ਹੈਦਰਾਬਾਦ : ਪੂਰਵ ਕਪਤਾਨ ਮੁਹੰਮਦ ਅਜਹਰੂਦੀਨ ਨੇ ਭਾਰਤ ਨੂੰ ਵਿਸ਼ਵ ਕੱਪ ਦਾ ਮਜ਼ਬੂਤ ਦਾਅਵੇਦਾਰ ਦੱਸਦੇ ਹੋਏ ਕਿਹਾ ਕਿ ਵਿਰਾਟ ਕੋਹਲੀ ਦੇ ਕੋਲ ਬਿਹਤਰੀਨ ਗੇਂਦਬਾਜ਼ ਹਨ ਜੋ ਖਿਤਾਬ ਦਵਾ ਸਕਦੇ ਹਨ। ਭਾਰਤ ਲਈ 99 ਟੈਸਟ 'ਚ 6215 ਦੌੜਾਂ ਤੇ 334 ਵਨ-ਡੇ 'ਚ 9378 ਦੌੜਾਂ ਬਣਾ ਚੁੱਕੇ ਅਜ਼ਹਰ ਨੇ ਕਿਹਾ, 'ਸਾਡੇ ਕੋਲ ਚੰਗਾ ਮੌਕਾ ਹੈ। ਸਾਡੇ ਕੋਲ ਬਹੁਤ ਚੰਗੀ ਟੀਮ ਹੈ। ਗੇਂਦਬਾਜ਼ ਬਹੁਤ ਚੰਗੇ ਹਨ। ਕਾਫੀ ਸਾਰੇ ਲੋਕ ਕਹਿ ਰਹੇ ਹਨ ਕਿ ਵਿਕਟ ਗੇਂਦਬਾਜ਼ਾਂ ਦੇ ਲਈ ਮਦਦਗਾਰ ਹੋਈ ਤਾਂ ਮੁਸ਼ਕਿਲ ਹੋਵੇਗੀ ਪਰ ਸਾਡੇ ਗੇਂਦਬਾਜ਼ ਵੀ ਤਾਂ ਵਿਰੋਧੀ ਟੀਮ ਨੂੰ ਆਊਟ ਕਰ ਸਕਦੇ ਹਨ। ਸਾਡੇ ਕੋਲ ਵਿਸ਼ਵ ਪੱਧਰ ਦੇ ਗੇਂਦਬਾਜ਼ ਹਨ।
ਉਨ੍ਹਾਂ ਨੇ ਕਿਹਾ, 'ਸਾਡੇ ਕੋਲ ਬਹੁਤ ਚੰਗੀ ਟੀਮ ਹੈ। ਜੇਕਰ ਅਸੀਂ ਨਹੀਂ ਜਿੱਤੇ ਤਾਂ ਮੈਨੂੰ ਬਹੁਤ ਨਿਰਾਸ਼ਾ ਹੋਵੇਗੀ। ਜਸਪ੍ਰੀਤ ਬੁਮਰਾਹ ਦੀ ਅਗੁਵਾਈ 'ਚ ਭਾਰਤ ਦੇ ਕੋਲ ਤੇਜ਼ ਗੇਂਦਬਾਜ਼ੀ ਲਈ ਬਿਹਤਰੀਨ ਹਮਲਾ ਹੈ ਜਿਸ 'ਚੋਂ ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ ਤੇ ਹਾਰਦਿਕ ਪੰਡਯਾ ਸ਼ਾਮਲ ਹਨ। ਅਜ਼ਹਰ ਨੇ ਕਿਹਾ, 'ਭਾਰਤ ਨੰਬਰ ਇਕ ਟੀਮ ਹੈ ਜਦੋਂ ਕਿ ਇੰਗਲੈਂਡ ਦੂਜੇ ਤੇ ਆਸਟ੍ਰੇਲੀਆ ਤੀਜੇ ਸਥਾਨ 'ਤੇ ਹੈ। ਕ੍ਰਿਕਟ 'ਚ ਕੁਝ ਪਤਾ ਨਹੀਂ ਚੱਲਦਾ। ਕੁਝ ਵੀ ਹੋ ਸਕਦਾ ਹੈ। ਮੈਚ ਦੇ ਦਿਨ ਚੰਗਾ ਖੇਡਣ ਵਾਲੀ ਟੀਮ ਜੀਤੇਗੀ। ਉੁਲਟਫੇਰ ਵੀ ਹੋਣਗੇ। ਭਾਰਤ ਨੂੰ ਪਹਿਲਾ ਮੈਚ ਪੰਜ ਜੂਨ ਨੂੰ ਦੱਖਣੀ ਅਫਰੀਕਾ ਨਾਲ ਖੇਡਣਾ ਹੈ
ਕੁਝ ਇਸ ਸ਼ਾਹੀ ਅੰਦਾਜ਼ 'ਚ ਮੁੰਬਈ ਨੇ ਮਨਾਇਆ ਜਿੱਤ ਦਾ ਜਸ਼ਨ
NEXT STORY