ਨਵੀਂ ਦਿੱਲੀ- ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿਚਾਲੇ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।ਮੈਚ 'ਚ ਭਾਰਤੀ ਗੇਂਦਬਾਜ਼ਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੱਖਣੀ ਅਫਰੀਕਾ ਨੂੰ 27 ਓਵਰਾਂ 'ਚ 10 ਵਿਕਟਾਂ ਦੇ ਨੁਕਸਾਨ 'ਤੇ 99 ਦੌੜਾਂ 'ਤੇ ਰੋਕ ਦਿੱਤਾ। ਇਸ ਤਰ੍ਹਾਂ ਦੱਖਣੀ ਅਫਰੀਕਾ ਨੇ ਭਾਰਤ ਨੂੰ ਜਿੱਤ ਲਈ 100 ਦੌੜਾਂ ਦਾ ਟੀਚਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਏ ਦੱਖਣੀ ਅਫਰੀਕਾ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਕੁਇੰਟਨ ਡਿਕਾਕ 6 ਦੌੜਾਂ ਦੇ ਨਿੱਜੀ ਸਕੋਰ 'ਤੇ ਵਾਸ਼ਿੰਗਟਨ ਸੁੰਦਰ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਦੱਖਣੀ ਅਫਰੀਕਾ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਜਾਨੇਮਨ ਮਲਾਨ 15 ਦੌੜਾਂ ਦੇ ਨਿੱਜੀ ਸਕੋਰ 'ਤੇ ਸਿਰਾਜ ਵਲੋਂ ਆਊਟ ਹੋ ਗਿਆ।
ਦੱਖਣੀ ਅਫਰੀਕਾ ਦੀ ਤੀਜੀ ਵਿਕਟ ਰੀਜ਼ਾ ਹੈਂਡਰਿਕਸ ਦੇ ਤੌਰ 'ਤੇ ਡਿੱਗੀ। ਰੀਜ਼ਾ 3 ਦੌੜਾਂ ਦੇ ਨਿੱਜੀ ਸਕੋਰ 'ਕੇ ਸਿਰਾਜ ਦਾ ਸ਼ਿਕਾਰ ਬਣਿਆ ਤੇ ਪਵੇਲੀਅਨ ਪਰਤ ਗਿਆ। ਦੱਖਣੀ ਅਫਰੀਕਾ ਦੀ ਚੌਥੀ ਵਿਕਟ ਏਡਨ ਮਾਰਕਰਮ ਦੇ ਤੌਰ 'ਤੇ ਡਿੱਗੀ। ਮਾਰਕਰਮ 9 ਦੌੜਾਂ ਬਣਾ ਸ਼ਾਹਬਾਜ਼ ਅਹਿਮਦ ਵਲੋਂ ਆਊਟ ਹੋਇਆ। ਦੱਖਣੀ ਅਫਰੀਕਾ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਕਪਤਾਨ ਡੇਵਿਡ ਮਿਲਰ 7 ਦੌੜਾਂ ਦੇ ਨਿੱਜੀ ਸਕੋਰ 'ਤੇ ਵਾਸ਼ਿੰਗਟਨ ਸੁੰਦਰ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ। ਇਸ ਤੋਂ ਬਾਅਦ ਦੱਖਣੀ ਅਫਰੀਕਾ ਨੂੰ ਛੇਵਾਂ ਝਟਕਾ ਉਦੋਂ ਲੱਗਾ ਜਦੋਂ ਫੇਹਲੁਕਵਾਓ 5 ਦੌੜਾਂ ਦੇ ਨਿੱਜੀ ਸਕੋਰ 'ਤੇ ਕੁਲਦੀਪ ਯਾਦਵ ਵਲੋਂ ਆਊਟ ਹੋ ਗਿਆ।
