ਅੰਤਾਲਿਆ- ਭਾਰਤ ਨੇ ਨਿਊਜ਼ੀਲੈਂਡ ਨੂੰ 2-1 ਨਾਲ ਹਰਾ ਕੇ ਇੱਥੇ ਬਿਲੀ ਜੀਨ ਕਿੰਗ ਕੱਪ ਏਸ਼ੀਆ/ਓਸੇਨੀਆ ਗਰੁੱਪ ਇਕ ਮੈਚ ਵਿਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਰਿਤੁਜਾ ਭੋਸਲੇ ਨੇ ਸ਼ੁੱਕਰਵਾਰ ਨੂੰ ਐੱਮ. ਟੀ. ਏ. ਕਲੇ ਕੋਰਟ 'ਤੇ ਖੇਡੇ ਗਏ ਸ਼ੁਰੂਆਤੀ ਮੁਕਾਬਲੇ ਵਿਚ ਬੀਟ੍ਰਾਈਸ ਗੁਮੂਲਿਆ ਨੂੰ 6-4, 6-1 ਨਾਲ ਹਰਾਇਆ, ਜਦਕਿ ਅੰਕਿਤਾ ਰੈਨਾ ਨੇ ਐਲਡਿਲਾ ਸੁਤਜਿਆਦੀ ਨੂੰ 6-1, 6-2 ਨਾਲ ਹਰਾ ਕੇ ਟੀਮ ਨੂੰ 2-0 ਦੀ ਅਜੇਤੂ ਬੜ੍ਹਤ ਦਿਵਾ ਦਿੱਤੀ।
ਇਹ ਖ਼ਬਰ ਪੜ੍ਹੋ- MI v LSG : 100ਵੇਂ IPL ਮੈਚ 'ਚ ਰਾਹੁਲ ਦਾ ਸੈਂਕੜਾ, ਇਹ ਰਿਕਾਰਡ ਵੀ ਬਣਾਏ
ਡਬਲਜ਼ ਮੁਕਾਬਲੇ ਵਿਚ ਹਾਲਾਂਕਿ ਸੌਮਿਆ ਬਾਰਿਸੇੱਟੀ ਅਤੇ ਰਿਆ ਭਾਟੀਆ ਦੀ ਜੋੜੀ ਨੂੰ ਜੇਸੀ ਰੋਮਪੀਜ ਅਤੇ ਐਲਡਿਲਾ ਸੁਤਜਿਆਦੀ ਦੀ ਜੋੜੀ ਤੋਂ 4-6, 7-6, 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜਾਪਾਨ ਅਤੇ ਚੀਨ ਤੋਂ ਹਾਰ ਦੇ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਭਾਰਤੀ ਮਹਿਲਾ ਟੀਮ ਨੇ ਇੰਡੋਨੇਸ਼ੀਆ 'ਤੇ 2-1 ਦੀ ਜਿੱਤ ਨਾਲ ਸਫਲਤਾ ਦਾ ਸਵਾਦ ਚੱਖਿਆ।
ਇਹ ਖ਼ਬਰ ਪੜ੍ਹੋ- ਅਨਿਰਬਾਨ ਲਾਹਿੜੀ ਦੂਜੇ ਦੌਰ 'ਚ ਖਿਸਕੇ, ਕੱਟ 'ਚ ਬਣਾਈ ਜਗ੍ਹਾ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਇਹ ਖਾਸ ਦਿਨ ਤੇ ਖਾਸ ਸੈਂਕੜਾ ਹੈ : ਕੇ. ਐੱਲ. ਰਾਹੁਲ
NEXT STORY