ਸਪੋਰਟਸ ਡੈਸਕ- ਏਸ਼ੀਆ ਕੱਪ ਦੇ ਸੁਪਰ 4 ਸਟੇਜ ਦੇ ਅਖ਼ੀਰਲੇ ਮੁਕਾਬਲੇ ਵਿਚ ਭਾਰਤੀ ਟੀਮ ਨੂੰ ਬੰਗਲਾਦੇਸ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਇਸ ਮੁਕਾਬਲੇ ਦੇ ਨਤੀਜੇ ਦਾ ਟੂਰਨਾਮੈਂਟ 'ਤੇ ਕੋਈ ਖਾਸ ਫ਼ਰਕ ਨਹੀਂ ਪਵੇਗਾ ਕਿਉਂਕਿ ਬੰਗਲਾਦੇਸ਼ ਇਸ ਟੂਰਨਾਮੈਂਟ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ ਤੇ ਭਾਰਤੀ ਟੀਮ ਇਸ ਦੇ ਫ਼ਾਈਨਲ ਵਿਚ ਪਹੁੰਚ ਚੁੱਕੀ ਹੈ। ਇਸੇ ਕਾਰਨ ਭਾਰਤੀ ਟੀਮ ਨੇ ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ ਸਣੇ ਆਪਣੇ 5 ਮੁੱਖ ਖਿਡਾਰੀਆਂ ਨੂੰ ਆਰਾਮ ਦਿੱਤਾ ਸੀ। ਭਾਰਤੀ ਟੀਮ ਨੇ 6 ਦੌੜਾਂ ਨਾਲ ਇਹ ਮੁਕਾਬਲਾ ਗੁਆ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਇਸ ਦੇਸ਼ ਨੇ iPhone-12 'ਤੇ ਲਗਾਈ ਪਾਬੰਦੀ, ਹੈਰਾਨ ਕਰ ਦੇਵੇਗੀ ਵਜ੍ਹਾ
ਬੰਗਲਾਦੇਸ਼ ਖ਼ਿਲਾਫ਼ ਭਾਰਤੀ ਟੀਮ ਨੇ ਖ਼ਰਾਬ ਸ਼ੁਰੂਆਤ ਕੀਤੀ। ਭਾਰਤ ਨੇ 5 ਓਵਰਾਂ 'ਚ 23 ਦੌੜਾਂ 'ਤੇ 2 ਵਿਕਟਾਂ ਗੁਆ ਲਈਆਂ ਸਨ। ਪਹਿਲੀ ਵਿਕਟ ਰੋਹਿਤ ਸ਼ਰਮਾ ਦੇ ਰੂਪ 'ਚ ਡਿੱਗੀ। ਰੋਹਿਤ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਏ। ਇਸਤੋਂ ਬਾਅਦ 9 ਗੇਂਦਾਂ 'ਚ 5 ਦੌੜਾਂ ਬਣਾ ਕੇ ਤਿਲਕ ਵਰਮਾ ਆਊਟ ਹੋ ਗਏ। ਸ਼ੁਭਮਨ ਗਿੱਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸੈਂਕੜਾ ਜੜਿਆ। ਉਸ ਨੇ 133 ਗੇਂਦਾਂ ਵਿਚ 121 ਦੌੜਾਂ ਬਣਾਈਆਂ । ਇਸ ਪਾਰੀ ਵਿਚ ਉਸ ਨੇ 5 ਛੱਕੇ ਤੇ 8 ਚੌਕੇ ਜੜੇ। ਦੂਜੇ ਪਾਸਿਓਂ ਵਿਕਟਾਂ ਡਿੱਗਣ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ ਤੇ ਕਿਸੇ ਵੀ ਖਿਡਾਰੀ ਨੇ ਉਸ ਦਾ ਸਾਥ ਨਹੀਂ ਦਿੱਤਾ। ਅਖ਼ੀਰ ਵਿਚ ਅਕਸ਼ਰ ਪਟੇਲ ਨੇ 42 ਦੌੜਾਂ ਦੀ ਚੰਗੀ ਪਾਰੀ ਖੇਡੀ ਪਰ ਉਹ ਵੀ ਟੀਮ ਨੂੰ ਜਿੱਤ ਤਕ ਨਹੀਂ ਪਹੁੰਚਾ ਸਕੇ। ਕਪਤਾਨ ਰੋਹਿਤ ਸ਼ਰਮਾ 0, ਤਿਲਕ ਵਰਮਾ 5, ਕੇ.