ਸਪੋਰਟਸ ਡੈਸਕ- ਭਾਰਤ ਤੇ ਆਸਟ੍ਰੇਲੀਆ ਦਰਮਿਆਨ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਖਤਮ ਹੋ ਗਈ ਹੈ। ਦੂਜੇ ਦਿਨ ਸਟੰਪਸ ਤਕ ਭਾਰਤ ਨੇ ਆਪਣੀ ਦੂਜੀ ਪਾਰੀ 'ਚ ਸਾਰੀਆਂ ਵਿਕਟਾਂ ਗੁਆ ਕੇ 163 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਆਸਟ੍ਰੇਲੀਆ ਨੂੰ ਜਿੱਤ ਲਈ 76 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਦੀ ਦੂਜੀ ਪਾਰੀ 'ਚ ਕੋਈ ਵੀ ਬੱਲੇਬਾਜ਼ ਵੱਡਾ ਸਕੋਰ ਨਹੀਂ ਬਣਾ ਸਕਿਆ ਤੇ ਟੀਮ ਇੰਡੀਆ ਸਸਤੇ 'ਚ ਆਲਆਊਟ ਹੋ ਗਈ। ਭਾਰਤ ਲਈ ਸਭ ਤੋਂ ਵੱਧ ਚੇਤੇਸ਼ਵਰ ਪੁਜਾਰਾ ਨੇ ਬਣਾਈਆਂ। ਪੁਜਾਰਾ ਨੇ 59 ਦੌੜਾਂ ਦੀ ਪਾਰੀ ਖੇਡੀ। ਪੁਜਾਰਾ ਤੋਂ ਇਲਾਵਾ ਭਾਰਤ ਬਾਕੀ ਦੇ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਬਹੁਤ ਖਰਾਬ ਰਿਹਾ। ਭਾਰਤ ਵਲੋਂ ਕਪਤਾਨ ਰੋਹਿਤ ਸ਼ਰਮਾ ਨੇ 12 ਦੌੜਾਂ, ਸ਼ੁਭਮਨ ਗਿੱਲ ਨੇ 5 ਦੌੜਾਂ, ਵਿਰਾਟ ਕੋਹਲੀ ਨੇ 13 ਦੌੜਾਂ , ਰਵਿੰਦਰ ਜਡੇਜਾ ਨੇ 7 ਦੌੜਾਂ, ਸ਼੍ਰੇਅਸ ਅਈਅਰ ਨੇ 26 ਦੌੜਾਂ ਬਣਾਈਆਂ। ਆਸਟ੍ਰੇਲੀਆ ਵਲੋਂ ਮਿਸ਼ੇਲ ਸਟਾਰਕ ਨੇ 1, ਮੈਥਿਊ ਕੁਹਨੇਮਮੈਨ ਨੇ 1 ਤੇ ਨਾਥਨ ਲਿਓਨ ਨੇ 8 ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਮੈਚ 'ਚ ਆਪਣੀ ਪਹਿਲੀ ਪਾਰੀ 'ਚ ਭਾਰਤੀ ਟੀਮ ਬੱਲੇਬਾਜ਼ਾਂ ਦੇ ਖਰਾਬ ਪ੍ਰਦਰਸ਼ਨ ਕਾਰਨ 109 ਦੌੜਾਂ 'ਤੇ ਆਲ ਆਊਟ ਹੋ ਗਈ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ 12 ਦੌੜਾਂ , ਸ਼ੁਭਮਨ ਗਿੱਲ 21 ਦੌੜਾਂ, ਚੇਤੇਸ਼ਵਰ ਪੁਜਾਰਾ ਨੇ 1 ਦੌੜ, ਰਵਿੰਦਰ ਜਡੇਜਾ 4 ਦੌੜਾਂ , ਵਿਰਾਟ ਕੋਹਲੀ ਨੇ 22 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵਲੋਂ ਮੈਥਿਊ ਕੁਹਮੇਮੈਨ ਨੇ 5, ਲਾਥਨ ਲਿਓਨ ਨੇ 3 ਤੇ ਟੌਡ ਮਰਫੀ ਨੇ 1 ਵਿਕਟ ਲਈਆਂ। ਇਸ ਤੋਂ ਬਾਅਦ ਆਸਟ੍ਰੇਲੀਆ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਸਮੇਂ 4 ਵਿਕਟਾਂ ਦੇ ਨੁਕਸਾਨ 'ਤੇ 156 ਦੌੜਾਂ ਬਣਾ ਕੇ 47 ਦੌੜਾਂ ਦੀ ਬੜ੍ਹਤ ਬਣਾ ਲਈ ਸੀ।
