ਨਵੀਂ ਦਿੱਲੀ— ਆਸਟਰੇਲੀਆ ਦੇ ਦਿੱਗਜ ਤੇਜ਼ ਗੇਂਦਬਾਜ਼ ਬ੍ਰੈਟ ਲੀ 42 ਸਾਲ ਦੀ ਉਮਰ 'ਚ ਵੀ ਬਿਲਕੁਲ ਫਿੱਟ ਹਨ। ਇਸ ਦਾ ਸਬੂਤ ਬੀਤੇ ਦਿਨੀਂ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਉਹ ਇਕ ਈਵੈਂਟ ਦੇ ਦੌਰਾਨ ਕਾਂਮੇਂਟੇਟਰ ਪੀਅਰਸ ਮੋਰਗਨ ਨੂੰ ਨੈੱਟ 'ਚ ਗੇਂਦਬਾਜ਼ੀ ਕੀਤੀ। ਬ੍ਰੈਟ ਲੀ ਇਸ ਦੌਰਾਨ ਕਰੀਬ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਕਰਵਾ ਰਹੇ ਸੀ। ਖਾਸ ਗੱਲ ਇਹ ਸੀ ਕਿ ਇਸ ਈਵੈਂਟ ਦੇ ਦੌਰਾਨ ਆਸਟਰੇਲੀਆਈ ਮਹਾਨ ਸਪਿਨਰ ਸ਼ੇਨ ਵਾਰਨ ਮਾਈਕਲ ਵਾਨ ਵੀ ਮੌਜੂਦ ਸੀ। ਬ੍ਰੈਟ ਲੀ ਦੀ ਤੇਜ਼ ਰਫਤਾਰ ਗੇਂਦਾਂ ਦੇ ਅੱਗੇ ਮੋਰਗਨ ਸੰਘਰਸ਼ ਕਰਦੇ ਹੋਏ ਨਜ਼ਰ ਆਏ। ਮਾਈਕ ਫੜ ਕੇ ਖੜ੍ਹੇ ਸ਼ੇਨ ਵਾਰਨ ਤੇ ਮਾਈਕਲ ਵਾਨ ਵੀ ਬਹੁਤ ਹੱਸੇ। ਦੇਖੋਂ ਵੀਡੀਓ—
ਉਸ ਵੀਡੀਓ ਨੂੰ ਬਾਅਦ 'ਚ ਮੋਰਗਨ ਨੇ ਰੀਟਵੀਟ ਕੀਤਾ। ਨਾਲ ਹੀ ਲਿਖਿਆ- ਅਸਲ 'ਚ ਉਹ ਬਹੁਤ ਵੱਡੀ ਨੋ ਗੇਂਦ ਕਰਵਾ ਰਹੇ ਸੀ। ਮੈਂ 95 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇਖੀ। ਦੇਖੋਂ ਟਵੀਟ—

ਅਈਅਰ ਨੂੰ ਭਾਰਤੀ ਟੀਮ 'ਚ ਵੱਧ ਮੌਕੇ ਮਿਲਣ ਦੀ ਉਮੀਦ
NEXT STORY