ਕੋਲੰਬੋ (ਬਿਊਰੋ)— ਸ਼੍ਰੀਲੰਕਾ ਵਿਚ ਚੱਲ ਰਹੀ ਨਿਡਾਸ ਟੀ-20 ਟਰਾਫੀ ਦਾ ਫਾਈਨਲ ਅੱਜ ਕੋਲੰਬੋ ਖੇਡਿਆ ਗਿਆ। ਜਿਸ 'ਚ ਭਾਰਤੀ ਟੀਮ ਨੇ ਇਹ ਮੈਚ 4ਵਿਕਟਾਂ ਨਾਲ ਜਿੱਤ ਕੇ ਟਰਾਫੀ ਆਪਣੇ ਨਾਂ ਕਰ ਲਈ। ਬੰਗਲਾਦੇਸ਼ ਨੇ ਬੱਲੇਬਾਜ਼ੀ ਕਰਦਿਆ ਭਾਰਤ ਨੂੰ 167 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਨੂੰ ਭਾਰਤ ਨੇ ਆਸਾਨੀ ਨਾਲ ਹੀ ਹਾਸਲ ਕਰ ਲਿਆ। ਭਾਰਤੀ ਟੀਮ ਨੇ ਟਾਸ ਜਿੱਤ ਕੇ ਬੰਗਲਾਦੇਸ਼ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਬੰਗਲਾਦੇਸ਼ ਟੀਮ ਦੀ ਸ਼ੁਰੂਆਤ ਕਾਫੀ ਖਰਾਬ ਰਹੀ। ਬੰਗਲਾਦੇਸ਼ ਟੀਮ ਦਾ ਕੋਈ ਵੀ ਬੱਲੇਬਾਜ਼ੀ ਭਾਰਤੀ ਗੇਂਦਬਾਜ਼ਾਂ ਸਾਹਮਣੇ ਜ਼ਿਆਦਾ ਦੇਰ ਤੱਕ ਟਿੱਕ ਨਹੀਂ ਸਕਿਆ। ਟੀਮ ਵਲੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਤਾਮਿਮ ਇਕਬਾਲ ਨੇ 15 ਦੌੜਾਂ ਹੀ ਬਣਾਈਆਂ, ਇਸ ਤੋਂ ਇਲਾਵਾ ਟੀਮ ਵਲੋਂ ਸਾਬਿਰ ਰਹਿਮਾਨ ਨੇ ਬਿਹਤਰੀਨ 77 ਦੌੜਾਂ ਦੀ ਪਾਰੀ ਖੇਡੀ ਜਿਸ 'ਚ ਉਸ ਨੇ 7 ਚੌਕੇ ਅਤੇ 4 ਛੱਕੇ ਲਗਾਏ। ਇਸ ਤੋਂ ਇਲਾਵਾ ਮਹਿਮੁੰਦੁੱਲਾ ਨੇ 21 ਦੌੜਾਂ ਹੀ ਬਣਾਈਆਂ ਸਨ।
ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਵਲੋਂ ਕਪਤਾਨ ਰੋਹਿਤ ਸ਼ਰਮਾ ਆਪਣੀ ਸ਼ਾਨਦਾਰ ਪਾਰੀ ਖੇਡਦੇ ਹੋਏ 56 ਦੌੜਾਂ ਬਣਾਈਆਂ, ਜਿਸ 'ਚ ਉਸ ਨੇ 4 ਚੌਕੇ ਅਤੇ 3 ਛੱਕੇ ਲਗਾਏ। ਇਸ ਤੋਂ ਇਲਾਵਾ ਉਸ ਦੇ ਸਾਥੀ ਸ਼ਿਖਰ ਧਵਨ ਨੇ ਸਿਰਫ 10 ਦੌੜਾਂ ਦਾ ਯੋਗਦਾਨ ਹੀ ਦਿੱਤਾ। ਰੋਹਿਤ ਦਾ ਸਾਥ ਦੇ ਰਹੇ ਲੋਕੇਸ਼ ਰਾਹੁਲ ਨੇ 24 ਦੌੜਾਂ ਹੀ ਬਣਾਈਆਂ। ਜਦਕਿ ਮਨੀਸ਼ ਪਾਂਡੇ ਨੇ 28 ਦੌੜਾਂ ਬਣਾਈਆਂ। ਦਿਨੇਸ਼ ਕਾਰਤਿਕ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਕਰਦਿਆ 29 ਦੌੜਾਂ ਦੀ ਅਜੇਤੂ ਪਾਰੀ ਖੇਡੀ। ਜਿਸ 'ਚ ਉਸ ਨੇ 3 ਚੌਕੇ ਅਤੇ ਤਿੰਨ ਛੱਕੇ ਲਗਾਏ। ਭਾਰਤੀ ਟੀਮ ਨੇ ਸ਼ੁਰੂਆਤ ਤੋਂ ਬੰਗਲਾਦੇਸ਼ੀ ਟੀਮ ਦੇ ਗੇਂਦਬਾਜ਼ਾਂ 'ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਬੰਗਲਾਦੇਸ਼ੀ ਟੀਮ ਲੜਖੜਾਉਂਦੀ ਹੋਈ ਨਜ਼ਰ ਆਈ। ਭਾਰਤ ਵਲੋਂ ਗੇਂਦਬਾਜ਼ੀ ਕਰਦਿਆ ਯੁਜਵੇਂਦਰ ਚਹਲ ਨੇ 3 ਵਿਕਟਾਂ ਅਤੇ ਜੈਦੇਵ ਉਨਾਦਕਟ ਨੇ 2 ਵਿਕਟਾਂ ਹਾਸਲ ਕੀਤੀਆਂ ਇਸ ਤੋਂ ਇਲਾਵਾ ਵਾਸ਼ਿੰਗਟਨ ਸੁੰਦਰ ਨੇ ਇਕ ਵਿਕਟ ਹਾਸਲ ਕੀਤੀ।
ਸੀਰੀਜ਼ 'ਚ ਭਾਰਤੀ ਟੀਮ ਕਿਸ ਤਰ੍ਹਾਂ ਦੀ ਸੀ ਬੱਲੇਬਾਜ਼ੀ
ਭਾਰਤ ਨੇ ਇਸ ਸੀਰੀਜ਼ 'ਚ ਵਧੀਆ ਪ੍ਰਦਰਸ਼ਨ ਕੀਤਾ ਹੈ। ਫਾਈਨਲ 'ਚ ਆਉਣ ਤੋਂ ਪਹਿਲਾਂ ਉਸ ਦੀ ਸਭ ਤੋਂ ਵੱਡੀ ਚਿੰਤਾ ਕਪਤਾਨ ਰੋਹਿਤ ਸ਼ਰਮਾ ਦੀ ਫਾਰਮ ਵੀ ਦੂਰ ਹੋ ਗਈ ਹੈ। ਰੋਹਿਤ ਨੇ ਬੰਗਲਾਦੇਸ਼ ਖਿਲਾਫ ਖੇਡੇ ਗਏ ਪਿਛਲੇ ਮੈਚ 'ਚ ਅਰਧ ਸੈਂਕੜੇ ਵਾਲੀ ਪਾਰੀ ਖੇਡ ਕੇ ਵਾਪਸੀ ਕੀਤੀ ਸੀ। ਇਸ ਦੇ ਨਾਲ ਹੀ ਉਸ ਦੇ ਜੋੜੀਦਾਰ ਸ਼ਿਖਰ ਧਵਨ ਇਸ ਸੀਰੀਜ਼ 'ਚ ਖੇਡੇ ਗਏ ਹੁਣ ਤੱਕ ਦੇ ਤਿੰਨ ਮੈਚਾਂ 'ਚ ਦੋ ਅਰਧ ਸੈਂਕੜੇ ਲਗਾ ਚੁੱਕਾ ਹੈ। ਅਨੁਭਵੀ ਬੱਲੇਬਾਜ਼ ਸੁਰੇਸ਼ ਰੈਨਾ ਨੇ ਵੀ ਪਿਛਲੇ ਮੈਚ 'ਚ ਤੂਫਾਨੀ 47 ਦੌੜਾਂ ਦੀ ਪਾਰੀ ਖੇਡੀ ਆਪਣੀ ਚਮਕ ਬਿਖੇਰੀ ਸੀ। ਇਨ੍ਹਾਂ ਤਿੰਨਾਂ ਤੋਂ ਇਲਾਵਾ ਮਨੀਸ਼ ਪਾਂਡੇ ਅਤੇ ਦਿਨੇਸ਼ ਕਾਰਤਿਕ ਨੇ ਵੀ ਅਹਿੰਮ ਸਮੇਂ 'ਤੇ ਖੇਡਦੇ ਹੋਏ ਭਾਰਤ ਨੂੰ ਜਿੱਤ ਦਿਵਾਈ ਹੈ।
ਬੰਗਲਾਦੇਸ਼ੀ ਖਿਡਾਰੀਆਂ ਅੱਗੇ ਮੈਚ ਦੌਰਾਨ ਦਰਸ਼ਕਾਂ ਨੇ ਕੀਤਾ 'ਨਾਗਨ ਡਾਂਸ'
NEXT STORY