ਸਪੋਰਟਸ ਡੈਸਕ- ਭਾਰਤ ਤੇ ਆਇਰਲੈਂਡ ਦਰਮਿਆਨ ਹੋਣ ਵਾਲੀ ਤਿੰਨ ਮੈਚਾਂ ਦੀ ਘਰੇਲੂ ਵਨਡੇ ਸੀਰੀਜ਼ ਲਈ ਟੀਮ ਇੰਡੀਆ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਆਰਾਮ ਦਿੱਤਾ ਗਿਆ ਹੈ ਜਦਕਿ ਉਸ ਦੀ ਜਗ੍ਹਾ ਧਾਕੜ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਕਪਤਾਨੀ ਸੌਂਪੀ ਗਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸੋਮਵਾਰ ਨੂੰ ਇੱਥੇ ਜਾਰੀ ਬਿਆਨ ਵਿਚ ਤੇਜ਼ ਗੇਂਦਬਾਜ਼ ਰੇਣਕੂ ਸਿੰਘ ਠਾਕੁਰ ਨੂੰ ਵੀ ਆਰਾਮ ਦੇਣ ਦਾ ਐਲਾਨ ਕੀਤਾ। ਆਇਰਲੈਂਡ ਵਿਰੁੱਧ 3 ਮੈਚਾਂ ਦੀ ਇਹ ਲੜੀ 10 ਜਨਵਰੀ ਤੋਂ ਸ਼ੁਰੂ ਹੋਵੇਗੀ। ਇਸਦੇ ਸਾਰੇ ਮੈਚ ਰਾਜਕੋਟ ਵਿਚ ਖੇਡੇ ਜਾਣਗੇ।
ਇਹ ਵੀ ਪੜ੍ਹੋ : Champions Trophy 'ਚ ਪਿਆ ਨਵਾਂ ਚੱਕਰ! ਭਾਰਤ-ਪਾਕਿ ਤੋਂ ਬਾਅਦ ਹੁਣ ਇਸ ਟੀਮ ਦਾ ਪਿਆ ਰੇੜਕਾ
ਹਰਮਨਪ੍ਰੀਤ ਨੂੰ ਪਿਛਲੇ ਮਹੀਨੇ ਵੈਸਟਇੰਡੀਜ਼ ਵਿਰੁੱਧ ਘਰੇਲੂ ਲੜੀ ਦੌਰਾਨ ਗੋਡੇ ਵਿਚ ਸੱਟ ਲੱਗ ਗਈ ਸੀ। ਉਹ ਇਸ ਸੱਟ ਕਾਰਨ ਸ਼ੁਰੂਆਤੀ ਦੋ ਟੀ-20 ਕੌਮਾਂਤਰੀ ਮੈਚ ਨਹੀਂ ਖੇਡ ਸਕੀ ਸੀ। ਉਸ ਨੇ ਤੀਜੇ ਟੀ-20 ਕੌਮਾਂਤਰੀ ਵਿਚ ਵਾਪਸੀ ਕੀਤੀ ਤੇ ਇਸ ਤੋਂ ਬਾਅਦ ਤਿੰਨ ਮੈਚਾਂ ਦੀ ਵਨ ਡੇ ਲੜੀ ਵਿਚ ਟੀਮ ਦੀ ਅਗਵਾਈ ਕੀਤੀ। ਇਸ 35 ਸਾਲਾ ਖਿਡਾਰਨ ਨੂੰ ਇਸ ਤੋਂ ਪਹਿਲਾਂ ਪਿਛਲੇ ਸਾਲ ਅਕਤੂਬਰ ਵਿਚ ਦੁਬਈ ਵਿਚ ਮਹਿਲਾ ਟੀ-20 ਵਿਸ਼ਵ ਕੱਪ ਵਿਚ ਪਾਕਿਸਤਾਨ ਵਿਰੁੱਧ ਮੈਚ ਦੌਰਾਨ ਧੌਣ ਵਿਚ ਸੱਟ ਲੱਗ ਗਈ ਸੀ।
