ਕੋਲੰਬੋ (ਵਾਰਤਾ): ਰਾਜਵਰਧਨ ਹਾਂਗਰਗੇਕਰ (42/5) ਦੀ ਖ਼ਤਰਨਾਕ ਗੇਂਦਬਾਜ਼ੀ ਤੇ ਸਾਈ ਸੁਦਰਸ਼ਨ ਦੇ ਅਜੇਤੂ ਸੈਂਕੜੇ ਦੀ ਬਦੌਲਤ ਭਾਰਤ-ਏ ਨੇ ਇਮਰਜਿੰਗ ਏਸ਼ੀਆ ਕੱਪ ਦੇ ਗਰੁੱਪ ਬੀ ਮੁਕਾਬਲੇ ਵਿਚ ਬੁੱਧਵਾਰ ਨੂੰ ਪਾਕਿਸਤਾਨ ਨੂੰ 8 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਪਾਕਿਸਤਾਨ-ਏ ਟਾੱਸ ਜਿੱਤ ਕੇ ਬੱਲੇਬਾਜ਼ੀ ਕਰਦਿਆਂ 205 ਦੌੜਾਂ 'ਤੇ ਆਲ ਆਊਟ ਹੋ ਗਈ। ਸੁਦਰਸ਼ਨ ਨੇ ਅਜੇਤੂ 104 ਦੌੜਾਂ ਅਤੇ ਨਿਕਿਜ ਹੋਜ਼ੇ ਨੇ 53 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ, ਜਿਸ ਸਦਕਾ ਭਾਰਤ ਨੇ 36.4 ਓਵਰਾਂ ਵਿਚ ਟੀਚਾ ਸਰ ਕਰ ਲਿਆ। ਭਾਰਤ ਨੇ ਆਪਣੇ ਤਿੰਨੋ ਮੈਚ ਜਿੱਤ ਕੇ ਗਰੁੱਪ-ਬੀ ਵਿਚ ਪਹਿਲਾ ਸਥਾਨ ਹਾਸਲ ਕੀਤਾ।
ਇਹ ਖ਼ਬਰ ਵੀ ਪੜ੍ਹੋ - ਇਨਸਾਨੀਅਤ ਮੱਥੇ ਲੱਗਾ ਕਲੰਕ! ਭੀੜ ਨੇ 2 ਔਰਤਾਂ ਨਾਲ ਖੁੱਲ੍ਹੇਆਮ ਕੀਤੀ ਹੈਵਾਨੀਅਤ, ਵੀਡੀਓ ਵਾਇਰਲ
ਪਹਿਲਾਂ ਗੇਂਦਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੂੰ ਹਾਂਗਰਗੇਕਰ ਨੇ ਸ਼ਾਨਦਾਰ ਸ਼ੁਰੂਆਤ ਤੋਂ ਹੀ ਪਾਕਿਸਤਾਨੀ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰਦਿਆਂ ਚੌਥੇ ਓਵਰ ਵਿਚ ਸੈਮ ਆਯੂਬ ਤੇ ਉਮਰ ਯੁਸਫ਼ ਨੂੰ ਜ਼ੀਰੋ 'ਤੇ ਆਊਟ ਕਰ ਦਿੱਤਾ। ਸਾਹਿਬਜ਼ਾਦਾ ਫ਼ਰਹਾਨ (35) ਤੇ ਹਸੀਬੁੱਲਾ ਖ਼ਾਨ (27) ਸ਼ੁਰੂਆਤੀ ਝਟਕਿਆਂ ਮਗਰੋਂ ਪਾਕਿਸਤਾਨੀ ਪਾਰੀ ਨੂੰ ਸੰਭਾਲ ਰਹੇ ਸਨ ਪਰ ਭਾਰਤੀ ਸਪਿੰਨਰਾਂ ਨੇ ਮੋਰਚਾ ਸੰਭਾਲ ਲਿਆ। ਰਿਆਨ ਪਰਾਗ ਨੇ ਫ਼ਰਹਾਨ ਨੂੰ ਆਊਟ ਕਰ ਸਾਂਝੇਦਾਰੀ ਤੋੜੀ, ਜਦਕਿ ਮਾਨਵ ਸੁਥਾਰ ਨੇ ਹੱਸੀਬੁੱਲਾ, ਕਾਮਰਾਨ ਗ਼ੁਲਾਮ ਅਤੇ ਕਪਤਾਨ ਮੁਹੰਮਦ ਹਾਰਿਸ ਨੂੰ ਪਵੇਲੀਅਨ ਭੇਜਿਆ। 