ਸਪੋਰਟਸ ਡੈਸਕ- ਭਾਰਤ ਤੇ ਇੰਗਲੈਂਡ ਦਰਮਿਆਨ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦੇ ਚੌਥੇ ਮੈਚ ਦੇ ਤੀਜੇ ਦਿਨ ਦੀ ਖੇਡ ਅੱਜ ਰਾਂਚੀ ਦੇ ਜੇ. ਐੱਸ. ਸੀ. ਏ. ਕੌਮਾਂਤਰੀ ਸਟੇਡੀਅਮ 'ਚ ਖੇਡੀ ਗਈ। ਦਿਨ ਦੀ ਖੇਡ ਖਤਮ ਹੋਣ ਸਮੇਂ ਤਕ ਭਾਰਤ ਨੇ ਬਿਨਾ ਵਿਕਟ ਗੁਆਏ 40 ਦੌੜਾਂ ਬਣਾ ਲਈਆਂ ਸਨ। ਭਾਰਤ ਨੂੰ ਜਿੱਤ ਲਈ 152 ਦੌੜਾਂ ਦੀ ਲੋੜ ਸੀ। ਸਟਪੰਸ ਤਕ ਰੋਹਿਤ 24 ਦੌੜਾਂ ਤੇ ਜਾਇਸਵਾਲ 16 ਦੌੜਾਂ ਬਣਾ ਖੇਡ ਰਹੇ ਸਨ।
ਇਸ ਤੋਂ ਪਹਿਲਾਂ ਇੰਗਲੈਂਡ ਨੇ ਆਪਣੀ ਦੂਜੀ ਪਾਰੀ 'ਚ ਸਾਰੀਆਂ ਵਿਕਟਾਂ ਗੁਆਉਂਦੇ ਹੋਏ 145 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਇੰਗਲੈਂਡ ਕੋਲ 46 ਦੌੜਾਂ ਦੀ ਬੜ੍ਹਤ ਪਹਿਲਾਂ ਤੋਂ ਸੀ। ਇਸ ਤਰ੍ਹਾਂ ਇੰਗਲੈਂਡ ਨੇ ਭਾਰਤ ਨੂੰ ਜਿੱਤ ਲਈ 192 ਦੌੜਾਂ ਦਾ ਟੀਚਾ ਦਿੱਤਾ। ਇੰਗਲੈਂਡ ਲਈ ਜ਼ੈਕ ਕ੍ਰਾਲੀ ਨੇ 60 ਦੌੜਾਂ, ਜੌਨੀ ਬੇਅਰਸਟੋ ਨੇ 30 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਇੰਗਲੈਂਡ ਦਾ ਕੋਈ ਵੀ ਬੱਲੇਬਾਜ਼ ਟਿਕ ਨਾ ਖੇਡ ਸਕਿਆ ਤੇ ਉਸ ਦੇ ਬੱਲੇਬਾਜ਼ ਲਗਾਤਾਰ ਆਊਟ ਹੁੰਦੇ ਗਏ ਤੇ ਇੰਗਲੈਂਡ ਦੀ ਟੀਮ ਦੀ ਦੂਜੀ ਪਾਰੀ 145 ਦੌੜਾਂ 'ਤੇ ਸਿਮਟ ਗਈ। । ਭਾਰਤ ਵਲੋਂ ਆਰ. ਅਸ਼ਵਿਨ ਨੇ 5 ਵਿਕਟਾਂ, ਕੁਲਦੀਪ ਯਾਦਵ ਨੇ 4 ਵਿਕਟਾਂ, ਤੇ ਰਵਿੰਦਰ ਜਡੇਜਾ ਨੇ 1 ਵਿਕਟਾਂ ਲਈਆਂ।
ਇਹ ਵੀ ਪੜ੍ਹੋ : IPL ਤੋਂ ਇਕ ਮਹੀਨੇ ਪਹਿਲਾਂ ਸਵਾਈ ਮਾਨ ਸਿੰਘ ਸਟੇਡੀਅਮ ਤੇ RCA ਦਾ ਦਫਤਰ ਸੀਲ
ਇਸ ਤੋਂ ਪਹਿਲਾਂ ਭਾਰਤ ਨੇ ਆਪਣੀ ਪਹਿਲੀ ਪਾਰੀ 'ਚ ਆਲ ਆਊਟ ਹੋ ਕੇ 307 ਦੌੜਾਂ ਬਣਾਈਆਂ। ਇਸ ਤਰ੍ਹਾਂ ਇੰਗਲੈਂਡ ਕੋਲ ਭਾਰਤ 46 ਦੌੜਾਂ ਦੀ ਬੜ੍ਹਤ ਹੈ। ਭਾਰਤ ਲਈ ਧਰੁਵ ਜੁਰੇਲ 90 ਦੌੜਾਂ, ਯਸ਼ਸਵੀ ਜਾਇਸਵਾਲ 73 ਦੌੜਾਂ, ਰੋਹਿਤ ਸ਼ਰਮਾ 2 ਦੌੜਾਂ, ਸ਼ੁਭਮਨ ਗਿੱਲ 38 ਦੌੜਾਂ ਤੇ ਰਜਤ ਪਾਟੀਦਾਰ 17 