ਰਾਂਚੀ (ਭਾਸ਼ਾ)-ਡੈਰਿਲ ਮਿਸ਼ੇਲ ਤੇ ਡੇਵੋਨ ਕਾਨਵੇ ਦੇ ਅਰਧ ਸੈਂਕੜਿਆਂ ਤੋਂ ਬਾਅਦ ਕਪਤਾਨ ਮਿਸ਼ੇਲ ਸੈਂਟਨਰ ਦੀ ਸ਼ਾਨਦਾਰ ਗੇਂਦਬਾਜ਼ੀ (4 ਓਵਰਾਂ ਵਿਚ 11 ਦੌੜਾਂ ਦੇ ਕੇ 2 ਵਿਕਟਾਂ) ਦੀ ਬਦੌਲਤ ਨਿਊਜ਼ੀਲੈਂਡ ਨੇ 3 ਮੈਚਾਂ ਦੀ ਲੜੀ ਦੇ ਪਹਿਲੇ ਟੀ-20 ਕੌਮਾਂਤਰੀ ਵਿਚ ਭਾਰਤ ਨੂੰ 21 ਦੌੜਾਂ ਨਾਲ ਹਰਾਇਆ। ਮਿਸ਼ੇਲ ਨੇ 30 ਗੇਂਦਾਂ ਦੀ ਅਜੇਤੂ ਪਾਰੀ ’ਚ 3 ਚੌਕੇ ਤੇ 5 ਛੱਕੇ ਲਗਾਏ, ਜਿਸ ਵਿਚ ਉਸ ਨੇ ਆਖਰੀ ਓਵਰਾਂ ’ਚ ਅਰਸ਼ਦੀਪ ਸਿੰਘ (51 ਦੌੜਾਂ ’ਤੇ 1 ਵਿਕਟ) ਵਿਰੁੱਧ ਹੈਟ੍ਰਿਕ ਛੱਕਾ ਲਗਾਉਣ ਤੋਂ ਬਾਅਦ ਚੌਕਾ ਲਗਾਇਆ। ਨਿਊਜ਼ੀਲੈਂਡ ਨੇ ਇਸ ਓਵਰ ਵਿਚ 27 ਦੌੜਾਂ ਬਣਾਈਆਂ। ਨਿਊਜ਼ੀਲੈਂਡ ਨੇ 6 ਵਿਕਟਾਂ ’ਤੇ 176 ਦੌੜਾਂ ਬਣਾਉਣ ਤੋਂ ਬਾਅਦ ਭਾਰਤ ਨੂੰ 9 ਵਿਕਟਾਂ ’ਤੇ 155 ਦੌੜਾਂ ’ਤੇ ਰੋਕ ਦਿੱਤਾ। ਵਨ ਡੇ ਲੜੀ ਦੇ ਤੀਜੇ ਮੈਚ ਵਿਚ 138 ਦੌੜਾਂ ਦੀ ਪਾਰੀ ਖੇਡਣ ਵਾਲੇ ਸਲਾਮੀ ਬੱਲੇਬਾਜ਼ ਕਾਨਵੇ ਨੇ ਸ਼ਾਨਦਾਰ ਲੈਅ ਜਾਰੀ ਰੱਖਦੇ ਹੋਏ 35 ਗੇਂਦਾਂ ਵਿਚ 7 ਚੌਕੇ ਤੇ 1 ਛੱਕੇ ਦੀ ਮਦਦ ਨਾਲ 52 ਦੌੜਾਂ ਬਣਾਈਆਂ। ਨਿਊਜ਼ੀਲੈਂਡ ਲਈ ਸੈਂਟਨਰ ਤੋਂ ਇਲਾਵਾ ਮਾਈਕਲ ਬ੍ਰੇਸਵੈੱਲ ਤੇ ਲਾਕੀ ਫਰਗਿਊਸਨ ਨੇ ਵੀ ਦੋ ਵਿਕਟਾਂ ਲਈਆਂ।
ਇਹ ਖ਼ਬਰ ਵੀ ਪੜ੍ਹੋ : ਖ਼ੂਨੀ ਚਾਈਨਾ ਡੋਰ ਦਾ ਕਹਿਰ ਜਾਰੀ, 13 ਸਾਲਾ ਬੱਚੇ ਨੇ ਹਸਪਤਾਲ ’ਚ ਤੋੜਿਆ ਦਮ
