਨ ਤੋਂ ਤਿੰਨ ਅੰਕ ਵੱਧ ਹੈ। ਫਰਾਂਸ ਦੀ ਟੀਮ ਕਪਤਾਨ ਕਾਇਲਿਆਨ ਐਮਬਾਪੇ ਦੇ ਬਿਨਾਂ ਮੈਦਾਨ ’ਤੇ ਉਤਰੀ ਸੀ, ਜਿਸ ਨੇ ਸ਼ੁੱਕਰਵਾਰ ਨੂੰ ਅਜ਼ਰਬਾਈਜਾਨ ਵਿਰੱਧ ਟੀਮ ਦੀ 3-0 ਦੀ ਜਿੱਤ ਵਿਚ ਗੋਲ ਕੀਤਾ ਸੀ ਪਰ ਖੱਬੇ ਗਿੱਟੇ ਵਿਚ ਸੱਟ ਕਾਰਨ ਉਹ ਲੰਗੜਾਉਂਦਾ ਹੋਇਆ ਮੈਦਾਨ ਵਿਚੋਂ ਬਾਹਰ ਚਲਾ ਗਿਆ ਸੀ।
ਫਿਡੇ ਵਿਸ਼ਵ ਕੱਪ: ਗੁਕੇਸ਼ ਨੂੰ ਸਿਖਰਲਾ ਦਰਜਾ ਮਿਲਿਆ
NEXT STORY