ਸਪੋਰਟਸ ਡੈਸਕ- ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਚੌਥੇ ਟੀ-20 ਮੈਚ 'ਚ ਸੰਜੂ ਸੈਮਸਨ ਦਾ ਬੱਲਾ ਖੂਬ ਗਰਜਿਆ। ਲਗਾਤਾਰ ਦੋ ਮੈਚਾਂ 'ਚ ਜ਼ੀਰੋ (0) 'ਤੇ ਆਊਟ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਦਮਦਾਰ ਵਾਪਸੀਕੀਤੀ। ਸਟਾਰ ਖਿਡਾਰੀ ਨੇ ਸਿਰਫ 51 ਗੇਂਦਾਂ 'ਚ ਸੈਂਕੜਾ ਲਗਾ ਕੇ ਇਤਿਹਾਸ ਰਚ ਦਿ4ਤਾ। ਉਹ ਇਕ ਕਲੰਡਰ ਸਾਲ 'ਚ ਟੀ-20 ਅੰਤਰਰਾਸ਼ਟਰੀ ਮੈਚ 'ਚ 3 ਸੈਂਕੜੇ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ।
ਸੰਜੂ ਦਾ ਧਮਾਕੇਦਾਰ ਪ੍ਰਦਰਸ਼ਨ
ਜੋਹਾਨਸਬਰਗ 'ਚ ਖੇਡੇ ਜਾ ਰਹੇ ਇਸ ਮੈਚ 'ਚ ਸਟਾਰ ਬੱਲੇਬਾਜ਼ ਸੰਜੂ ਸੈਮਸਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਇਸ ਸੀਰੀਜ਼ 'ਚ ਆਪਣਾ ਦੂਜਾ ਸੈਂਕੜਾ ਲਗਾਇਆ। ਇਸ ਦੌਰਾਨ ਸੱਜੇ ਹੱਥ ਦੇ ਬੱਲੇਬਾਜ਼ ਨੇ 56 ਗੇਂਦਾਂ ਵਿੱਚ ਛੇ ਚੌਕਿਆਂ ਅਤੇ ਨੌਂ ਛੱਕਿਆਂ ਦੀ ਮਦਦ ਨਾਲ 109* ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਉਨ੍ਹਾਂ ਦਾ ਸਟ੍ਰਾਈਕ ਰੇਟ 194.64 ਰਿਹਾ। ਇਸ ਨਾਲ ਸੰਜੂ ਨੇ ਕਈ ਰਿਕਾਰਡ ਆਪਣੇ ਨਾਂ ਕੀਤੇ।
ਕੇ.ਐੱਲ. ਰਾਹੁਲ ਨੂੰ ਛੱਡਿਆ ਪਿੱਛੇ
ਇਸ ਧਮਾਕੇਦਾਰ ਪ੍ਰਦਰਸ਼ਨ ਦੇ ਆਧਾਰ 'ਤੇ ਸੰਜੂ ਇਕ ਕੈਲੰਡਰ ਸਾਲ (2024) 'ਚ 3 ਟੀ-20 ਅੰਤਰਰਾਸ਼ਟਰੀ ਸੈਂਕੜੇ ਲਗਾਉਣ ਵਾਲਾ ਪਹਿਲਾ ਖਿਡਾਰੀ ਬਣ ਗਏ। ਇਸ ਤੋਂ ਇਲਾਵਾ ਟੀ-20 ਇੰਟਰਨੈਸ਼ਨਲ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦੇ ਮਾਮਲੇ 'ਚ ਉਨ੍ਹਾਂ ਨੇ ਕੇ.ਐੱਲ. ਰਾਹੁਲ ਨੂੰ ਪਿੱਛੇ ਛੱਡ ਦਿੱਤਾ। ਕੇ.ਐੱਲ. ਨੇ ਦੋ ਸੈਂਕੜੇ ਲਗਾਏ। ਇਸ ਦੇ ਨਾਲ ਹੀ ਸੰਜੂ ਸੈਮਸਨ ਨੇ ਹੁਣ 3 ਸੈਂਕੜੇ ਲਗਾਏ ਹਨ। ਉਹ ਇਸ ਸੂਚੀ 'ਚ ਤੀਜੇ ਸਥਾਨ 'ਤੇ ਪਹੁੰਚ ਗਏ ਹਨ। ਰੋਹਿਤ ਸ਼ਰਮਾ 5 ਸੈਂਕੜਿਆਂ ਨਾਲ ਸਿਖਰ 'ਤੇ ਹਨ ਜਦਕਿ ਸੂਰਿਆਕੁਮਾਰ ਯਾਦਵ ਦੂਜੇ ਸਥਾਨ 'ਤੇ ਹਨ। ਉਨ੍ਹਾਂ ਨੇ ਇਸ ਫਾਰਮੈਟ 'ਚ 4 ਸੈਂਕੜੇ ਲਗਾਏ ਹਨ।
ਸੈਮਸਨ-ਤਿਲਕ ਦੇ ਇਤਿਹਾਸਕ ਸੈਂਕੜੇ, ਭਾਰਤ ਨੇ 17 ਸਾਲ ਪੁਰਾਣਾ ਰਿਕਾਰਡ ਤੋੜ SA ਨੂੰ ਦਿੱਤਾ 284 ਦੌੜਾਂ ਦਾ ਟੀਚਾ
NEXT STORY