ਦੌੜਾਂ, ਸਰਫਰਾਜ਼ ਖਾਨ 14 ਦੌੜਾਂ, ਰਵੀਚੰਦਰਨ ਅਸ਼ਵਿਨ 1 ਦੌੜ ਬਣਾ ਆਊਟ ਹੋਏ। ਇੰਗਲੈਂਡ ਲਈ ਸ਼ੋਏਬ ਬਸ਼ੀਰ ਨੇ 5, ਜੇਮਸ ਐਂਡਰਸਨ ਨੇ 2 ਤੇ ਟਾਮ ਹਾਰਟਲੇ ਨੇ 3 ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਤਵੇਸਾ ਮਲਿਕ ਨੇ ਦੱਖਣੀ ਅਫਰੀਕਾ ਵਿੱਚ ਆਪਣਾ ਪਹਿਲਾ ਅੰਤਰਰਾਸ਼ਟਰੀ ਗੋਲਫ ਖਿਤਾਬ ਜਿੱਤ ਕੇ ਰਚਿਆ ਇਤਿਹਾਸ
ਇਸ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਨੇ ਰੂਟ ਦੀਆਂ ਸ਼ਾਨਦਾਰ 122 ਦੌੜਾਂ, ਜੈਕ ਕ੍ਰਾਲੀ ਦੀਆਂ 42 ਦੌੜਾਂ, ਬੇਅਰਸਟੋ ਦੀਆਂ 38 ਦੌੜਾਂ, ਫੋਕਸ ਦੀਆਂ 47 ਦੌੜਾਂ ਤੇ ਰੌਬਿਨਸਨ ਦੀਆਂ 58 ਦੌੜਾਂ ਦੀ ਬਦੌਲਤ 353 ਦੌੜਾਂ ਦੀ ਆਪਣੀ ਪਹਿਲੀ ਤੇ ਦਮਦਾਰ ਪਾਰੀ ਖੇਡੀ। ਇੰਗਲੈਂਡ ਦੀ ਪਹਿਲਾ ਪਾਰੀ ਦੌਰਾਨ ਭਾਰਤ ਵਲੋਂ ਸਿਰਾਜ ਨੇ 2, ਆਕਾਸ਼ਦੀਪ ਨੇ 3, ਰਵਿੰਦਰ ਜਡੇਜਾ ਨੇ 4 ਤੇ ਅਸ਼ਵਿਨ ਨੇ 1 ਵਿਕਟਾਂ ਲਈਆਂ।
ਇਹ ਵੀ ਪੜ੍ਹੋ : WPL 2024: ਮੇਘਨਾ ਤੇ ਘੋਸ਼ ਦੇ ਅਰਧ ਸੈਂਕੜੇ, RCB ਨੇ UP ਵਾਰੀਅਰਜ਼ ਨੂੰ 2 ਦੌੜਾਂ ਨਾਲ ਹਰਾਇਆ
ਦੋਵੇਂ ਟੀਮਾਂ ਇਸ ਪ੍ਰਕਾਰ ਹਨ:
ਭਾਰਤ: ਰੋਹਿਤ ਸ਼ਰਮਾ, ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਰਜਤ ਪਾਟੀਦਾਰ, ਸਰਫਰਾਜ਼ ਖਾਨ, ਧਰੁਵ ਜੁਰੇਲ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਕੁਲਦੀਪ ਯਾਦਵ, ਮੁਹੰਮਦ ਸਿਰਾਜ ਅਤੇ ਆਕਾਸ਼ ਦੀਪ।
ਇੰਗਲੈਂਡ: ਜੈਕ ਕ੍ਰਾਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਜੌਨੀ ਬੇਅਰਸਟੋ, ਬੇਨ ਸਟੋਕਸ (ਕਪਤਾਨ), ਬੇਨ ਫੌਕਸ (ਵਿਕਟਕੀਪਰ), ਟਾਮ ਹੈਟਰਲੇ, ਓਲੀ ਰੌਬਿਨਸਨ, ਸ਼ੋਏਬ ਬਸ਼ੀਰ ਅਤੇ ਜੇਮਸ ਐਂਡਰਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
IPL ਤੋਂ ਇਕ ਮਹੀਨੇ ਪਹਿਲਾਂ ਸਵਾਈ ਮਾਨ ਸਿੰਘ ਸਟੇਡੀਅਮ ਤੇ RCA ਦਾ ਦਫਤਰ ਸੀਲ
NEXT STORY