ਲਿੰਕਨ : ਇੰਡੀਆ-ਏ ਅਤੇ ਨਿਊਜ਼ੀਲੈਂਡ-ਏ ਵਿਚਾਲੇ ਸ਼ਨੀਵਾਰ ਨੂੰ ਦੂਜੇ ਗੈਰ ਅਧਿਕਾਰਤ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਮੀਂਹ ਕਾਰਨ ਪ੍ਰਭਾਵਿਤ ਹੋਈ ਅਤੇ ਬਿਨਾਂ ਗੇਂਦ ਸੁੱਟੇ ਹੀ ਦਿਨ ਦੀ ਖੇਡ ਖਤਮ ਹੋ ਗਈ। ਮੈਚ ਦੇ ਦੂਜੇ ਦਿਨ ਸਵੇਰ ਤੋਂ ਹੀ ਮੀਂਹ ਪੈ ਰਿਹਾ ਸੀ, ਜਿਸ ਨਾਲ ਮੈਚ ਸ਼ੁਰੂ ਨਹੀਂ ਹੋ ਸਕਿਆ ਅਤੇ ਅੰਤ ਵਿਚ ਸਟੰਪਸ ਤਕ ਬਿਨਾਂ ਗੇਂਦ ਸੁੱਟੇ ਦੂਜੇ ਦਿਨ ਦੀ ਖੇਡ ਖਤਮ ਕਰਨੀ ਪਈ। ਇਸ ਤੋਂ ਪਹਿਲਾਂ ਗੈਰ ਅਧਿਕਾਰਤ ਟੈਸਟ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ-ਏ ਦੀ ਟੀਮ ਨੇ 5 ਵਿਕਟਾਂ 'ਤੇ 276 ਦੌੜਾਂ ਦਾ ਸਕੋਰ ਬਣਾ ਲਿਆ ਸੀ।
U-19 WC : ਭਾਰਤ ਨੂੰ ਹਰਾ ਬੰਗਲਾਦੇਸ਼ ਬਣਿਆ ਅੰਡਰ-19 ਵਿਸ਼ਵ ਕੱਪ ਚੈਂਪੀਅਨ
NEXT STORY