ਸ਼ਿਆਨ : ਭਾਰਤ ਨੇ ਪੁਰਸ਼ਾਂ ਦੀ ਫ੍ਰੀ ਸਟਾਈਲ ਕੁਸ਼ਤੀ ਵਿਚ ਆਪਣੀ ਮੁਹਿੰਮ ਦਾ ਆਗਾਜ਼ ਜਿੱਤ ਨਾਲ ਕੀਤਾ ਜਦੋਂ ਬਜਰੰਗ ਪੂਨੀਆ ਅਤੇ ਪ੍ਰਵੀਣ ਰਾਣਾ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਆਪਣੇ-ਆਪਣੇ ਭਾਰ ਵਰਗ ਦੇ ਫਾਈਨਲ 'ਚ ਪਹੁੰਚ ਗਏ। ਦੁਨੀਆ ਦੇ ਨੰਬਰ ਇਕ ਪਹਿਲਵਾਨ ਬਜਰੰਗ ਨੇ ਉਜ਼ਬੇਕਿਸਤਾਨ ਦੇ ਸਿਰੋਜਿਦਿਨ ਖਾਸਨੋਵ ਨੂੰ 12.1 ਨਾਲ ਹਰਾਇਆ। ਹੁਣ ਉਹ 65 ਕਿਲੋ ਭਾਰ ਵਰਗ ਦੇ ਫਾਈਨਲ ਵਿਚ ਕਜ਼ਾਖਸਤਾਨ ਦੇ ਸਾਇਆਤਬੇਕ ਓਕਾਸੋਵ ਨਾਲ ਖੇਡਣਗੇ। ਇਸ ਤੋਂ ਪਹਿਲਾਂ ਉਸ ਨੇ ਈਰਾਨ ਦੇ ਪੇਮੈਨ ਬਿਆਬਾਨੀ ਅਤੇ ਸ਼੍ਰੀਲੰਕਾ ਦੇ ਚਾਰਲਸ ਫਰਨ ਨੂੰ ਹਰਾਇਆ ਸੀ। ਰਾਣਾ ਨੇ 79 ਕਿਲੋ ਭਾਰ ਵਰਗ ਵਿਚ ਕਜ਼ਾਖਸਤਾਨ ਦੇ ਜੀ ਉਸੇਰਬਾਯੇਵ ਨੂੰ 3.2 ਨਾਲ ਹਰਾਇਆ। ਹੁਣ ਉਹ ਈਰਾਨ ਦੇ ਬਹਿਮਾਨ ਮੁਹੰਮਦ ਤੈਮੂਰੀ ਨਾਲ ਖੇਡਣਗੇ। ਇਸ ਤੋਂ ਪਹਿਲਾਂ ਉਸ ਨੇ ਜਾਪਾਨ ਦੇ ਯੂਤਾ ਏਬੇ ਅਤੇ ਮੰਗੋਲੀਆ ਦੇ ਟਗਸ ਅਰਡੇਨ ਨੂੰ ਹਰਾਇਆ ਸੀ।

ਉੱਥੇ ਹੀ 57 ਕਿਲੋ ਭਾਰ ਵਰਗ ਵਿਚ ਰਵੀ ਕੁਮਾਰ ਕਾਂਸੀ ਤਮਗੇ ਪਲੇਆਫ ਵਿਚ ਪਹੁੰਚ ਗਏ ਜਿਸ ਨੇ ਰੇਪੇਚੇਸ ਵਿਚ ਤਾਈਪੇ ਦੇ ਚਿਆ ਸੋ ਲਿਯੂ ਨੂੰ ਹਰਾਇਆ। ਹੁਣ ਉਹ ਜਾਪਾਨ ਦੇ ਯੂਕੀ ਤਾਕਾਸ਼ਾਹੀ ਨਾਲ ਖੇਡਣਗੇ। ਸਤਿਆਵ੍ਰਤ ਕਾਦਿਆਨ ਨੇ ਵੀ 97 ਕਿਲੋ ਭਾਰ ਵਰਗ ਵਿਚ ਕਾਂਸੀ ਤਮਗੇ ਦੇ ਮੁਕਾਬਲੇ ਵਿਚ ਪ੍ਰਵੇਸ਼ ਕਰ ਲਿਆ। ਉਸ ਨੂੰ ਕੁਆਰਟਰ ਫਾਈਨਲ ਵਿਚ ਬਤਜੁਲ ਉਲਜਿਸਾਈਖਾਨ ਨੇ ਹਰਾਇਆ ਪਰ ਮੰਗੋਲੀਆ ਦੇ ਇਸ ਪਹਿਲਵਾਨ ਦੇ ਫਾਈਨਲ ਵਿਚ ਪਹੁੰਚਣ ਨਾਲ ਉਸਨੇ ਕਾਂਸੀ ਤਮਗੇ ਮੁਕਾਬਲੇ ਵਿਚ ਜਗ੍ਹਾ ਬਣਾ ਲਈ। ਰਜਨੀਸ਼ 70 ਕਿਲੋ ਭਾਰ ਵਰਗ ਵਿਚ ਹਾਰ ਕੇ ਬਾਹਰ ਹੋ ਗਏ।
ਅਲਜ਼ਾਰੀ ਦੀ ਜਗ੍ਹਾ ਹੈਂਡਰਿਕਸ ਮੁੰਬਈ ਇੰਡੀਅਨਜ਼ ਦੀ ਟੀਮ 'ਚ ਹੋਏ ਸ਼ਾਮਲ
NEXT STORY