ਸਪੋਰਟਸ ਡੈਸਕ— ਆਈ.ਸੀ.ਸੀ. ਕ੍ਰਿਕਟ ਵਰਲਡ ਕੱਪ ਦੇ 18ਵੇਂ ਮੈਚ 'ਚ ਨਾਟਿੰਘਮ ਦੇ ਟ੍ਰੇਂਟ ਬ੍ਰਿਜ ਦੇ ਮੈਦਾਨ 'ਤੇ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਅਜਿਹੇ 'ਚ ਮੁਕਾਬਲੇ ਤੋਂ ਪਹਿਲਾਂ ਭਾਰਤੀ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਨੇ ਡ੍ਰੈਸਿੰਗ ਰੂਮ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਨੂੰ ਪ੍ਰਸ਼ੰਸਕ ਵੀ ਕਾਫੀ ਪਸੰਦ ਕਰ ਰਹੇ ਹਨ।
ਦਰਅਸਲ, ਬੀ.ਸੀ.ਸੀ.ਆਈ. ਨੇ ਟਵਿੱਟਰ 'ਤੇ ਇਸ ਵੀਡੀਓ ਨੂੰ ਪੋਸਟ ਕੀਤਾ ਹੈ ਜਿਸ 'ਚ ਖਿਡਾਰੀ ਮਸਤੀ ਦੇ ਮੂਡ 'ਚ ਦਿਖ ਰਹੇ ਹਨ। ਦੋ ਮਿੰਟ ਦੇ ਵੀਡੀਓ 'ਚ ਪਹਿਲਾਂ ਹਾਰਦਿਕ ਪੰਡਯਾ ਡ੍ਰੈਸਿੰਗ ਰੂਮ 'ਚ ਦਿਖਾਈ ਦੇ ਰਹੇ ਹਨ। ਵੀਡੀਓ 'ਚ ਸਭ ਤੋਂ ਪਹਿਲਾਂ ਸਟੇਡੀਅਮ ਦਾ ਨਜ਼ਾਰਾ ਦਿਖਾਇਆ ਜਾਂਦਾ ਹੈ। ਫਿਰ ਡ੍ਰੈਸਿੰਗ ਰੂਮ 'ਚ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਫੋਟੋ ਦਿਖਾਈ ਦੇ ਰਹੀ ਹੈ ਅਤੇ ਹੇਠਾਂ ਕੁਝ ਬੱਲੇ ਵੀ ਰੱਖੇ ਹੋਏ ਹਨ। ਉਹ ਜਸਪ੍ਰੀਤ ਬੁਮਰਾਹ ਅਤੇ ਦਿਨੇਸ਼ ਕਾਰਤਿਕ ਦੀ ਫੋਟੋ ਵੀ ਡ੍ਰੈਸਿੰਗ ਰੂਮ 'ਚ ਦਿਖਾਉਂਦ ਹਨ। ਵੀਡੀਓ 'ਚ ਅੱਗੇ ਹਾਰਦਿਕ ਪੰਡਯਾ, ਕੇਦਾਰ ਜਾਧਵ, ਰਵਿੰਦਰ ਜਡੇਜਾ ਅਤੇ ਵਿਰਾਟ ਕੋਹਲੀ ਡ੍ਰੈਸਿੰਗ ਰੂਮ 'ਚ ਸਾਰਿਆਂ ਦੀ ਜਗ੍ਹਾ ਦਿਖਾ ਰਹੇ ਹਨ। ਅੰਤ 'ਚ ਉਹ ਫੀਜ਼ੀਓ ਰੂਮ 'ਚ ਪਹੁੰਚਦੇ ਹਨ ਜਿੱਥੇ ਧੋਨੀ ਕੈਪ ਲਗਾ ਕੇ ਲੇਟੇ ਹੋਏ ਹਨ।
ਤੁਹਾਨੂੰ ਦਸ ਦਈਏ ਕਿ ਭਾਰਤ ਅਤੇ ਨਿਊਜ਼ੀਲੈਂਡ ਅਜੇ ਤਕ ਵਰਲਡ ਕੱਪ 'ਚ ਖੇਡੇ ਆਪਣੇ-ਆਪਣੇ ਮੁਕਾਬਲਿਆਂ 'ਚ ਜਿੱਤ ਦਰਜ ਕੀਤੀ ਹੈ ਅਤੇ ਦੋਹਾਂ ਟੀਮਾਂ ਨੇ ਇਕ ਵੀ ਮੈਚ 'ਚ ਹਾਰ ਦੀ ਮੂੰਹ ਤਕ ਨਹੀਂ ਦੇਖਿਆ ਹੈ। ਭਾਰਤ ਨੇ ਵਰਲਡ ਕੱਪ 2019 ਟੂਰਨਾਮੈਂਟ 'ਚ ਅਜੇ ਤਕ ਦੋ ਮੈਚ ਖੇਡੇ ਹਨ। ਦੋਵੇਂ ਹੀ ਮੈਚਾਂ 'ਚ ਉਸ ਦਾ ਮੁਕਾਬਲਾ ਮਜ਼ਬੂਤ ਟੀਮਾਂ ਨਾਲ ਹੋਇਆ। ਉਸ ਨੇ ਪਹਿਲਾਂ ਦੱਖਣੀ ਅਫਰੀਕਾ ਅਤੇ ਉਸ ਤੋਂ ਬਾਅਦ ਡਿਫੈਡਿੰਗ ਚੈਂਪੀਅਨ ਆਸਟਰੇਲੀਆ ਨੂੰ ਹਰਾਇਆ। ਦੂਜੇ ਪਾਸੇ ਨਿਊਜ਼ੀਲੈਂਡ ਦਾ ਸਾਹਮਣਾ ਉਸ ਤੋਂ ਮੁਕਾਬਲੇ ਕਮਜ਼ੋਰ ਟੀਮਾਂ ਨਾਲ ਹੋਇਆ ਹੈ। ਉਸ ਨੇ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਖਿਲਾਫ ਜਿੱਤ ਦਰਜ ਕੀਤੀ ਹੈ। ਅਜਿਹੇ 'ਚ ਜੇਕਰ ਅੱਜ ਦੇ ਮੈਚ 'ਚ ਮੀਂਹ ਨਹੀਂ ਪੈਂਦਾ ਤਾਂ ਦੋਹਾਂ ਟੀਮਾਂ 'ਚੋਂ ਕਿਸੇ ਇਕ ਟੀਮ ਦੀ ਜੇਤੂ ਲੈਅ ਟੁੱਟਣੀ ਤੈਅ ਹੈ। ਜਦਕਿ ਮੀਂਹ ਕਾਰਨ ਇਸ ਵਰਲਡ ਕੱਪ 'ਚ 3 ਮੈਚ ਰੱਦ ਹੋ ਚੁੱਕੇ ਹਨ।
ਮਲੇਸ਼ੀਆ ਦੇ ਬੈਡਮਿੰਟਨ ਸਟਾਰ ਲੀ ਚੋਂਗ ਵੇਈ ਨੇ ਲਿਆ ਸੰਨਿਆਸ
NEXT STORY