ਸਪੋਰਟਸ ਡੈਸਕ- ਦੱਖਣੀ ਅਫਰੀਕਾ ਅਤੇ ਭਾਰਤ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਮੈਚ ਅੱਜ ਬੋਲੈਂਡ ਪਾਰਕ, ਪਾਰਲ 'ਚ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਨੇ 50 ਓਵਰਾਂ 'ਚ 8 ਵਿਕਟਾਂ ਗੁਆ ਕੇ 296 ਦੌੜਾਂ ਬਣਾਈਆਂ ਤੇ ਦੱਖਣੀ ਅਫਰੀਕਾ ਨੂੰ ਜਿੱਤ ਲਈ 297 ਦੌੜਾਂ ਦਾ ਟੀਚਾ ਦਿੱਤਾ।
ਇਹ ਵੀ ਪੜ੍ਹੋ : ਸੰਜੇ ਸਿੰਘ ਬਣੇ ਭਾਰਤੀ ਕੁਸ਼ਤੀ ਸੰਘ ਦੇ ਨਵੇਂ ਪ੍ਰਧਾਨ, ਬ੍ਰਿਜ ਭੂਸ਼ਣ ਸਿੰਘ ਦੇ ਹਨ ਕਰੀਬੀ
ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਰਜਤ ਪਾਟੀਦਾਰ 22 ਦੌੜਾਂ ਬਣਾ ਨੰਦਰਾ ਬਰਗਰ ਵਲੋਂ ਆਊਟ ਹੋਇਆ। ਇਸ ਤੋਂ ਬਾਅਦ ਭਾਰਤ ਨੂੰ ਦੂਜਾ ਝਟਕਾ ਸਾਈ ਸੁਦਰਸ਼ਨ ਦੇ ਆਊਟ ਹੋਣ ਨਾਲ ਲੱਗਾ। ਸਾਈ 10 ਦੌੜਾਂ ਬਣਾ ਹੈਂਡ੍ਰਿਕਸ ਦਾ ਸ਼ਿਕਾਰ ਬਣਿਆ। ਕੇ. ਐੱਲ. ਰਾਹੁਲ 21 ਦੌੜਾਂ ਬਣਾ ਵੀਆਨ ਮਡਲਰ ਦਾ ਸ਼ਿਕਾਰ ਬਣਿਆ। ਇਸ ਤੋਂ ਬਾਅਦ ਤਿਲਕ ਵਰਮਾ 52 ਦੌੜਾਂ ਬਣਾ ਕੇਸ਼ਵ ਮਹਾਰਾਜ ਵਲੋਂ ਆਊਟ ਹੋਇਆ। ਸੰਜੂ ਸੈਮਸਨ ਨੇ 108 ਦੌੜਾਂ, ਅਕਸ਼ਰ ਪਟੇਲ 1 ਦੌੜ, ਵਾਸ਼ਿੰਗਟਨ ਸੁੰਦਰ 14 ਦੌੜਾਂ, ਰਿੰਕੂ ਸਿੰਘ ਨੇ 38 ਦੌੜਾਂ ਬਣਾ ਆਊਟ ਹੋਏ। ਦੱਖਣੀ ਅਫਰੀਕਾ ਲਈ ਨੰਦਰੇ ਬਰਗਰ ਨੇ 2, ਵਿਲੀਅਮਸ ਨੇ 1, ਹੈਂਡ੍ਰਿਕਸ ਨੇ 3, ਵੀਆਨ ਮਡਲਰ ਨੇ 1 ਤੇ ਕੇਸ਼ਵ ਮਹਾਰਾਜ ਨੇ 1 ਵਿਕਟਾਂ ਲਈਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸੱਟ ਕਾਰਨ ਖੁਰਰਮ ਸ਼ਹਿਜ਼ਾਦ ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ ਤੋਂ ਬਾਹਰ
NEXT STORY