ਇਹ ਵੀ ਪੜ੍ਹੋ : ਭਾਰਤ ਦੀ ਚੋਟੀ ਦੀ ਟ੍ਰਿਪਲ ਜੰਪ ਖਿਡਾਰਨ ਐਸ਼ਵਰਿਆ ਲਈ ਖੜ੍ਹੀ ਹੋਈ ਮੁਸੀਬਤ, ਲੱਗੀ 4 ਸਾਲ ਦੀ ਪਾਬੰਦੀ
ਆਸਟ੍ਰੇਲੀਆ ਨੇ ਦੂਜੇ ਦਿਨ ਦੀ ਸ਼ੁਰੂਆਤ 156/4 ਦੇ ਸਕੋਰ ਨਾਲ ਕੀਤੀ, ਪਰ ਕੈਮਰੂਨ ਗ੍ਰੀਨ ਅਤੇ ਪੀਟਰ ਹੈਂਡਸਕੋਂਬ ਦੀ ਸਾਂਝੇਦਾਰੀ ਟੁੱਟ ਗਈ ਅਤੇ ਟੀਮ ਪਹਿਲੇ ਸੈਸ਼ਨ ਤੋਂ ਪਹਿਲਾਂ 197 ਦੌੜਾਂ 'ਤੇ ਆਲ ਆਊਟ ਹੋ ਗਈ। ਆਸਟ੍ਰੇਲੀਆ ਨੇ ਇਸੇ ਦੇ ਨਾਲ ਪਹਿਲੀ ਪਾਰੀ 'ਚ ਭਾਰਤ 'ਤੇ 88 ਦੌੜਾਂ ਦੀ ਬੜ੍ਹਤ ਬਣਾ ਲਈ । ਆਸਟ੍ਰੇਲੀਆ ਲਈ ਖਵਾਜਾ (60) ਤੋਂ ਇਲਾਵਾ ਕੋਈ ਵੀ ਖਿਡਾਰੀ ਪ੍ਰਭਾਵਸ਼ਾਲੀ ਪਾਰੀ ਨਹੀਂ ਖੇਡ ਸਕਿਆ। ਭਾਰਤ ਲਈ ਜਡੇਜਾ ਨੇ 78 ਦੌੜਾਂ ਦੇ ਕੇ 4 ਵਿਕਟਾਂ ਲਈਆਂ ਜਦਕਿ ਉਮੇਸ਼ ਯਾਦਵ ਨੇ ਸਿਰਫ਼ 12 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਅਸ਼ਵਿਨ ਨੇ ਵੀ 3 ਵਿਕਟਾਂ ਆਪਣੇ ਨਾਂ ਕੀਤੀਆਂ ਪਰ ਇਸ ਦੇ ਲਈ ਉਸ ਨੇ 44 ਦੌੜਾਂ ਦਿੱਤੀਆਂ।
ਪਲੇਇੰਗ 11
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਵਿੰਦਰ ਜਡੇਜਾ, ਸ਼੍ਰੀਕਰ ਭਾਰਤ (ਵਿਕਟਕੀਪਰ), ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਉਮੇਸ਼ ਯਾਦਵ, ਮੁਹੰਮਦ ਸਿਰਾਜ
ਆਸਟ੍ਰੇਲੀਆ : ਉਸਮਾਨ ਖਵਾਜਾ, ਟ੍ਰੈਵਿਸ ਹੈੱਡ, ਮਾਰਨਸ ਲੈਬੁਸ਼ਗਨ, ਸਟੀਵ ਸਮਿਥ (ਕਪਤਾਨ), ਪੀਟਰ ਹੈਂਡਸਕੌਮ, ਕੈਮਰਨ ਗ੍ਰੀਨ, ਐਲੇਕਸ ਕੈਰੀ (ਵਿਕਟਕੀਪਰ), ਮਿਸ਼ੇਲ ਸਟਾਰਕ, ਨਾਥਨ ਲਿਓਨ, ਟੌਡ ਮਰਫੀ, ਮੈਥਿਊ ਕੁਹਨਮੈਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ਦੀ ਚੋਟੀ ਦੀ ਟ੍ਰਿਪਲ ਜੰਪ ਖਿਡਾਰਨ ਐਸ਼ਵਰਿਆ ਲਈ ਖੜ੍ਹੀ ਹੋਈ ਮੁਸੀਬਤ, ਲੱਗੀ 4 ਸਾਲ ਦੀ ਪਾਬੰਦੀ
NEXT STORY