ਹਿਰੋਸ਼ਿਮਾ— ਭਾਰਤੀ ਮਹਿਲਾ ਹਾਕੀ ਟੀਮ ਨੇ ਜਾਪਾਨ ਦੇ ਹਿਰੋਸ਼ਿਮਾ ਵਿਚ ਐੱਫ. ਆਈ. ਐੱਚ. ਮਹਿਲਾ ਸੀਰੀਜ਼ ਫਾਈਨਲਜ਼ ਦੇ ਪੂਲ-ਏ ਵਿਚ ਉਰੂਗਵੇ ਨੂੰ ਸ਼ਨੀਵਾਰ ਨੂੰ 4-1 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਇਹ ਟੂਰਨਾਮੈਂਟ ਓਲੰਪਿਕ ਕੁਆਲੀਫਾਇਰ ਦੇ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ਹੈ ਅਤੇ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚਣ ਵਾਲੀਆਂ ਦੋਵੇਂ ਟੀਮਾਂ ਨੂੰ ਓਲੰਪਿਕ ਕੁਆਲੀਫਾਇਰ ਦੀ ਟਿਕਟ ਮਿਲੇਗੀ।
ਵਿਸ਼ਵ ਰੈਂਕਿੰਗ ਵਿਚ ਨੌਵੇਂ ਸਥਾਨ ਦੀ ਟੀਮ ਭਾਰਤ ਦੇ ਸਾਹਮਣੇ 24ਵੇਂ ਰੈਂਕਿੰਗ ਦੀ ਉਰੂਗਵੇ ਕੋਈ ਚੁਣੌਤੀ ਨਹੀਂ ਪੇਸ਼ ਕਰ ਸਕੀ। ਭਾਰਤ ਵਲੋਂ ਰਾਣੀ ਨੇ 10ਵੇਂ ਮਿੰਟ ਵਿਚ ਮੈਦਾਨੀ ਗੋਲ ਕੀਤਾ ਜਦਕਿ ਗੁਰਜੀਤ ਕੌਰ ਨੇ 21ਵੇਂ ਮਿੰਟ ਵਿਚ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਭਾਰਤ ਨੂੰ 2-0 ਨਾਲ ਅੱਗੇ ਕਰ ਦਿੱਤਾ।
ਜਯੋਤੀ ਨੇ 40ਵੇਂ ਮਿੰਟ ਵਿਚ ਮੈਦਾਨੀ ਗੋਲ ਨਾਲ ਸਕੋਰ 3-0 ਕੀਤਾ। ਉਰੂਗਵੇ ਲਈ ਮਾਰੀਆ ਟੈਰੇਸਾ ਨੇ 51ਵੇਂ ਮਿੰਟ ਵਿਚ ਮੈਦਾਨੀ ਗੋਲ ਕੀਤਾ ਜਦਕਿ ਲਾਲਰੇਮਸਿਆਮੀ ਨੇ 56ਵੇਂ ਮਿੰਟ ਵਿਚ ਚੌਥਾ ਗੋਲ ਕੀਤਾ। ਭਾਰਤ ਨੂੰ ਪੂਰੇ ਮੈਚ ਵਿਚ ਛੇ ਪੈਨਲਟੀ ਕਾਰਨਰ ਮਿਲੇ, ਜਿਨ੍ਹਾਂ ਵਿਚੋਂ ਉਸ ਨੇ ਇਕ ਨੂੰ ਗੋਲ ਵਿਚ ਬਦਲਿਆ ਜਦਕਿ ਉਰੂਗਵੇ ਦੀ ਟੀਮ ਨੇ ਆਪਣੇ ਚਾਰੇ ਪੈਨਲਟੀ ਕਾਰਨਰ ਬੇਕਾਰ ਕੀਤੇ।
ਭਾਰਤ-ਪਾਕਿ ਮੈਚ 'ਚ ਖਲਨਾਇਕ ਬਣੇਗਾ ਮੀਂਹ!
NEXT STORY