ਨਵੀਂ ਦਿੱਲੀ : ਭਾਰਤ ਨੇ ਐਤਵਾਰ ਨੂੰ ਏਸ਼ੀਆਈ ਚੈਂਪੀਅਨਸ਼ਿਪ ਵਿੱਚ ਆਪਣੀ ਮੁਹਿੰਮ ਦੀ ਸਮਾਪਤੀ ਇੱਕ ਚਾਂਦੀ ਅਤੇ ਇੱਕ ਕਾਂਸੀ ਤਮਗਾ ਜਿੱਤ ਕੇ ਕੀਤੀ। ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਗ੍ਰੀਕੋ ਰੋਮਨ ਪਹਿਲਵਾਨ ਹਰਪ੍ਰੀਤ ਸਿੰਘ ਅਤੇ ਗਿਆਨੇਂਦਰ ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤੇ। ਐਤਵਾਰ ਨੂੰ ਹਰਪ੍ਰੀਤ ਨੇ 82 ਕਿਲੋ ਭਾਰ ਵਰਗ ਵਿੱਚ ਚਾਂਦੀ, ਜਦਕਿ ਗਿਆਨੇਂਦਰ ਨੇ 60 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਕੇ ਭਾਰਤ ਦੇ ਕੁਲ ਤਮਗਿਆਂ ਦੀ ਗਿਣਤੀ 16 ਕਰ ਦਿੱਤੀ। ਕੁਆਰਟਰ ਫਾਈਨਲ ਵਿੱਚ ਹਰਪ੍ਰੀਤ ਨੇ ਕਿਰਗਿਸਤਾਨ ਦੇ ਬੁਰਗੋ ਬੇਸ਼ਾਲੀਵ ਨੂੰ 5-1 ਨਾਲ ਹਰਾਇਆ ਜਦਕਿ ਸੈਮੀ ਫਾਈਨਲ ਵਿੱਚ ਚੀਨ ਦੇ ਹੈਤਾਓ ਕਿਆਨ ਨੂੰ 10-1 ਨਾਲ ਹਰਾਕੇ ਉਨ੍ਹਾਂ ਨੇ ਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ ਸੀ ਪਰ ਫਾਈਨਲ ਵਿੱਚ ਉਹ ਈਰਾਨ ਦੇ ਸੈਯਦ ਮੋਰਾਦ ਅਬਦਲਵੀ ਤੋਂ 0-8 ਦੇ ਵੱਡੇ ਅੰਤਰ ਨਾਲ ਹਾਰਕੇ ਸਿਰਫ ਚਾਂਦੀ ਦੇ ਤਮਗੇ ਦੇ ਹੱਕਦਾਰ ਬਣ ਸਕੇ।
ਉੱਥੇ ਹੀ ਪਹਿਲਵਾਨ ਗਿਆਨੇਂਦਰ ਨੇ ਕੁਆਰਟਰ ਫਾਈਨਲ ਵਿੱਚ ਜੌਰਡਨ ਦੇ ਖਿਡਾਰੀ ਨੂੰ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ ਪਰ ਸੈਮੀ ਫਾਈਨਲ ਵਿੱਚ ਉਸ ਨੂੰ ਉਜ਼ਬੇਕਿਸਤਾਨ ਦੇ ਪਹਿਲਵਾਨ ਤੋਂ ਹਾਰ ਦਾ ਸਾਹਮਣਾ ਕਰਣਾ ਪਿਆ। ਭਾਰਤੀ ਦਲ ਨੇ ਇਸ ਵਿੱਚ ਅੱਠ ਤਮਗੇ ਪੁਰਸ਼ ਫਰੀਸਟਾਈਲ ਪਹਿਲਵਾਨਾਂ (ਇੱਕ ਸੋਨਾ, ਤਿੰਨ ਚਾਂਦੀ ਅਤੇ ਚਾਰ ਕਾਂਸੀ), ਚਾਰ ਕਾਂਸੀ ਮਹਿਲਾ ਫਰੀ ਸਟਾਈਲ ਪਹਿਲਵਾਨਾਂ 'ਚ ਜਿੱਤੇ ਜਦਕਿ ਗਰੀਕੋ ਰੋਮਨ ਪਹਿਲਵਾਨਾਂ ਨੇ ਤਿੰਨ ਚਾਂਦੀ ਅਤੇ ਇੱਕ ਕਾਂਸੀ ਦਾ ਤਮਗਾ ਜਿੱਤਿਆ।
ਵਿਰਾਟ-ਧੋਨੀ ਵੱਲੋਂ ਤੋਹਫਾ ਮਿਲਣ 'ਤੇ ਆਸਟਰੇਲੀਆਈ ਕਪਤਾਨ ਫਿੰਚ ਨੇ ਕੀਤਾ ਧੰਨਵਾਦ
NEXT STORY