ਟੀਮ ਦੀ ਮੁੱਖ ਤੇਜ਼ ਗੇਂਦਬਾਜ਼ ਰੇਣੂਕਾ ਵੈਸਟਇੰਡੀਜ਼ ਵਿਰੁੱਧ 3 ਮੈਚਾਂ ਵਿਚ 10 ਵਿਕਟਾਂ ਲੈ ਕੇ ਲੜੀ ਦੀ ਸਰਵੋਤਮ ਖਿਡਾਰਨ ਚੁਣੀ ਗਈ ਸੀ। ਅਤੀਤ ਵਿਚ ਉਹ ਪਿੱਠ ਦੀ ਸਟ੍ਰੈੱਸ ਫ੍ਰੈਕਚਰ ਤੋਂ ਪ੍ਰੇਸ਼ਾਨ ਰਹੀ ਹੈ। ਅਜਿਹੇ ਵਿਚ ਕਾਰਜਭਾਰ ਪ੍ਰਭੰਧਨ ਦੇ ਤਹਿਤ ਆਇਰਲੈਂਡ ਵਿਰੁੱਧ ਲੜੀ ਤੋਂ ਉਸ ਨੂੰ ਆਰਾਮ ਦਿੱਤਾ ਗਿਆ ਹੈ।
ਭਾਰਤੀ ਮਹਿਲਾ ਟੀਮ ਨੇ ਪਿਛਲੇ ਮਹੀਨੇ ਵੈਸਟਇੰਡੀਜ਼ ਨੂੰ 2-1 ਨਾਲ ਹਰਾ ਕੇ ਪੰਜ ਸਾਲ ਵਿਚ ਪਹਿਲੀ ਵਾਰ ਘਰੇਲੂ ਧਰਤੀ ’ਤੇ ਟੀ-20 ਕੌਮਾਂਤਰੀ ਲੜੀ ਵਿਚ ਜਿੱਤ ਦਰਜ ਕੀਤੀ। ਟੀਮ ਨੇ ਇਸ ਤੋਂ ਬਾਅਦ ਵਨ ਡੇ ਲੜੀ ਵਿਚ ਵੈਸਟਇੰਡੀਜ਼ ਨੂੰ 3-0 ਨਾਲ ਹਰਾਇਆ।
ਇਹ ਵੀ ਪੜ੍ਹੋ : ਸ਼ਰਮਨਾਕ! ਮਾਪਿਆਂ ਦਾ ਨਾਂ ਚਮਕਾਉਣ ਗਈ ਖਿਡਾਰਣ ਦੀ ਕੋਚ ਨੇ ਰੋਲ਼ੀ ਪੱਤ
ਸੀਮਤ ਓਵਰਾਂ ਦੀਆਂ ਇਨ੍ਹਾਂ ਲੜੀਆਂ ਵਿਚ 28 ਸਾਲਾ ਮੰਧਾਨਾ ਸ਼ਾਨਦਾਰ ਲੈਅ ਵਿਚ ਸੀ। ਉਸ ਨੇ ਟੀ-20 ਵਿਚ ਲਗਾਤਾਰ 3 ਅਰਧ ਸੈਂਕੜੇ ਲਾਉਣ ਤੋਂ ਬਾਅਦ ਵਨ ਡੇ ਵਿਚ ਦੋ ਅਰਧ ਸੈਂਕੜੇ ਲਾਏ।
ਆਇਰਲੈਂਡ ਵਿਰੁੱਧ 3 ਮੈਚਾਂ ਦੀ ਵਨ ਡੇ ਲੜੀ ਲਈ ਭਾਰਤੀ ਮਹਿਲਾ ਟੀਮ
ਸਮ੍ਰਿਤੀ ਮੰਧਾਨਾ (ਕਪਤਾਨ), ਦੀਪਤੀ ਸ਼ਰਮਾ (ਉਪ ਕਪਤਾਨ), ਪ੍ਰਤਿਕਾ ਰਾਵਲ, ਹਰਲੀਨ ਦਿਓਲ, ਜੇਮਿਮਾ ਰੋਡ੍ਰਿਗਜ਼, ਓਮਾ ਸ਼ੇਤਰੀ (ਵਿਕਟਕੀਪਰ), ਰਿਚਾ ਘੋਸ਼ (ਵਿਕਟਕੀਪਰ), ਤੇਜਲ ਹਸਬਨਿਸ, ਰਾਘਵੀ ਬਿਸ਼ਟ, ਮੀਨੂ ਮਣੀ, ਪ੍ਰਿਯਾ ਮਿਸ਼ਰਾ, ਤਨੁਜਾ ਕੰਵਰ, ਟਿਟਾਸ ਸਾਧੂ, ਸਾਇਮਾ ਠਾਕੋਰ, ਸਿਆਲੀ ਸਤਘਰੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Champions Trophy 2025: ਕੌਣ ਹੋਵੇਗਾ ਕਪਤਾਨ? ਕਦੋਂ ਐਲਾਨੀ ਜਾਵੇਗੀ ਟੀਮ, ਜਾਣੋ ਇਸ ਸਬੰਧੀ ਵੱਡੇ ਅਪਡੇਟ
NEXT STORY