ਮਰਸੀਆ— ਭਾਰਤੀ ਮਹਿਲਾ ਹਾਕੀ ਟੀਮ ਅਤੇ ਵਿਸ਼ਵ ਕੱਪ ਕਾਂਸੀ ਤਮਗਾ ਜੇਤੂ ਸਪੇਨ ਵਿਚਾਲੇ ਮੈਚ ਵੀਰਵਾਰ ਨੂੰ 2-2 ਨਾਲ ਡਰਾਅ ਰਿਹਾ। ਇਸ ਤਰ੍ਹਾਂ ਨਾਲ ਇਹ ਸੀਰੀਜ਼ 1-1 ਨਾਲ ਬਰਾਬਰ ਰਹੀ। ਭਾਰਤੀ ਟੀਮ ਨੇ ਸਪੇਨ ਤੋਂ ਪਹਿਲਾਂ ਮੈਚ 2-3 ਨਾਲ ਗੁਆਇਆ ਸੀ। ਜਦਕਿ ਦੂਜੇ ਮੈਚ 'ਚ ਸਪੇਨ ਨੇ 1-1 ਨਾਲ ਡਰਾਅ ਖੇਡਿਆ ਸੀ।
ਤੀਜੇ ਮੈਚ 'ਚ ਭਾਰਤੀ ਟੀਮ ਨੇ 5-2 ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ। ਭਾਰਤ ਕੋਲ ਮੈਚ 'ਚ 2-0 ਦੀ ਬੜ੍ਹਤ ਬਣਾਉਣ ਦਾ ਸ਼ਾਨਦਾਰ ਮੌਕਾ ਸੀ ਪਰ ਸਪੇਨ ਨੇ ਵਾਪਸੀ ਕਰਕੇ ਮੈਚ ਡਰਾਅ ਕਰ ਦਿੱਤਾ। ਭਾਰਤ ਵੱਲੋਂ ਦੀਪ ਗ੍ਰੇਸ ਇਕਾ ਨੇ ਅੱਠਵੇਂ ਅਤੇ ਨਵਨੀਤ ਕੌਰ ਨੇ 26ਵੇਂ ਮਿੰਟ 'ਚ ਗੋਲ ਕੀਤੇ। ਸਪੇਨ ਲਈ ਲੂਸੀਆ ਜਿਮੇਨੇਜ ਨੇ 35ਵੇਂ ਅਤੇ ਕਲਾਰਾ ਕਾਟਰ ਨੇ 39ਵੇਂ ਮਿੰਟ 'ਚ ਗੋਲ ਕੀਤੇ। ਭਾਰਤੀ ਟੀਮ ਹੁਣ ਦੋ ਫਰਵਰੀ ਨੂੰ ਆਇਰਲੈਂਡ ਨਾਲ ਖੇਡੇਗੀ।
ਕੇ.ਐੱਲ. ਰਾਹੁਲ ਦੀ ਫਾਰਮ ਨੂੰ ਲੈ ਕੇ ਚਿੰਤਾ ਨਹੀਂ : ਭਾਰਤ ਏ ਕੋਚ ਦ੍ਰਾਵਿੜ
NEXT STORY