ਐਂਟਵਰਪ— ਵਿਸ਼ਵ ਦੀ ਪੰਜਵੇਂ ਨੰਬਰ ਦੀ ਟੀਮ ਭਾਰਤ ਨੇ ਤੂਫਾਨੀ ਪ੍ਰਦਰਸ਼ਨ ਕਰਦਿਆਂ ਵਿਸ਼ਵ ਤੇ ਯੂਰਪੀਅਨ ਚੈਂਪੀਅਨ ਬੈਲਜੀਅਮ ਨੂੰ ਪੰਜਵੇਂ ਤੇ ਆਖਰੀ ਹਾਕੀ ਮੁਕਾਬਲੇ ਵਿਚ ਵੀਰਵਾਰ ਨੂੰ 5-1 ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਭਾਰਤੀ ਟੀਮ ਨੇ ਇਸ ਤਰ੍ਹਾਂ ਬੈਲਜੀਅਮ ਦੌਰੇ ਵਿਚ ਆਪਣੇ ਸਾਰੇ ਮੈਚ ਜਿੱਤੇ। ਆਖਰੀ ਮੈਚ ਦੌਰਾਨ ਭਾਰਤ ਦੀ ਜਿੱਤ ਵਿਚ ਸਿਮਰਨਜੀਤ ਸਿੰਘ (7), ਲਲਿਤਾ ਕੁਮਾਰ ਉਪਾਧਿਆਏ (35), ਵਿਵੇਕ ਸਾਗਰ ਪ੍ਰਸਾਦ (36), ਹਰਮਨਪ੍ਰੀਤ ਸਿੰਘ (42) ਤੇ ਰਮਨਦੀਪ ਸਿੰਘ (43) ਨੇ ਗੋਲ ਕੀਤੇ।
ਭਾਰਤ ਨੇ ਦੌਰੇ ਦੀ ਸ਼ੁਰੂਆਤ ਬੈਲਜੀਅਮ ਨੂੰ 2-0 ਨਾਲ ਹਰਾ ਕੇ ਕੀਤੀ ਸੀ। ਭਾਰਤ ਨੇ ਫਿਰ ਸਪੇਨ ਨੂੰ ਅਗਲੇ ਦੋ ਮੈਚਾਂ ਵਿਚ ਕ੍ਰਮਵਾਰ 6-1 ਤੇ 5-1 ਨਾਲ ਹਰਾਇਆ। ਭਾਰਤ ਨੇ ਫਿਰ ਦੌਰੇ ਦੇ ਆਖਰੀ ਦੋ ਮੈਚਾਂ ਵਿਚ ਬੈਲਜੀਅਮ ਨੂੰ 2-1 ਤੇ 5-1 ਨਾਲ ਹਰਾਇਆ।
ਵਿਸ਼ਵ ਕਲਾਤਮਕ ਜਿਮਨਾਸਟਿਕ ਚੈਂਪੀਅਨਸ਼ਿਪ 'ਚ ਭਾਰਤੀਆਂ ਲਈ ਸਖਤ ਚੁਣੌਤੀ
NEXT STORY