ਖੇਡ ਡੈਸਕ- ਭਾਰਤੀ ਮਹਿਲਾ ਹਾਕੀ ਟੀਮ ਨੇ ਐੱਫ. ਆਈ. ਐੱਚ. ਜੂਨੀਅਰ ਵਿਸ਼ਵ ਕੱਪ ਦੇ ਪੂਲ ਪੜਾਅ ਦੇ ਮੁਕਾਬਲੇ ਵਿਚ ਐਤਵਾਰ ਨੂੰ ਇੱਥੇ ਜਰਮਨੀ ਨੂੰ 2-1 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ। ਸ਼ਨੀਵਾਰ ਨੂੰ ਗਰੁੱਪ-ਡੀ ਦੇ ਆਪਣੇ ਸ਼ੁਰੂਆਤੀ ਮੈਚ ਵਿਚ ਵੇਲਸ ਨੂੰ 5-1 ਨਾਲ ਹਰਾਉਣ ਵਾਲੀ ਭਾਰਤੀ ਟੀਮ ਨੇ ਇਸ ਮੈਚ ਵਿਚ ਜਰਮਨੀ ਨੂੰ ਹਰਾ ਕੇ ਉਲਟਫੇਰ ਕੀਤਾ। ਟੀਮ ਦੇ ਲਈ ਲਾਲਰੇਮਸਿਆਮੀ (ਦੂਜੇ ਮਿੰਟ) ਅਤੇ ਮੁਮਤਾਜ ਖਾਨ (25ਵੇਂ) ਨੇ ਪੈਨਲਟੀ ਕਾਰਨਰ ਨੂੰ ਗੋਲ 'ਚ ਬਦਲਿਆ। ਜਰਮਨੀ ਵਲੋਂ ਇਕਲੌਤਾ ਗੋਲ ਜੂਲ ਬਲੇਯੂਲ ਨੇ 57ਵੇਂ ਮਿੰਟ ਵਿਚ ਕੀਤਾ।
ਇਹ ਖ਼ਬਰ ਪੜ੍ਹੋ-ਐਲਿਸਾ ਨੇ ਤੋੜਿਆ ਗਿਲਕ੍ਰਿਸਟ ਦਾ ਰਿਕਾਰਡ, ਫਾਈਨਲ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਬਣੀ ਕ੍ਰਿਕਟਰ
ਭਾਰਤੀ ਟੀਮ ਅੱਠ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਕੁਆਰਟਰ ਫਾਈਨਲ ਪੜਾਅ ਤੋਂ ਪਹਿਲਾਂ ਪੰਜ ਅਪ੍ਰੈਲ ਨੂੰ ਮਲੇਸ਼ੀਆ ਦੇ ਵਿਰੁੱਧ ਪੂਲ ਪੜਾਅ ਦੇ ਆਖਰੀ ਮੁਕਾਬਲੇ ਵਿਚ ਭਿੜੇਗੀ। ਭਾਰਤੀ ਟੀਮ ਇਸ ਸਮੇਂ ਪੂਲ-ਡੀ ਵਿਚ 2 ਮੈਚਾਂ ਵਿਚੋਂ 2 ਜਿੱਤ ਦੇ ਨਾਲ ਚੋਟੀ 'ਤੇ ਹੈ ਜਦਕਿ ਜਰਮਨੀ ਦੀ ਟੀਮ ਇਸ ਸੂਚੀ ਵਿਚ ਦੂਜੇ ਸਥਾਨ 'ਤੇ ਹੈ। ਹਰ ਪੂਲ ਵਿਚ 2-2 ਟੀਮਾਂ ਕੁਆਰਟਰ ਫਾਈਨਲ ਦੇ ਲਈ ਕੁਆਲੀਫਾਈ ਕਰਨਗੀਆਂ। ਜਰਮਨੀ ਦੇ ਵਿਰੁੱਧ ਭਾਰਤੀ ਟੀਮ ਨੂੰ ਦੂਜੇ ਮਿੰਟ ਵਿਚ ਹੀ ਪੈਨਲਟੀ ਕਾਰਨਰ ਮਿਲਿਆ। ਦੀਪਿਕਾ ਦੀ ਡ੍ਰੈਗ ਫਿਲਕ ਨੂੰ ਜਰਮਨੀ ਦੀ ਗੋਲਕੀਪਰ ਮਾਲੀ ਵਿਚਮੈਨ ਨੇ ਬਚਾ ਲਿਆ ਪਰ ਲਾਲਰੇਮਸਿਆਮੀ ਨੇ ਰਿਬਾਊਂਡ 'ਤੇ ਗੋਲ ਕਰ ਟੀਮ ਨੂੰ ਬੜ੍ਹਤ ਦਿਵਾ ਦਿੱਤੀ।
ਇਹ ਖ਼ਬਰ ਪੜ੍ਹੋ- ਐਲਿਸਾ ਹੀਲੀ ਮਹਿਲਾ ਵਿਸ਼ਵ ਕੱਪ ਦੀ ਸਰਵਸ੍ਰੇਸ਼ਠ ਖਿਡਾਰੀ ਚੁਣੀ ਗਈ
ਭਾਰਤ ਨੇ ਇਸ ਤੋਂ ਬਾਅਦ ਜ਼ਿਆਦਾ ਤਰ ਜਵਾਬੀ ਹਮਲੇ ਦੇ ਦਮ 'ਤੇ ਲਗਾਤਾਰ 2 ਪੈਨਲਟੀ ਕਾਰਨਰ ਹਾਸਲ ਕੀਤਾ, ਜਿਸ ਵਿਚ 25ਵੇਂ ਮਿੰਟ 'ਚ ਦੂਜੇ ਪੈਨਲਟੀ ਕਾਰਨਰ 'ਤੇ ਮੁਮਤਾਜ ਨੇ ਗੋਲ ਕਰ ਟੀਮ ਦੀ ਬੜ੍ਹਤ ਦੁੱਗਣੀ ਕਰ ਦਿੱਤੀ। 2 ਗੋਲ ਨਾਲ ਪਿਛੜਣ ਤੋਂ ਬਾਅਦ ਜਰਮਨੀ ਦੀ ਟੀਮ ਨੇ ਹਮਲਾ ਜਾਰੀ ਰੱਖਿਆ ਪਰ ਉਹ ਡਿਫੈਂਸ ਨੂੰ ਪਾਰ ਕਰਨ ਵਿਚ ਸਫਲ ਨਹੀਂ ਹੋ ਸਕੀ। ਇਸ ਮੁਕਾਬਲੇ ਵਿਚ ਭਾਰਤ ਨੇ 4 ਵਾਰ ਹਿੱਸਾ ਲਿਆ ਹੈ, ਜਿਸ ਵਿਚ 2013 ਵਿਚ ਕਾਂਸੀ ਤਮਗਾ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
RSA v BAN : ਚੌਥੇ ਦਿਨ ਦੀ ਖੇਡ ਖਤਮ, ਬੰਗਲਾਦੇਸ਼ ਦਾ ਸਕੋਰ 11/3
NEXT STORY