ਕਿੰਗਸਟਨ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਨੂੰ ਚੌਥੇ ਹੀ ਦਿਨ ਸੋਮਵਾਰ ਨੂੰ 257 ਦੌੜਾਂ ਨਾਲ ਹਰਾਉਂਦਿਆਂ ਦੂਜਾ ਟੈਸਟ ਜਿੱਤ ਕੇ ਮੇਜ਼ਬਾਨ ਟੀਮ ਦਾ 2-0 ਨਾਲ ਸਫਾਇਆ ਕਰ ਦਿੱਤਾ। ਭਾਰਤੀ ਕਪਤਾਨ ਨੇ ਇਸ ਜਿੱਤ ਤੋਂ ਬਾਅਦ ਕਿਹਾ ਕਿ ਭਾਰਤੀ ਟੀਮ ਦਬਾਅ ’ਚ ਸੀ ਪਰ ਵਧੀਆ ਕ੍ਰਿਕਟ ਖੇਡ ਕੇ ਆਸਾਨ ਜਿੱਤ ਹਾਸਲ ਕਰਨ ’ਚ ਸਫਲ ਰਹੀ। ਭਾਰਤ ਦੇ 468 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਵੈਸਟਇੰਡੀਜ਼ ਦੀ ਪੂਰੀ ਟੀਮ 210 ਦੌੜਾਂ ’ਤੇ ਢੇਰ ਹੋ ਗਈ। ਭਾਰਤ ਵਲੋਂ ਰਵਿੰਦਰ ਜਡੇਜਾ ਤੇ ਮੁਹੰਮਦ ਸ਼ਮੀ ਦੇ 3-3 ਜਦਕਿ ਇਸ਼ਾਂਤ ਸ਼ਰਮਾ ਨੇ 2 ਵਿਕਟਾਂ ਹਾਸਲ ਕੀਤੀਆਂ। ਜਸਪ੍ਰੀਤ ਬੁਮਰਾਹ ਨੇ ਇਕ ਵਿਕਟ ਹਾਸਲ ਕੀਤੀ। ਕੋਹਲੀ ਨੇ ਸੀਰੀਜ਼ ’ਚ 2-0 ਨਾਲ ਕਲੀਨ ਸਵੀਪ ਕਰਨ ਤੋਂ ਬਾਅਦ ਕਿਹਾ ਕਿ ਇਖ ਵਾਰ ਫਿਰ ਆਸਾਨ ਜਿੱਤ। ਅਸÄ ਵਧੀਆ ਕ੍ਰਿਕਟ ਖੇਡੀ ਤੇ ਉਸ ਤਰ੍ਹਾਂ ਦੇ ਨਤੀਜੇ ਹਾਸਲ ਕੀਤੇ ਜੋ ਇਕ ਟੀਮ ਦੇ ਰੂਪ ’ਚ ਮਹੱਤਵਪੂਰਨ ਹੈ। ਕੁਝ ਸੈਸ਼ਨ ’ਚ ਅਸÄ ਦਬਾਅ ’ਚ ਸੀ। ਬੱਲੇਬਾਜ਼ੀ ਕਰਦੇ ਹੋਏ ਕੁਝ ਸਮਾਂ ਮੁਸ਼ਕਿਲ ਸਥਿਤੀ ’ਚ ਸੀ ਪਰ ਸਾਡੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਉਨ੍ਹਾਂ ਨੇ ਕਿਹਾ ਕਿ ਹਨੁਮਾ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ, ਅੰਜਿਕਯ ਦੂਜੀ ਪਾਰੀ ’ਚ ਵਧੀਆ ਖੇਡਿਆ, ਮਯੰਕ ਪਹਿਲੀ ਪਾਰੀ ’ਚ ਵਧੀਆ ਖੇਡਿਆ, ਇਸ਼ਾਂਤ ਦਾ ਅਰਧ ਸੈਂਕੜਾ- ਇਹ ਜ਼ਜਬੇ ਨਾਲ ਭਰੀ ਪਾਰੀ ਸੀ। ਪਹਿਲੀ ਪਾਰੀ ’ਚ 111 ਤੇ ਦੂਜੀ ਪਾਰੀ ’ਚ ਅਜੇਤੂ 53 ਦੌੜਾਂ ਬਣਾਉਣ ਵਾਲੇ ਹਨੁਮਾ ਦੀ ਸ਼ਲਾਘਾ ਕਰਦੇ ਹੋਏ ਕੋਹਲੀ ਨੇ ਕਿਹਾ ਉਹ ਆਤਮਵਿਸ਼ਵਾਸ ਨਾਲ ਭਰਿਆ ਨਜ਼ਰ ਆਉਂਦਾ ਹੈ ਤੇ ਜਦੋਂ ਉਹ ਬੱਲੇਬਾਜ਼ੀ ਕਰ ਰਿਹਾ ਹੁੰਦਾ ਹੈ ਤਾਂ ਡ੍ਰੈਸਿੰਗ ਰੂਮ ’ਚ ਧੀਰਜ ਦਿਖਦਾ ਹੈ। ਉਹ ਹਮੇਸ਼ਾ ਆਪਣੇ ਖੇਡ ਤੇ ਗਲਤੀਆਂ ’ਚ ਸੁਧਾਰ ਦੇ ਲਈ ਤਿਆਰ ਰਹਿੰਦਾ ਹੈ। ਭਾਰਤ ਦਾ ਸਭ ਤੋਂ ਸਫਲ ਟੈਸਟ ਕਪਤਾਨ ਬਣਨ ’ਤੇ ਕੋਹਲੀ ਨੇ ਕਿਹਾ ਸਭ ਤੋਂ ਸਫਲ ਟੈਸਟ ਕਪਤਾਨ ਬਣਨਾ ਸਾਡੀ ਟੀਮ ਦੇ ਕਾਰਨ ਹੈ। ਸਾਡੇ ਗੇਂਦਬਾਜ਼ ਸ਼ਾਨਦਾਰ ਹਨ।
ਭਾਰਤ ਦੇ ਸਭ ਤੋਂ ਸਫਲ ਟੈਸਟ ਕਪਤਾਨ ਬਣੇ ਵਿਰਾਟ ਕੋਹਲੀ
NEXT STORY