ਸਪੋਰਟਸ ਡੈਸਕ- ਕੈਬਰਾ ਦੇ ਸੇਂਟ ਜਾਰਜ ਓਵਲ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਲੜੀ ਦੇ ਦੂਜੇ ਮੁਕਾਬਲੇ 'ਚ ਦੱਖਣੀ ਅਫਰੀਕਾ ਨੇ ਰੋਮਾਂਚਕ ਅੰਦਾਜ਼ 'ਚ 3 ਵਿਕਟਾਂ ਨਾਲ ਹਰਾ ਕੇ ਲੜੀ 'ਚ 1-1 ਦੀ ਬਰਾਬਰੀ ਕਰ ਲਈ ਹੈ।
ਇਸ ਮੁਕਾਬਲੇ 'ਚ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 'ਚ 7 ਵਿਕਟਾਂ ਗੁਆ ਕੇ 124 ਦੌੜਾਂ ਬਣਾਈਆਂ ਸੀ ਤੇ ਦੱਖਣੀ ਅਫਰੀਕਾ ਨੂੰ ਜਿੱਤ ਲਈ 125 ਦੌੜਾਂ ਦਾ ਟੀਚਾ ਦਿੱਤਾ ਸੀ।
ਇਸ ਟੀਚੇ ਦਾ ਪਿੱਛਾ ਕਰਦਿਆਂ ਅਫਰੀਕੀ ਟੀਮ ਦੀ ਸ਼ੁਰੂਆਤ ਚੰਗੀ ਰਹੀ ਤੇ ਦੋਵਾਂ ਓਪਰਨਾਂ ਰਿਆਨ ਰਿਕਲਟਨ (13) ਤੇ ਰੀਜ਼ਾ ਹੈਂਡ੍ਰਿਕਸ (24) ਨੇ ਪਹਿਲੀ ਵਿਕਟ ਲਈ 22 ਦੌੜਾਂ ਜੋੜੀਆਂ। ਉਨ੍ਹਾਂ ਤੋਂ ਬਾਅਦ ਕਪਤਾਨ ਮਾਰਕ੍ਰਮ 3 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਹੈਨਰਿਕ ਕਲਾਸੇਨ (2), ਮਾਰਕੋ ਜਾਨਸਨ (7), ਡੇਵਿਡ ਮਿਲਰ (0) ਤੇ ਐਂਡਿਲ ਸਿਮੇਲਾਨੇ (7) ਕੁਝ ਖ਼ਾਸ ਨਾ ਕਰ ਸਕੇ ਤੇ ਸਸਤੇ 'ਚ ਆਊਟ ਹੋ ਗਏ।
ਪਰ ਇਸ ਦੌਰਾਨ ਨੌਜਵਾਨ ਬੱਲੇਬਾਜ਼ ਟ੍ਰਿਸਟਨ ਸਟੱਬਸ ਤੇ ਆਲਰਾਊਂਡਰ ਗੇਰਾਲਡ ਕੋਇਟਜ਼ੀ ਨੇ ਮੋਰਚਾ ਸੰਭਾਲਿਆ ਤੇ ਅੰਤ 'ਚ ਤੇਜ਼ੀ ਨਾਲ ਦੌੜਾਂ ਬਣਾ ਕੇ ਹਾਰਿਆ ਹੋਇਆ ਮੈਚ ਟੀਮ ਦੀ ਝੋਲੀ 'ਚ ਪਾ ਦਿੱਤਾ। ਸਟੱਬਸ ਨੇ 41 ਗੇਂਦਾਂ 'ਚ 47, ਜਦਕਿ ਗੇਰਾਲਡ ਨੇ 9 ਗੇਂਦਾਂ 'ਚ 19 ਦੌੜਾਂ ਬਣਾਈਆਂ।
ਇਸ ਤਰ੍ਹਾਂ ਅਫਰੀਕੀ ਟੀਮ ਨੇ 19 ਓਵਰਾਂ 'ਚ ਹੀ 125 ਦੌੜਾਂ ਦਾ ਟੀਚਾ ਪਾਰ ਕਰ ਕੇ 3 ਵਿਕਟਾਂ ਨਾਲ ਇਹ ਮੁਕਾਬਲਾ ਆਪਣੇ ਨਾਂ ਕਰ ਲਿਆ। ਭਾਰਤ ਵੱਲੋਂ ਵਰੁਣ ਚਕਰਵਰਤੀ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ, ਜਿਸ ਨੇ 4 ਓਵਰਾਂ 'ਚ 17 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਉਸ ਤੋਂ ਇਲਾਵਾ ਅਰਸ਼ਦੀਪ ਸਿੰਘ ਤੇ ਰਵੀ ਬਿੁਸ਼ਨੋਈ ਨੂੰ 1-1 ਵਿਕਟ ਮਿਲੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਡਯਾ ਦੀ ਸੰਜਮ ਭਰੀ ਪਾਰੀ ਦੀ ਬਦੌਲਤ ਭਾਰਤ ਦਾ ਸਨਮਾਨਜਨਕ ਸਕੋਰ, ਦੱ. ਅਫਰੀਕਾ ਨੂੰ ਦਿੱਤਾ 125 ਦੌੜਾਂ ਦਾ ਟੀਚਾ
NEXT STORY