ਸਪੋਰਟਸ ਡੈਸਕ— ਕੱਲ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਖੇਡਿਆ ਗਿਆ। ਇਸ ਮੈਚ 'ਚ ਭਾਰਤ ਨੇ ਜਿੱਤ ਦਰਜ ਕੀਤੀ। ਭਾਰਤ ਨੇ ਵੈਸਟਇੰਡੀਜ਼ ਨੂੰ 22 ਦੌੜਾਂ ਨਾਲ ਹਰਾਉਂਦੇ ਹੋਏ ਸੀਰੀਜ਼ 'ਚ ਅਜੇਤੂ ਬੜ੍ਹਤ ਵੀ ਬਣਾਈ। ਅਜਿਹੇ 'ਚ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਭੁਵੀ ਨੇ ਇਕ ਅਜਿਹਾ ਕੈਚ ਫੜਿਆ, ਜਿਸ ਨੂੰ ਦੇਖ ਸਾਰੇ ਹੈਰਾਨ ਰਹਿ ਗਏ ਅਤੇ ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

ਦਰਅਸਲ, ਇਸ ਮੈਚ 'ਚ ਭਾਰਤੀ ਟੀਮ ਵੱਲੋਂ ਦੋ ਜ਼ਬਰਦਸਤ ਕੈਚ ਕੀਤੇ ਗਏ। ਭੁਵਨੇਸ਼ਵਰ ਕੁਮਾਰ ਨੇ ਆਪਣੀ ਹੀ ਗੇਂਦ 'ਤੇ ਐਵਿਨ ਲੁਈਸ ਦਾ ਸ਼ਾਨਦਾਰ ਕੈਚ ਫੜਿਆ ਸੀ, ਜਦਕਿ ਕਰੁਣਾਲ ਪੰਡਯਾ ਦੀ ਗੇਂਦ ਨੂੰ ਨਿਕੋਲਸ ਪੂਰਨ ਦੀ ਬਾਊਂਡਰੀ 'ਤੇ ਜ਼ਬਰਦਸਤ ਕੈਚ ਮਨੀਸ਼ ਪਾਂਡੇ ਨੇ ਫੜਿਆ ਸੀ। ਦੋਵੇਂ ਹੀ ਕੈਚ ਟੀਮ ਇੰਡੀਆ ਦੀ ਜਿੱਤ ਦੀ ਨੀਂਹ ਰੱਖਣ 'ਚ ਕਾਫੀ ਅਹਿਮ ਸਾਬਤ ਹੋਏ ਸਨ। ਭੂਵੀ ਨੇ ਬਹੁਤ ਘੱਟ ਸਮੇਂ 'ਚ ਗੇਂਦ ਨੂੰ ਸਮਝ ਲਿਆ ਅਤੇ ਮੌਜੂਦਾ ਸੀਰੀਜ਼ ਦਾ ਅਜੇ ਤਕ ਦਾ ਬੈਸਟ ਕੈਚ ਫੜਿਆ।
ਕਪਤਾਨ ਕੋਹਲੀ ਨੇ ਨਵਦੀਪ ਸੈਣੀ ਦੀ ਕੀਤੀ ਸ਼ਲਾਘਾ, ਕਿਹਾ- ਅਸਾਧਾਰਨ ਪ੍ਰਤਿਭਾ
NEXT STORY