ਸਪੋਰਟਸ ਡੈਸਕ- ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 33ਵਾਂ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।
ਹੈੱਡ ਟੂ ਹੈੱਡ (ਵਿਸ਼ਵ ਕੱਪ ਵਿੱਚ)
ਕੁੱਲ ਮੈਚ: 9
ਭਾਰਤ: 4 ਜਿੱਤਾਂ
ਸ਼੍ਰੀਲੰਕਾ: 4 ਜਿੱਤਾਂ
ਨੋਰਿਜ਼ਲਟ: ਇੱਕ
ਪਿੱਚ ਰਿਪੋਰਟ
ਵਾਨਖੇੜੇ ਸਟੇਡੀਅਮ ਦੀ ਪਿੱਚ ਸੰਤੁਲਿਤ ਹੈ, ਜਿਸ ਨਾਲ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੋਵਾਂ ਨੂੰ ਚੰਗਾ ਸਮਰਥਨ ਮਿਲਦਾ ਹੈ। ਪਿਛਲੇ 20 ਮੈਚਾਂ 'ਚ ਇਸ ਮੈਦਾਨ 'ਤੇ ਪਹਿਲੀ ਪਾਰੀ ਦਾ ਔਸਤ ਸਕੋਰ 258 ਦੌੜਾਂ ਹੈ। ਟਾਸ ਜਿੱਤਣ ਵਾਲੀ ਟੀਮ ਦਿਨ ਦੀਆਂ ਹੋਰ ਸਥਿਤੀਆਂ ਦੇ ਆਧਾਰ 'ਤੇ ਬੱਲੇਬਾਜ਼ੀ ਜਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕਰ ਸਕਦੀ ਹੈ।
ਮੌਸਮ
2 ਨਵੰਬਰ ਦੇ ਮੌਸਮ ਦੀ ਭਵਿੱਖਬਾਣੀ ਤੋਂ ਪਤਾ ਚੱਲਦਾ ਹੈ ਕਿ ਭਾਰਤ ਬਨਾਮ ਸ਼੍ਰੀਲੰਕਾ ਮੈਚ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ 29.3 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ ਅਤੇ ਨਮੀ 53 ਫੀਸਦੀ ਦੇ ਕਰੀਬ ਰਹਿਣ ਦੀ ਸੰਭਾਵਨਾ ਹੈ।
ਪਲੇਇੰਗ 11
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਮੁਹੰਮਦ ਸਿਰਾਜ।
ਸ਼੍ਰੀਲੰਕਾ: ਪਥੁਮ ਨਿਸਾਂਕਾ, ਦਿਮੁਥ ਕਰੁਣਾਰਤਨੇ, ਕੁਸਲ ਮੇਂਡਿਸ (ਕਪਤਾਨ), ਸਦਿਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਐਂਜੇਲੋ ਮੈਥਿਊਜ਼, ਦੁਸ਼ਨ ਹੇਮੰਥਾ, ਮਹਿਸ਼ ਥੀਕਸ਼ਾਨਾ, ਕਸੁਨ ਰਜਿਥਾ, ਦੁਸ਼ਮੰਥਾ ਚਮੀਰਾ, ਦਿਲਸ਼ਾਨ ਮਦੁਸ਼ੰਕਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
IND vs SL, CWC 23 : ਅੱਜ ਭਾਰਤ ਦਾ ਸਾਹਮਣਾ ਸ਼੍ਰੀਲੰਕਾ ਨਾਲ, ਜਾਣੋ ਪਿੱਚ ਰਿਪੋਰਟ ਅਤੇ ਸੰਭਾਵਿਤ ਪਲੇਇੰਗ 11
NEXT STORY