ਨਵੀਂ ਦਿੱਲੀ— ਵੈਸਟ ਇੰਡੀਜ਼ 'ਤੇ ਦੂਸਰੇ ਵਨ ਡੇ 'ਚ ਮਿਲੀ 105 ਦੌੜਾਂ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਭਾਰਤੀ ਟੀਮ ਹੁਣ ਤੀਸਰੇ ਵਨ ਡੇ ਦੇ ਲਈ ਤਿਆਰ ਹੈ। ਪੰਜ ਵਨ ਡੇ ਮੈਚਾਂ ਦੀ ਸੀਰੀਜ਼ ਦਾ ਤੀਸਰਾ ਮੈਚ ਸ਼ੁੱਕਰਵਾਰ ਨੂੰ ਏਟੀਗਾ 'ਚ ਖੇਡਿਆ ਜਾਵੇਗਾ। ਭਾਰਤ ਇਸ ਵਨ ਡੇ ਸੀਰੀਜ਼ 'ਚ 1-0 ਨਾਲ ਅੱਗੇ ਹੈ।
ਇਸ ਦੌਰੇ 'ਤੇ ਹੁਣ ਇਕ ਵੀ ਮੈਚ ਨਾ ਖੇਡਣ ਵਾਲੇ ਰਵਿੰਦਰ ਜਡੇਜਾ ਕੁਝ ਵੱਖਰੇ ਤਰੀਕੇ ਨਾਲ ਆਪਣਾ ਸਮਾਂ ਗੁਜ਼ਾਰ ਰਹੇ ਹਨ। ਰਵਿੰਦਰ ਜਡੇਜਾ ਸਵੇਰੇ-ਸਵੇਰੇ ਏਟੀਗਾ ਦੀ ਸੜਕਾਂ 'ਤੇ ਸਾਈਕਲ ਚਲਾ ਰਹੇ ਹਨ ਤੇ ਸਾਈਕਲ ਚਲਾ ਕੇ ਸੈਰ ਦਾ ਅਨੰਦ ਮਾਣ ਰਹੇ ਹਨ। ਜਡੇਜਾ ਦੀ ਇਸ ਫੋਟੋ ਨੂੰ ਬੀ.ਸੀ.ਸੀ.ਆਈ. ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।
ਰਵਿੰਦਰ ਜਡੇਜਾ ਨੂੰ ਘੋੜਿਆਂ ਦੀ ਸੈਰ ਕਰਨ ਦਾ ਵੀ ਬਹੁਤ ਸ਼ੌਕ ਹੈ ਜਦੋਂ ਉਨ੍ਹਾਂ ਤੋਂ ਫ੍ਰੀ ਸਮਾਂ ਹੁੰਦਾ ਹੈ ਤਾਂ ਉਹ ਆਪਣਾ ਸਮਾਂ ਘੋੜਿਆਂ ਦੇ ਨਾਲ ਬਤੀਤ ਕਰਦੇ ਹਨ।
ਜਾਮਨਗਰ ਦੇ ਕੁਝ ਹੀ ਦੂਰੀ 'ਤੇ ਸਥਿਤ ਉਨ੍ਹਾਂ ਦੇ ਫਾਰਮ ਹਾਊਸ 'ਚ ਵਿਵਸਤਾ ਦੇ ਸਮੇਂ ਨਿਕਲਦੇ ਹੋਏ ਘੋੜਿਆਂ ਦੇ ਨਾਲ ਸਮਾਂ ਬਤੀਤ ਕਰਨਾ ਉਨ੍ਹਾਂ ਪਸੰਦੀ ਦਾ ਸ਼ੌਕ ਹੈ। ਇਸ 'ਚ ਤਿੰਨ ਘੋੜਿਆਂ ਨਾਲ ਉਨ੍ਹਾਂ ਦੀ ਫੋਟੋ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀ ਜਾ ਚੁੱਕੀ ਹੈ।
ਭਾਰਤੀ ਟੀਮ ਵੈਸਟ ਇੰਡੀਜ਼ ਦੌਰੇ 'ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਭਾਰਤ ਨੂੰ ਆਪਣੇ ਵੈਸਟ ਇੰਡੀਜ਼ ਦੌਰੇ 'ਚ ਪੰਜ ਵਨ ਡੇ ਮੈਚ 'ਤੇ ਇਕ ਟੀ-20 ਮੈਚ ਖੇਡਣਾ ਹੈ। ਸੀਰੀਜ਼ 'ਚ ਸ਼ਿਖਰ ਧਵਨ, ਰਹਾਨੇ ਅਤੇ ਕਪਤਾਨ ਵਿਰਾਟ ਕੋਹਲੀ ਨੇ ਬੱਲੇਬਾਜ਼ੀ 'ਚ ਹੁਣ ਤਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਸੁਪਰੀਮ ਕੋਰਟ ਨੂੰ ਬੀ. ਸੀ. ਸੀ. ਆਈ. ਦੀ ਸ਼ਿਕਾਇਤ ਕਰਨਗੇ ਵਿਨੋਦ ਰਾਅ!
NEXT STORY