ਭਾਰਤ ਵੱਲੋਂ ਵਾਸ਼ਿੰਗਟਨ ਸੁੰਦਰ ਨੇ 28 ਗੇਂਦਾਂ ’ਤੇ 50 ਦੌੜਾਂ ਬਣਾਈਆਂ, ਜਦਕਿ ਸੂਰਯਕੁਮਾਰ ਯਾਦਵ ਨੇ 34 ਗੇਂਦਾਂ ਦੀ ਪਾਰੀ ਵਿਚ 6 ਚੌਕਿਆਂ ਤੇ 2 ਛੱਕਿਆਂ ਨਾਲ 47 ਦੌੜਾਂ ਬਣਾਈਆਂ। ਸੁੰਦਰ ਨੇ ਆਪਣੀ ਪਾਰੀ ਵਿਚ 5 ਚੌਕੇ ਤੇ 3 ਛੱਕੇ ਲਗਾਏ। ਉਸ ਨੇ ਗੇਂਦਬਾਜ਼ੀ ਵਿਚ ਵੀ ਕਮਾਲ ਕਰਦੇ ਹੋਏ 4 ਓਵਰਾਂ ਵਿਚ 22 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਦੀ ਸ਼ੁਰੂਆਤ ਕਾਫ਼ੀ ਖਰਾਬ ਰਹੀ। ਟੀਮ ਨੇ ਚੌਥੇ ਓਵਰ ਵਿਚ 15 ਦੌੜਾਂ ’ਤੇ 3 ਵਿਕਟਾਂ ਗੁਆ ਦਿੱਤੀਆਂ। ਇਸ਼ਾਨ ਕਿਸ਼ਨ (4) ਨੂੰ ਮਾਈਕਲ ਬ੍ਰੇਸਵੈੱਲ ਨੇ ਦੂਜੇ ਓਵਰ ਵਿਚ ਬੋਲਡ ਕੀਤਾ। ਅਗਲੇ ਓਵਰ ਵਿਚ ਜੈਕਬ ਡਫੀ ਦੀ ਗੇਂਦ ਰਾਹੁਲ ਤ੍ਰਿਪਾਠੀ (0) ਦੇ ਬੱਲੇ ਦਾ ਬਾਹਰੀ ਕਿਨਾਰਾ ਲੈਂਦੇ ਹੋਏ ਵਿਕਟਕੀਪਰ ਕਾਨਵੇ ਦੇ ਦਸਤਾਨਿਆਂ ਵਿਚ ਚਲੀ ਗਈ। ਸੂਰਯਕੁਮਾਰ ਯਾਦਵ ਨੇ ਕ੍ਰੀਜ਼ ’ਤੇ ਆਉਂਦੇ ਹੀ ਇਸੇ ਓਵਰ ਵਿਚ ਚੌਕਾ ਲਾਇਆ ਪਰ ਅਗਲੇ ਓਵਰ ਦੀ ਪਹਿਲੀ ਗੇਂਦ ’ਤੇ ਸੈਂਟਨਰ ਨੇ ਸ਼ਾਨਦਾਰ ਲੈਅ ਵਿਚ ਚੱਲ ਰਹੇ ਸ਼ੁਭਮਨ ਗਿੱਲ (7) ਦੀ ਪਾਰੀ ਨੂੰ ਖਤਮ ਕਰ ਦਿੱਤਾ। ਸੂਰਯਕੁਮਾਰ ਯਾਦਵ ਨੇ 5ਵੇਂ ਓਵਰ ਵਿਚ ਲਾਕੀ ਫਰਗਿਊਸਨ ਵਿਰੁੱਧ ਪਾਰੀ ਦਾ ਪਹਿਲਾ ਛੱਕਾ ਤੇ ਫਿਰ ਚੌਕਾ ਲਾਇਆ। ਕਪਤਾਨ ਸੈਂਟਨਰ ਨੇ ਛੇਵਾਂ ਓਵਰ ਮੇਡਨ ਸੁੱਟਿਆ, ਜਿਸ ਨਾਲ 6 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 3 ਵਿਕਟਾਂ ’ਤੇ 33 ਦੌੜਾਂ ਸੀ।