ਐੱਲ. ਰਾਹੁਲ 19, ਈਸ਼ਾਨ ਕਿਸ਼ਨ 5, ਸੂਰਿਆਕੁਮਾਰ ਯਾਦਵ 26, ਰਵਿੰਦਰ ਜਡੇਜਾ 7, ਸ਼ਾਰਦੁਲ ਠਾਕੁਰ 11, ਮੁਹੰਮਦ ਸ਼ਮੀ 6 ਦੌੜਾਂ ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ।ਭਾਰਤੀ ਟੀਮ 49.5 ਓਵਰਾਂ ਵਿਚ 259 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਤੇ 6 ਦੌੜਾਂ ਨਾਲ ਇਹ ਮੁਕਾਬਲਾ ਹਾਰ ਗਈ।
ਇਹ ਖ਼ਬਰ ਵੀ ਪੜ੍ਹੋ - ਯੂਰਪ 'ਚ TikTok 'ਤੇ ਵੱਡੀ ਕਾਰਵਾਈ, ਠੋਕਿਆ 3 ਹਜ਼ਾਰ ਕਰੋੜ ਰੁਪਏ ਦਾ ਮੋਟਾ ਜੁਰਮਾਨਾ, ਜਾਣੋ ਪੂਰਾ ਮਾਮਲਾ
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਸੀ। ਕਪਤਾਲ ਸ਼ਾਕਿਬ ਅਲ ਹਸਨ ਅਤੇ ਤੌਹੀਦ ਹ੍ਰਿਦੌਏ ਦੇ ਅਰਧ ਸੈਂਕੜਿਆਂ ਦੀ ਬਦੌਲਤ ਬੰਗਲਾਦੇਸ਼ ਨੇ 8 ਵਿਕਟਾਂ ਗੁਆ ਕੇ ਭਾਰਤ ਨੂੰ 266 ਦੌੜਾਂ ਦਾ ਟੀਚਾ ਦਿੱਤਾ ਸੀ। ਸ਼ਾਕਿਬ ਨੇ 85 ਗੇਂਦਾਂ 'ਤੇ 6 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 80 ਦੌੜਾਂ ਬਣਾਈਆਂ ਜਦੋਂਕਿ ਹ੍ਰਿਦੌਏ ਨੇ 81 ਗੇਂਦਾਂ 'ਤੇ 54 ਦੌੜਾਂ ਬਣਾਈਆਂ ਜਿਸ ਵਿਚ 5 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਇਨ੍ਹਾਂ ਦੋਵਾਂ ਤੋਂ ਇਲਾਵਾ ਨਸੁਮ ਅਹਿਮਦ ਨੇ 45 ਗੇਂਦਾਂ 'ਤੇ 6 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 44 ਦੌੜਾਂ ਬਣਾਈਆਂ। ਭਾਰਤ ਵੱਲੋਂ ਸ਼ਾਰਦੁਲ ਠਾਕੁਰ ਸਭ ਤੋਂ ਸਫਲ ਗੇਂਦਬਾਜ਼ ਰਹੇ ਜਿਨ੍ਹਾਂ ਨੇ 63 ਦੌੜਾਂ ਦੇ ਕੇ 3 ਵਿਕਟਾਂ ਝਟਕਾਈਆਂ। ਉਥੇ ਹੀ ਸ਼ਮੀ ਨੇ ਇਕ ਵਾਰ ਫਿਰ ਆਪਣਾ ਕਮਾਲ ਦਿਖਾਇਆ ਅਤੇ 33 ਦੌੜਾਂ ਦੇ ਕੇ 2 ਵਿਕਟਾਂ ਆਪਣੇ ਨਾਮ ਕੀਤੀਆਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Asia Cup, IND vs BAN : ਬੰਗਲਾਦੇਸ਼ ਨੇ ਭਾਰਤ ਨੂੰ ਦਿੱਤਾ 266 ਦੌੜਾਂ ਦਾ ਟੀਚਾ
NEXT STORY