ਦੱਖਣੀ ਅਫਰੀਕਾ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਕਪਤਾਨ ਡੇਵਿਡ ਮਿਲਰ 7 ਦੌੜਾਂ ਦੇ ਨਿੱਜੀ ਸਕੋਰ 'ਤੇ ਵਾਸ਼ਿੰਗਟਨ ਸੁੰਦਰ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ। ਇਸ ਤੋਂ ਬਾਅਦ ਦੱਖਣੀ ਅਫਰੀਕਾ ਨੂੰ ਛੇਵਾਂ ਝਟਕਾ ਉਦੋਂ ਲੱਗਾ ਜਦੋਂ ਫੇਹਲੁਕਵਾਓ 5 ਦੌੜਾਂ ਦੇ ਨਿੱਜੀ ਸਕੋਰ 'ਤੇ ਕੁਲਦੀਪ ਯਾਦਵ ਵਲੋਂ ਆਊਟ ਹੋ ਗਿਆ। ਇਸ ਤੋਂ ਬਾਅਦ ਹੈਨਰਿਕ ਕਲਾਸੇਨ 34 ਦੌੜਾਂ, ਬਿਜੋਨ 1 ਦੌੜ ਤੇ ਨਾਰਤਜੇ ਸਿਫਰ ਦੌੜਾਂ ਬਣਾ ਆਊਟ ਹੋਏ। ਭਾਰਤ ਵਲੋਂ ਵਾਸ਼ਿੰਗਟਨ ਸੁੰਦਰ ਨੇ 2, ਮੁਹੰਮਦ ਸਿਰਾਜ਼ ਨੇ 2, ਸ਼ਾਹਬਾਜ਼ ਅਹਿਮਦ ਨੇ 2 ਤੇ ਕੁਲਦੀਪ ਯਾਦਵ ਨੇ 4 ਵਿਕਟਾਂ ਲਈਆਂ।
ਇਹ ਮੈਚ ਦੋਵਾਂ ਟੀਮਾਂ ਦੇ ਲਈ ਮਹੱਤਵਪੂਰਨ ਹੈ। ਕਿਉਂਕਿ ਅੱਜ ਜਿੱਤ ਦਰਜ ਕਰਨ ਵਾਲੀ ਟੀਮ ਸੀਰੀਜ਼ ਵੀ ਆਪਣੇ ਨਾਂ ਕਰ ਲਵੇਗੀ। ਦੱਖਣੀ ਅਫਰੀਕਾ ਨੇ ਮੀਂਹ ਪ੍ਰਭਾਵਿਤ ਪਹਿਲੇ ਮੈਚ ਨੂੰ ਜਦਕਿ ਭਾਰਤ ਨੇ ਦੂਜਾ ਮੈਚ ਜਿੱਤ ਕੇ ਸੀਰੀਜ਼ ਬਰਾਬਰ ਕੀਤੀ ਸੀ। ਆਊਟਫੀਲਡ ਗਿੱਲੀ ਹੋਣ ਕਾਰਨ ਟਾਸ 'ਚ ਦੇਰੀ ਹੋ ਰਹੀ ਹੈ। 1.30 ਵਜੇ ਨਿਰੀਖਣ ਕੀਤਾ ਜਾਵੇਗਾ ਜਿਸ ਤੋਂ ਬਾਅਦ ਅੱਗੇ ਦਾ ਫ਼ੈਸਲਾ ਲਿਆ ਜਾਵੇਗਾ।
ਇਹ ਵੀ ਪੜ੍ਹੋ : 1983 ਵਿਸ਼ਵ ਕੱਪ ਜੇਤੂ ਟੀਮ ਦਾ ਮੈਂਬਰ ਬਣੇਗਾ ਅਗਲਾ BCCI ਪ੍ਰਧਾਨ, ਗਾਂਗੁਲੀ ਦੀ ਲਵੇਗਾ ਜਗ੍ਹਾ
ਪਿਚ 'ਚ ਸੰਤੁਲਿਤ ਸਤਿਹ ਹੋਣ ਦੀ ਸੰਭਾਵਨਾ ਹੈ ਅਤੇ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੋਵਾਂ ਦੇ ਕੋਲ ਕਾਫ਼ੀ ਮੌਕੇ ਹੋਣਗੇ। ਇਸ ਸਥਲ ਦਾ ਔਸਤ ਪਹਿਲੀ ਪਾਰੀ ਦਾ ਸਕੋਰ 230 ਹੈ। ਉਧਰ ਇਥੇ ਖੇਡੇ ਗਏ 26 ਇਕ ਦਿਨੀਂ ਮੈਚਾਂ 'ਚ ਸਿਰਫ਼ ਦੋ ਵਾਰ 300 ਸਕੋਰ ਦਾ ਰਿਕਾਰਡ ਟੁੱਟਿਆ ਹੈ। ਓਸ ਦੇ ਇਸ ਖੇਡ 'ਚ ਮੁੱਖ ਭੂਮਿਕਾ ਨਿਭਾਉਣ ਦੀ ਸੰਭਾਵਨਾ ਹੈ ਜਿਵੇਂ ਕਿ ਅਸੀਂ ਪਿਛਲੇ ਮੈਚ 'ਚ ਦੇਖਿਆ ਸੀ। ਟਾਸ ਜਿੱਤਣ ਵਾਲੀ ਟੀਮ ਗੇਂਦਬਾਜ਼ੀ ਕਰਨ ਦੀ ਸੋਚ ਸਕਦੀ ਹੈ।
