ਕੋਵਲੂਨ (ਹਾਂਗਕਾਂਗ)- ਭਾਰਤੀ ਫੁੱਟਬਾਲ ਟੀਮ ਨੂੰ 2027 ਏ. ਐੱਫ. ਸੀ. ਏਸ਼ੀਆਈ ਕੱਪ ਕੁਆਲੀਫਾਇਰ ਦੇ ਅਹਿਮ ਮੈਚ ਵਿਚ ਸਟੀਫਨ ਪਰੇਰਾ ਦੇ ਇੰਜਰੀ ਟਾਈਮ ਵਿਚ ਕੀਤੇ ਗਏ ਗੋਲ ਦੇ ਕਾਰਨ ਮੰਗਲਵਾਰ ਨੂੰ ਇੱਥੇ ਮੇਜ਼ਬਾਨ ਹਾਂਗਕਾਂਗ ਵਿਰੁੱਧ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਰੈਫਰੀ ਨੇ ਹਾਂਗਕਾਂਗ ਨੂੰ ਉਸ ਸਮੇਂ ਪੈਨਲਟੀ ਦਿੱਤੀ ਜਦੋਂ ਭਾਰਤ ਦਾ ਗੋਲਕੀਪਰ ਵਿਸ਼ਾਲ ਕੈਥ ਗੋਲ ਲਾਈਨ ਵਿਚੋਂ ਬਾਹਰ ਆਇਆ ਤੇ ਗੇਂਦ ਨੂੰ ਸੁਰੱਖਿਅਤ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਪਰ ਮਾਈਕਲ ਉਦੇਬੁਲੁਜੋਰ ਵਿਰੁੱਧ ਫਾਊਲ ਕਰ ਬੈਠਾ। ਪਰੇਰਾ (90+4) ਨੇ ਇਸ ਤੋਂ ਬਾਅਦ ਪੈਨਲਟੀ ’ਤੇ ਗੋਲ ਕਰ ਕੇ ਹਾਂਗਕਾਂਗ ਦੀ ਜਿੱਤ ਤੈਅ ਕੀਤੀ। ਉਸ ਨੇ ਗੇਂਦ ਨੂੰ ਕੈਥ ਦੇ ਸੱਜੇ ਪਾਸਿਓਂ ਗੋਲ ਵਿਚ ਪਹੁੰਚਾਇਆ। ਕੈਥ ਨੂੰ ਇੰਜਰੀ ਟਾਈਮ ਦੇ ਫਾਊਲ ਲਈ ਯੈਲੋ ਕਾਰਡ ਵੀ ਦਿਖਾਇਆ ਗਿਆ। ਇਸ ਤੋਂ ਪਹਿਲਾਂ ਭਾਰਤ ਦੇ ਕੋਚ ਮਨੋਲੋ ਮਾਰਕੇਜ ਨੇ ਤਜਰਬੇਕਾਰ ਸਟ੍ਰਾਈਕਰ ਸੁਨੀਲ ਸ਼ੇਤਰੀ ਨੂੰ ਸ਼ੁਰੂਆਤੀ 11 ਵਿਚੋਂ ਬਾਹਰ ਰੱਖਿਆ ਸੀ।
ਮੋਦੀ ਨੇ ਖੇਡ ਬੁਨਿਆਦੀ ਢਾਂਚੇ ਦੇ ਵਿਸਥਾਰ ਨੂੰ ਉਜਾਗਰ ਕਰਨ ਵਾਲਾ ਲੇਖ ਕੀਤਾ ਸਾਂਝਾ
NEXT STORY