ਸਪੋਰਟਸ ਡੈਸਕ—ਭਾਰਤ-ਏ ਨੇ ਵੈਸਟਇੰਡੀਜ਼-ਏ ਵਿਰੁੱਧ ਦੂਜੇ ਗੈਰ-ਅਧਿਕਾਰਤ ਟੈਸਟ ਵਿਚ ਪਹਿਲੀ ਪਾਰੀ 'ਚ ਪਿਛੜਨ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਦਿਆਂ ਦੂਜੀ ਪਾਰੀ ਵਿਚ ਮੇਜ਼ਬਾਨ ਟੀਮ ਦੀਆਂ 4 ਵਿਕਟਾਂ ਸਿਰਫ 12 ਦੌੜਾਂ 'ਤੇ ਲੈ ਲਈਆਂ। ਵਿੰਡੀਜ਼ ਨੇ ਪਹਿਲੀ ਪਾਰੀ ਵਿਚ 381 ਦੌੜਾਂ ਬਣਾਈਆਂ ਸਨ ਤੇ ਉਸ ਨੇ ਚੇਮਾਰ ਹੋਲਡਰ ਦੀਆਂ 54 ਦੌੜਾਂ 'ਤੇ 5 ਵਿਕਟਾਂ ਦੀ ਜ਼ਬਰਦਸਤ ਗੇਂਦਬਾਜ਼ੀ ਦੀ ਬਦੌਲਤ ਭਾਰਤ-ਏ ਨੂੰ ਪਹਿਲੀ ਪਾਰੀ ਵਿਚ 190 ਦੌੜਾਂ 'ਤੇ ਸਮੇਟ ਦਿੱਤਾ ਪਰ ਦੂਜੀ ਪਾਰੀ ਵਿਚ ਭਾਰਤੀ ਟੀਮ ਨੇ ਜਵਾਬੀ ਹਮਲਾ ਕੀਤਾ ਅਤੇ 7 ਓਵਰਾਂ ਦੀ ਖੇਡ ਵਿਚ ਵੈਸਟਇੰਡੀਜ਼ ਦੀਆਂ 4 ਵਿਕਟਾਂ ਸਿਰਫ 12 ਦੌੜਾਂ 'ਤੇ ਲੈ ਲਈਆਂ।
ਵਿੰਡੀਜ਼-ਏ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤਕ 4 ਵਿਕਟਾਂ ਗੁਆ ਕੇ 12 ਦੌੜਾਂ ਬਣਾ ਲਈਆਂ ਹਨ ਤੇ ਉਸ ਦੀ ਕੁਲ ਬੜ੍ਹਤ 140 ਦੌੜਾਂ ਦੀ ਹੋ ਗਈ ਹੈ। ਸੰਦੀਪ ਵਾਰੀਅਰ ਨੇ 3 ਓਵਰਾਂ ਵਿਚ ਸਿਰਫ 3 ਦੌੜਾਂ 'ਤੇ 3 ਵਿਕਟਾਂ ਤੇ ਮੁਹੰਮਦ ਸਿਰਾਜ ਨੇ 4 ਓਵਰਾਂ ਵਿਚ 8 ਦੌੜਾਂ 'ਤੇ ਇਕ ਵਿਕਟ ਲੈ ਕੇ ਮੇਜ਼ਬਾਨ ਟੀਮ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਤੋਂ ਪਹਿਲਾਂ ਵੈਸਟਇੰਡੀਜ਼ ਦੀ ਟੀਮ ਨੇ ਸਵੇਰੇ ਆਪਣੀ ਪਾਰੀ ਦੀ ਸ਼ੁਰੂਆਤ 5 ਵਿਕਟਾਂ 'ਤੇ 243 ਦੌੜਾਂ ਤੋਂ ਅੱਗੇ ਸ਼ੁਰੂ ਕੀਤੀ ਸੀ ਤੇ 113 ਓਵਰਾਂ ਵਿਚ 318 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ।
AITF ਨੂੰ ਉਹੀ ਕਰਨਾ ਚਾਹੀਦਾ ਹੈ ਜੋ ਸਰਕਾਰ ਕਹੇ : ਅੰਮ੍ਰਿਤਰਾਜ
NEXT STORY