ਮੌਸਮ ਦਿੱਲੀ 'ਚ ਦਿਨ ਭਰ ਬਦੱਲ ਛਾਏ ਰਹਿਣਗੇ ਅਤੇ ਦੁਪਹਿਰ 'ਚ ਗਰਜ਼ ਦੇ ਨਾਲ ਮੀਂਦ ਦੀ ਵੀ ਸੰਭਾਵਨਾ ਹੈ। ਦੁਪਹਿਰ 'ਚ ਅਧਿਕਤਮ ਤਾਪਮਾਨ 29 ਡਿਗਰੀ ਦੇ ਆਲੇ-ਦੁਆਲੇ ਰਹੇਗਾ ਜਦਕਿ ਦਿਨ 'ਚ 66 ਫੀਸਦੀ ਭੜਾਸ ਹੋਵੇਗੀ ਜੋ ਸ਼ਾਮ ਤੱਕ ਵਧ ਕੇ 79 ਫੀਸਦੀ ਹੋ ਜਾਵੇਗੀ।
ਬਾਰਿਸ਼ ਹੋਈ ਤਾਂ ਇੰਝ ਨਿਕਲੇਗਾ ਨਤੀਜਾ
ਜੇਕਰ ਤੀਜਾ ਇਕ ਦਿਨੀਂ ਮੈਚ ਬਾਰਿਸ਼ ਨਾਲ ਧੋਤਾ ਜਾਂਦਾ ਹੈ ਤਾਂ ਭਾਰਤ ਅਤੇ ਦੱਖਣੀ ਅਫਰੀਕਾ ਦੋਵਾਂ ਲੜੀਵਾਰ ਟਰਾਫੀ ਨੂੰ ਸਾਂਝਾ ਕਰਨਗੇ। ਹਾਲਾਂਕਿ ਭਾਰਤੀ ਪ੍ਰਸ਼ੰਸਕ ਖੇਡ ਦੀ ਉਮੀਦ 'ਚ ਹੋਣਗੇ ਜਿਸ 'ਚੋਂ ਧਵਨ ਦੀ ਟੀਮ ਨੂੰ ਘਰ 'ਚ ਇਕ ਹੋਰ ਅਤੇ ਇਕ ਦਿਨੀਂ ਲੜੀ ਜਿੱਤਣ ਦਾ ਮੌਕਾ ਮਿਲੇ।
ਇਹ ਵੀ ਜਾਣੋ
ਵੇਨ ਪਾਰਨੇਲ 100 ਵਨਡੇ ਵਿਕਟਾਂ ਤੋਂ ਸਿਰਫ਼ ਤਿੰਨ ਵਿਕਟਾਂ ਦੂਰ ਹੈ।
ਸ਼੍ਰੇਅਸ ਅਈਅਰ ਨੇ 2022 'ਚ 9 ਵਨਡੇ ਪਾਰੀਆਂ 'ਚ 57.25 ਦੀ ਔਸਤ ਨਾਲ 458 ਦੌੜਾਂ ਬਣਾਈਆਂ ਹਨ।
ਦੋਵਾਂ ਟੀਮਾਂ ਦੀਆਂ ਪਲੇਇੰਗ-11
ਭਾਰਤ : ਸ਼ਿਖਰ ਧਵਨ (ਕਪਤਾਨ), ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ, ਸੰਜੂ ਸੈਮਸਨ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਸ਼ਾਹਬਾਜ਼ ਅਹਿਮਦ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਅਵੇਸ਼ ਖਾਨ
ਦੱਖਣੀ ਅਫਰੀਕਾ : ਕੁਇੰਟਨ ਡਿਕਾਕ (ਵਿਕਟਕੀਪਰ), ਜਾਨੇਮਨ ਮਲਾਨ, ਰੀਜ਼ਾ ਹੈਂਡਰਿਕਸ, ਏਡਨ ਮਾਰਕਰਮ, ਹੈਨਰਿਕ ਕਲਾਸੇਨ, ਡੇਵਿਡ ਮਿਲਰ (ਕਪਤਾਨ), ਮਾਰਕੋ ਜੈਨਸਨ, ਐਂਡੀਲੇ ਫੇਹਲੁਕਵਾਯੋ, ਬਿਜੋਰਨ ਫਾਰਚੁਇਨ, ਲੁੰਗੀ ਐਨਗਿਡੀ, ਐਨਰਿਕ ਨਾਰਤਜੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
1983 ਵਿਸ਼ਵ ਕੱਪ ਜੇਤੂ ਟੀਮ ਦਾ ਮੈਂਬਰ ਬਣੇਗਾ ਅਗਲਾ BCCI ਪ੍ਰਧਾਨ, ਗਾਂਗੁਲੀ ਦੀ ਲਵੇਗਾ ਜਗ੍ਹਾ
NEXT STORY