ਨਵੀਂ ਦਿੱਲੀ— ਚੈਂਪੀਅਨਸ ਟਰਾਫੀ 'ਚ ਆਸਟਰੇਲੀਆ ਦਾ ਸਫਰ ਕੁਝ ਵਧੀਆ ਨਹੀਂ ਰਿਹਾ। ਉਸ ਦੀ ਟੀਮ ਸੈਮੀਫਾਈਨਲ ਤੋਂ ਪਹਿਲਾਂ ਹੀ ਬਾਹਰ ਹੋ ਗਈ। ਨਿਊਜ਼ਲੈਂਡ ਅਤੇ ਬੰਗਲਾਦੇਸ਼ ਖਿਲਾਫ ਮੁਕਾਬਲੇ 'ਚ ਮੀਂਹ ਦੇ ਕਾਰਨ ਕੰਗਾਰੂ ਟੀਮ ਨੂੰ 1-1 ਅੰਕ ਵੰਡਣ ਲਈ ਮਜ਼ਬੂਰ ਹੋਣਾ ਪਿਆ ਸੀ। ਜਦੋਂ ਕਿ ਇੰਗਲੈਂਡ ਖਿਲਾਫ ਉਸ ਨੂੰ ਹਾਰ ਦਾ ਸਾਹਣਾ ਕਰਨਾ ਪਿਆ ਸੀ। ਚੈਂਪੀਅਨਸ ਟਰਾਫੀ ਤੋਂ ਬਾਅਦ ਹੁਣ ਆਸਟਰੇਲੀਆ ਟੀਮ ਫਿਲਹਾਲ ਫ੍ਰੀ ਹੈ। ਉਸ ਨੇ ਹੁਣ ਅਗਸਤ 'ਚ ਬੰਗਲਾਦੇਸ਼ ਖਿਲਾਫ ਖੇਡਣਾ ਹੈ।
ਇਸ ਦੌਰਾਨ ਆਸਟਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਟਵੀਟ 'ਤੇ ਵੀਡੀਓ ਅਪਲੋਡ ਕੀਤੀ ਹੈ, ਜਿਸ 'ਚ ਉਹ ਕ੍ਰਿਕਟ ਦੇ ਨਾਲ ਮਿਲਦੇ-ਜੁਲਦੇ ਖੇਡ ਬੇਸਬਾਲ 'ਤੇ ਹੱਥ ਆਜਮਾਉਦੇ ਨਜ਼ਰ ਆ ਰਿਹਾ ਹੈ। ਸਮਿਥ ਨੇ ਲਿਖਿਆ ਨਿਊਯਾਰਕ 'ਚ ਬੱਲੇਬਾਜ਼ ਦਾ ਅਭਿਆਸ,
ਸਮਿਥ ਅਭਿਆਸ ਦੌਰਾਨ ਸਟਾਂਸ ਬਦਲ ਕੇ ਜਾਣੀ ਕਿ ਸੱਜੇ ਹੱਥ ਦੇ ਬੱਲੇਬਾਜ਼ ਦੀ ਤਰ੍ਹਾਂ ਵੀ ਖੇਡਦੇ ਹੋਇਆ ਦਿਖਾਈ ਦਿੱਤਾ। ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਜਦੋਂ ਆਸਟਰੇਲੀਆ ਟੀਮ ਵੈਸਟਇੰਡੀਜ਼ ਦੌਰੇ 'ਤੇ ਸੀ ਤਾਂ ਉਸ ਦੌਰਾਨ ਸਮਿਥ ਨੇ ਅਮਰੀਕਾ ਜਾ ਕੇ ਬੇਸਬਾਲ 'ਤੇ ਹੱਥ ਆਜਮਾਏ ਸਨ।
ਆਪਣੇ ਅੰਦਾਜ਼ 'ਚ ਸਾਈਕਲ ਦੀ ਸੈਰ ਕਰਨ ਦਾ ਮਜ਼ਾ ਲੈ ਰਹੇ ਹਨ ਜਡੇਜਾ, ਦੇਖੋ ਤਸਵੀਰਾਂ
NEXT STORY