ਸਪੋਰਟਸ ਡੈਸਕ— ਮਹਾਨ ਟੈਨਿਸ ਖਿਡਾਰੀ ਵਿਜੇ ਅੰਮ੍ਰਿਤਰਾਜ ਨੇ ਕਿਹਾ ਕਿ ਰਾਸ਼ਟਰੀ ਟੈਨਿਸ ਮਹਾਸੰਘ ਨੂੰ ਭਾਰਤੀ ਡੇਵਿਸ ਕੱਪ ਟੀਮ ਦੇ ਆਗਾਮੀ ਮੁਕਾਬਲੇ ਲਈ ਪਾਕਿਸਤਾਨ ਦੌਰਾ ਕਰਨ 'ਚ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਹ ਇਸ ਦੌਰੇ ਦੀ ਨਜ਼ਾਕਤ ਨੂੰ ਜਾਣਦੇ ਹਨ। ਮੈਨੂੰ ਲਗਦਾ ਹੈ ਕਿ ਵਿਦੇਸ਼ ਮੰਤਰਾਲਾ ਅਤੇ ਪ੍ਰਧਾਨਮੰਤਰੀ ਦਫਤਰ ਇਸ 'ਤੇ ਫੈਸਲਾ ਕਰੇਗਾ। ਇਸ ਸੰਦਰਭ 'ਚ ਸੰਸਾਰਕ ਦ੍ਰਿਸ਼ਟੀਕੋਣ ਕਾਫੀ ਅਹਿਮ ਹੈ।''

ਏ.ਆਈ.ਟੀ.ਏ. ਨੇ ਕਿਹਾ ਕਿ ਖੇਡ ਮੰਤਰਾਲਾ ਨੇ ਭਾਰਤੀ ਟੀਮ ਦੇ ਗੁਆਂਢੀ ਦੇਸ਼ ਦਾ ਦੌਰਾ ਕਰਨ ਦੇ ਸੰਦਰਭ 'ਚ ਕਿਸੇ ਤਰ੍ਹਾਂ ਦਾ ਕੋਈ ਵੀ ਇਤਰਾਜ਼ ਨਹੀਂ ਪ੍ਰਗਟਾਇਆ ਹੈ। ਅੰਮ੍ਰਿਤਰਾਜ ਨੇ ਉਨ੍ਹਾਂ ਹਾਲਾਤ ਨੂੰ ਵੀ ਯਾਦ ਕੀਤਾ ਜਦੋਂ ਭਾਰਤ ਨੇ ਦੱਖਣੀ ਅਫਰੀਕਾ ਦੇ ਖਿਲਾਫ ਰੰਗਭੇਦ ਕਾਰਨ 1974 ਡੇਵਿਸ ਕੱਪ ਫਾਈਨਲ ਦਾ ਬਾਈਕਾਟ ਕੀਤਾ ਸੀ। ਉਨ੍ਹਾਂ ਕਿਹਾ, ''ਇਹ ਬਹੁਤ ਵੱਡਾ ਫੈਸਲਾ ਸੀ ਕਿਉਂਕਿ ਭਾਰਤ ਡੇਵਿਸ ਕੱਪ ਟਰਾਫੀ 'ਚ ਜਿੱਤ ਸਕਦਾ ਸੀ। ਪਰ ਮਨੁੱਖੀ ਦ੍ਰਿਸ਼ਟੀਕੋਣ ਤੋਂ ਇਹ ਸਹੀ ਨਹੀਂ ਸੀ। ਭਾਰਤ ਲਈ ਇਸ 'ਤੇ ਪੱਖ ਰੱਖਣਾ ਅਹਿਮ ਸੀ। ਇਹ ਕਾਫੀ ਗੰਭੀਰ ਮਸਲਾ ਸੀ।''
ਛੱਕੇ ਲਾਉਂਦਿਆਂ ਹੀ ਰੋਹਿਤ ਤੋੜ ਦੇਵੇਗਾ ਗੇਲ ਦਾ ਰਿਕਾਰਡ
NEXT STORY