95 ਦੌੜਾਂ 'ਤੇ 6 ਵਿਕਟਾਂ ਡਿੱਗਣ ਮਗਰੋਂ ਪਾਕਿਸਤਾਨ-ਏ ਛੋਟੇ ਸਕੋਰ 'ਤੇ ਹੀ ਸਿਮਟਣ ਕੰਢੇ ਸੀ, ਹਾਲਾਂਕਿ ਕਾਸਿਮ ਅਕਰਮ ਨੇ 63 ਗੇਂਦਾਂ 'ਤੇ 48 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਇਸ ਸਕੋਰ ਤਕ ਪਹੁੰਚਾਇਆ।
ਇਹ ਖ਼ਬਰ ਵੀ ਪੜ੍ਹੋ - ਮੋਗਾ ’ਚ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਖ਼ਤਰਾ ਖੜ੍ਹਾ ਕਰਨ ਵਾਲਾ ਵੱਡਾ ਸਕੈਂਡਲ ਆਇਆ ਸਾਹਮਣੇ
ਭਾਰਤ ਦੇ ਸਲਾਮੀ ਬੱਲੇਬਾਜ਼ ਸੁਦਰਸ਼ਨ ਤੇ ਅਭਿਸ਼ੇਕ ਸ਼ਰਮਾ ਨੇ ਪਹਿਲੀ ਵਿਕਟ ਲਈ 58 ਦੌੜਾਂ ਦੀ ਸਾਂਝੇਦਾਰੀ ਕੀਤੀ। ਅਭਿਸ਼ੇਕ ਮਹਿਜ਼ 20 ਦੌੜਾਂ ਬਣਾ ਕੇ ਆਊਟ ਹੋ ਗਏ। ਸੁਦਰਸ਼ਨ ਤੇ ਨਿਕਿਨ ਨੇ ਦੂਜੀ ਵਿਕਟ ਲਈ 99 ਦੌੜਾਂ ਬਣਾਈਆਂ। ਹੋਜ਼ੇ 53 ਦੌੜਾਂ ਬਣਾ ਕੇ ਕੈਚ ਆਊਟ ਹੋ ਗਏ। ਉਸ ਮਗਰੋਂ ਸਾਈ ਸੁਦਰਸ਼ਨ ਤੇ ਯਸ਼ ਢੁੱਲ ਨੇ ਭਾਰਤ ਨੂੰ ਟੀਚੇ ਤਕ ਪਹੁੰਚਾਇਆ। ਭਾਰਤ ਜਦੋਂ ਜਿੱਤ ਤੋਂ 12 ਦੌੜਾਂ ਦੂਰ ਸੀ ਤਾਂ ਸੁਦਰਸ਼ਨ 88 ਦੌੜਾਂ ਦੇ ਨਿੱਜੀ ਸਕੋਰ 'ਤੇ ਖੇਡ ਰਿਹਾ ਸੀ। ਉਸ ਨੇ 37 ਓਵਰ ਵਿਚ ਸ਼ਾਹਨਵਾਜ਼ ਦਹਾਨੀ ਨੂੰ 1 ਚੌਕਾ ਤੇ 2 ਛੱਕੇ ਜੜਦਿਆਂ ਆਪਣਾ ਸੈਂਕੜਾ ਵੀ ਪੂਰਾ ਕੀਤਾ ਤੇ ਭਾਰਤ ਨੂੰ ਜਿੱਤ ਵੀ ਦਵਾਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਖਿਡਾਰੀਆਂ ਨੂੰ ਕੌਮਾਂਤਰੀ ਮੰਚ ਤੱਕ ਪਹੁੰਚਾਉਣ ਲਈ ਕੀਤੇ ਜਾਣਗੇ ਸਿਰਤੋੜ ਯਤਨ: ਮੀਤ ਹੇਅਰ
NEXT STORY