ਸਪੋਰਟਸ ਡੈਸਕ : ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਸਾਊਥੰਪਟਨ ’ਚ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ 4000 ਦਰਸ਼ਕਾਂ ਨੂੰ ਦਾਖਲਾ ਮਿਲੇਗਾ। ਹੈਂਪਸ਼ਾਇਰ ਕਾਊਂਟੀ ਕਲੱਬ ਦੇ ਮੁਖੀ ਰਾਡ ਬ੍ਰਾਂਸਗ੍ਰੋਵ ਨੇ ਇਹ ਜਾਣਕਾਰੀ ਦਿੱਤੀ ਹੈ। ਬ੍ਰਿਟੇਨ ’ਚ ਕੋਰੋਨਾ ਮਹਾਮਾਰੀ ਦੇ ਹਾਲਾਤ ਸੁਧਰਨ ਤੋਂ ਬਾਅਦ ਤਕਰੀਬਨ 1500 ਲੋਕਾਂ ਨੂੰ ਲੀਸੈਸਟਰਸ਼ਾਇਰ ਤੇ ਹੈਂਪਸ਼ਾਇਰ ਵਿਚਾਲੇ ਕਾਊਂਟੀ ਮੈਚ ਦੇਖਣ ਦੀ ਮਨਜ਼ੂਰੀ ਦਿੱਤੀ ਗਈ ਸੀ। ਰਾਡ ਨੇ ਕਿਹਾ ਕਿ ਅਸੀਂ ਅੱਜ ਤੋਂ 4 ਦਿਨਾ ਕਾਊਂਟੀ ਮੈਚ ਦੀ ਮੇਜ਼ਬਾਨੀ ਕਰ ਰਹੇ ਹਾਂ ਤੇ ਸਤੰਬਰ 2019 ਤੋਂ ਬਾਅਦ ਪਹਿਲੀ ਵਾਰ ਦਰਸ਼ਕਾਂ ਨੂੰ ਇੰਗਲੈਂਡ ’ਚ ਕਾਊਂਟੀ ਮੈਚ ਦੇਖਣ ਦੀ ਆਗਿਆ ਮਿਲੀ ਹੈ। ਇਸ ਦੌਰ ਦੇ ਬਾਕੀ ਕਾਊਂਟੀ ਮੈਚ ਕੱਲ ਤੋਂ ਸ਼ੁਰੂ ਹੋਣਗੇ ਤੇ ਇਨ੍ਹਾਂ ’ਚ ਦਰਸ਼ਕ ਵੀ ਆਉਣਗੇ।
ਉਨ੍ਹਾਂ ਕਿਹਾ ਕਿ ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ ਤੇ ਆਈ. ਸੀ. ਸੀ. ਡਬਲਯੂ. ਟੀ. ਸੀ. ਦੇ ਫਾਈਨਲ ’ਚ 4000 ਦਰਸ਼ਕਾਂ ਨੂੰ ਆਗਿਆ ਦੇ ਰਿਹਾ ਹੈ। ਇਨ੍ਹਾਂ ’ਚੋਂ 50 ਫੀਸਦੀ ਆਈ. ਸੀ. ਸੀ. ਦੇ ਆਯੋਜਕਾਂ ਤੇ ਹੋਰ ਹਿੱਤਧਾਰਕਾਂ ਦਾ ਹੋਵੇਗਾ। ਅਸੀਂ 2000 ਹਜ਼ਾਰ ਟਿਕਟਾਂ ਵੇਚਾਂਗੇ। ਸਾਨੂੰ ਦਰਸ਼ਕਾਂ ਵੱਲੋਂ ਦੁੱਗਣੇ ਤੋਂ ਜ਼ਿਆਦਾ ਅਰਜ਼ੀਆਂ ਮਿਲ ਚੁੱਕੀਆਂ ਹਨ। ਇਸ ਵੇਲੇ ਮੁੰਬਈ ’ਚ ਇਕਾਂਤਵਾਸ ਰਹਿ ਰਹੀ ਭਾਰਤੀ ਟੀਮ 2 ਜੂਨ ਨੂੰ ਰਵਾਨਾ ਹੋਵੇਗੀ। ਵਿਰਾਟ ਕੋਹਲੀ ਤੇ ਉਨ੍ਹਾਂ ਦੀ ਟੀਮ ਸਾਊਥੰਪਟਨ ’ਚ 10 ਦਿਨ ਇਕਾਂਤਵਾਸ ’ਚ ਰਹੇਗੀ ਪਰ ਉਹ ਅਭਿਆਸ ਕਰ ਸਕਦੀ ਹੈ। ਰਾਡ ਨੇ ਕਿਹਾ ਕਿ ਅਸੀਂ ਭਾਰਤੀ ਟੀਮ ਦੀ ਉਡੀਕ ਕਰ ਰਹੇ ਹਾਂ। ਅਸੀਂ ਉਨ੍ਹਾਂ ਦੀ ਮੇਜ਼ਬਾਨੀ ਲਈ ਤਿਆਰ ਹਾਂ।
2022 ਏਸ਼ੀਆ ਕੱਪ ਦੀ ਮੇਜ਼ਬਾਨੀ ਕਰ ਸਕਦੈ PAK : ਰਿਪੋਰਟ
NEXT STORY