ਇਹ ਖ਼ਬਰ ਵੀ ਪੜ੍ਹੋ : ਖ਼ੁਸ਼ੀਆਂ ਆਉਣ ਤੋਂ ਪਹਿਲਾਂ ਹੀ ਘਰ ’ਚ ਪਏ ਵੈਣ, ਢਾਈ ਸਾਲਾ ਬੱਚੀ ਦੀ ਇੰਝ ਗਈ ਜਾਨ
ਭਾਰਤੀ ਕਪਤਾਨ ਹਾਰਦਿਕ ਪੰਡਯਾ ਨੇ ਮਾਈਕਲ ਬ੍ਰੇਸਵੈੱਲ ਦੀ ਗੇਂਦ ਨੂੰ ਦਰਸ਼ਕਾਂ ਕੋਲ ਭੇਜ ਕੇ 8ਵੇਂ ਓਵਰ ਵਿਚ ਹੱਥ ਖੋਲ੍ਹੇ। ਦੂਜੇ ਪਾਸੇ ਤੋਂ ਸੂਰਯਕੁਮਾਰ ਨੇ ਈਸ਼ ਸੋਢੀ ਤੇ ਬਲੇਅਰ ਟਿਕਨਰ ਵਿਰੁੱਧ 2-2 ਚੌਕੇ ਲਾਏ, ਜਿਸ ਨਾਲ 10 ਓਵਰਾਂ ਤੋਂ ਬਾਅਦ ਟੀਮ ਦਾ ਸਕੋਰ 3 ਵਿਕਟਾਂ ’ਤੇ 74 ਦੌੜਾਂ ਹੋ ਗਿਆ। ਸੈਂਟਨਰ ਨੇ 11ਵੇਂ ਓਵਰ ਵਿਚ ਸਿਰਫ 1 ਦੌੜ ਦਿੱਤੀ। ਸੂਰਯਕੁਮਾਰ ਨੇ ਇਸ ਦੀ ਭਰਪਾਈ ਲਈ ਅਗਲੇ ਓਵਰ ਵਿਚ ਸੋਢੀ ਵਿਰੁੱਧ ਛੱਕਾ ਲਾਇਆ ਪਰ ਇਕ ਹੋਰ ਅਜਿਹੀ ਕੋਸ਼ਿਸ਼ ਵਿਚ ਐਲਨ ਨੂੰ ਕੈਚ ਦੇ ਬੈਠਾ। ਉਸ ਨੇ ਚੌਥੀ ਵਿਕਟ ਲਈ ਹਾਰਦਿਕ ਦੇ ਨਾਲ 68 ਦੌੜਾਂ ਦੀ ਸਾਂਝੇਦਾਰੀ ਕੀਤੀ। ਹਾਰਦਿਕ ਵੀ 13ਵੇਂ ਓਵਰ ਵਿਚ ਬ੍ਰੇਸਵੈੱਲ ਦੀ ਗੇਂਦ ’ਤੇ ਉਸ ਨੂੰ ਕੈਚ ਦੇ ਕੇ ਪੈਵੇਲੀਅਨ ਪਰਤਿਆ। ਦੀਪਕ ਹੁੱਡਾ (10) ਨੂੰ ਸੈਂਟਨਰ ਨੇ ਸਟੰਪ ਕਰਵਾਇਆ, ਜਿਸ ਤੋਂ ਬਾਅਦ ਭਾਰਤ ਦੀਆਂ ਜਿੱਤ ਦੀਆਂ ਉਮੀਦਾਂ ਲੱਗਭਗ ਖਤਮ ਹੋ ਗਈਆਂ। ਆਖਰੀ ਓਵਰ ਵਿਚ ਵਾਸ਼ਿੰਗਟਨ ਸੁੰਦਰ ਨੇ ਕੁਝ ਚੰਗੀਆਂ ਸ਼ਾਟਾਂ ਲਗਾਈਆਂ ਪਰ ਉਹ ਟੀਮ ਨੂੰ ਜਿੱਤ ਦਿਵਾਉਣ ਵਿਚ ਕਾਫੀ ਨਹੀਂ ਸਨ।
IND Vs NZ Ist T20: ਨਿਊਜ਼ੀਲੈਂਡ ਨੇ ਭਾਰਤ ਨੂੰ ਦਿੱਤਾ 177 ਦੌੜਾਂ ਦਾ ਟੀਚਾ, ਕਾਨਵੇ ਤੇ ਮਿਚੇਲ ਨੇ ਜੜੇ ਅਰਧ ਸੈਂਕੜੇ
NEXT STORY