ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੇ 40ਵੇਂ ਮੈਚ ਵਿੱਚ ਦਿੱਲੀ ਕੈਪੀਟਲਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 8 ਵਿਕਟਾਂ ਨਾਲ ਹਰਾਇਆ। ਇਹ ਮੈਚ ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕਟ ਸਟੇਡੀਅਮ ਵਿੱਚ ਹੋਇਆ। ਇਸ ਮੈਚ ਵਿੱਚ ਦਿੱਲੀ ਦੇ ਕਪਤਾਨ ਅਕਸ਼ਰ ਪਟੇਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਰਿਸ਼ਭ ਪੰਤ ਦੀ ਲਖਨਊ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 159 ਦੌੜਾਂ ਬਣਾਈਆਂ। ਜਵਾਬ ਵਿੱਚ, ਦਿੱਲੀ ਨੇ 18ਵੇਂ ਓਵਰ ਵਿੱਚ ਹੀ ਇਸਦਾ ਪਿੱਛਾ ਕਰ ਲਿਆ। ਕੇਐੱਲ ਰਾਹੁਲ ਅਤੇ ਅਭਿਸ਼ੇਕ ਪੋਰੇਲ ਨੇ ਸ਼ਾਨਦਾਰ ਅਰਧ ਸੈਂਕੜੇ ਲਗਾਏ।
160 ਦੌੜਾਂ ਦੇ ਟੀਚੇ ਦਾ ਪਿੱਚਾ ਕਰਨ ਉਤਰੀ ਦਿੱਲੀ ਕੈਪੀਟਲਜ਼ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਕਰੁਣ ਨਾਇਰ ਨੇ ਚੌਥੇ ਓਵਰ ਵਿੱਚ ਹੀ ਆਪਣੀ ਵਿਕਟ ਗੁਆ ਦਿੱਤੀ। ਮਾਰਕਰਾਮ ਨੇ ਉਸਦੀ ਵਿਕਟ ਲਈ। ਇਸ ਤੋਂ ਬਾਅਦ ਕੇਐੱਲ ਰਾਹੁਲ ਅਤੇ ਅਭਿਸ਼ੇਕ ਪੋਰੇਲ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਦੋਵੇਂ ਚੰਗੀ ਲੈਅ ਵਿੱਚ ਲੱਗ ਰਹੇ ਸਨ। ਪੋਰੇਲ ਨੇ 32 ਗੇਂਦਾਂ ਵਿੱਚ ਅਰਧ ਸੈਂਕੜਾ ਲਗਾਇਆ। ਪਰ ਉਸਦੀ ਵਿਕਟ 12ਵੇਂ ਓਵਰ ਵਿੱਚ ਡਿੱਗ ਗਈ। ਪਰ ਕੇਐੱਲ ਰਾਹੁਲ ਇੱਕ ਪਾਸੇ ਖੜ੍ਹਾ ਰਿਹਾ। ਉਸਨੇ 40 ਗੇਂਦਾਂ ਵਿੱਚ ਅਰਧ ਸੈਂਕੜਾ ਬਣਾਇਆ। ਉਹ ਵੀ ਅਜੇਤੂ ਰਿਹਾ। ਇਸ ਦੇ ਨਾਲ ਹੀ ਪੋਰੇਲ ਦੀ ਵਿਕਟ ਡਿੱਗਣ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਅਕਸ਼ਰ ਨੇ ਵੀ ਧਮਾਕੇਦਾਰ ਬੱਲੇਬਾਜ਼ੀ ਕੀਤੀ। ਇਸ ਦੇ ਆਧਾਰ 'ਤੇ, ਦਿੱਲੀ ਕੈਪੀਟਲਜ਼ ਨੇ ਲਖਨਊ ਨੂੰ 8 ਵਿਕਟਾਂ ਨਾਲ ਹਰਾਇਆ।
ਪਹਿਲਗਾਮ ਅੱਤਵਾਦੀ ਹਮਲਾ: ਗੌਤਮ ਗੰਭੀਰ ਨੇ ਅੱਤਵਾਦੀਆਂ ਨੂੰ ਦਿੱਤਾ ਸੁਨੇਹਾ, ਕਿਹਾ- ਦੋਸ਼ੀਆਂ ਨੂੰ...
NEXT STORY