ਨੈਨੀਤਾਲ– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੱਤਾ ਸੰਭਾਲਦੇ ਹੀ ਦੇਸ਼ ਵਿਚ ਖੇਡਾਂ ਦੇ ਪ੍ਰਤੀ ਮਾਹੌਲ ਵਿਚ ਬਦਲਾਅ ਕੀਤਾ ਹੈ ਤੇ ਦੇਸ਼ ਵਿਚ ਖੇਡ ਸਹੂਲਤਾਂ ਵਿਚ ਕਾਫੀ ਵਾਧਾ ਹੋਇਆ ਹੈ। ਸ਼ਾਹ ਨੇ ਇਹ ਵੀ ਕਿਹਾ ਕਿ ਭਾਰਤ ਸਾਲ 2036 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਭਾਰਤ ਨੇ ਆਪਣਾ ਦਾਅਵਾ ਪੇਸ਼ ਕਰ ਦਿੱਤਾ ਹੈ।
ਸ਼ਾਹ 38ਵੀਆਂ ਰਾਸ਼ਟਰੀ ਖੇਡਾਂ ਦੀ ਸਮਾਪਤੀ ਦੇ ਮੌਕੇ ’ਤੇ ਅੱਜ ਉੱਤਰਾਖੰਡ ਦੇ ਹਲਦਾਨੀ ਵਿਚ ਬਤੌਰ ਮੁੱਖ ਮਹਿਮਾਨ ਦੇਸ਼ ਦੇ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਨੂੰ ਸੰਬੋਧਿਤ ਕਰ ਰਹੇ ਸਨ। ਸ਼ਾਹ ਨੇ ਰਾਸ਼ਟਰੀ ਖੇਡਾਂ ਦੇ ਸਫਲ ਆਯੋਜਨ ਲਈ ਉੱਤਰਾਖੰਡ ਸਰਕਾਰ ਤੇ ਆਯੋਜਨ ਕਮੇਟੀ ਦੀ ਖੁੱਲ੍ਹੇ ਦਿਲ ਨਾਲ ਸ਼ਲਾਘਾ ਕੀਤੀ।
ਸ਼ਾਹ ਨੇ ਕਿਹਾ ਕਿ ਸਾਲ 2014 ਵਿਚ ਪ੍ਰਧਾਨ ਮੰਤਰੀ ਮੋਦੀ ਜਦੋਂ ਸੱਤਾ ਵਿਚ ਆਏ ਸਨ ਤਾਂ ਖੇਡ ਦਾ ਬਜਟ 800 ਕਰੋੜ ਰੁਪਏ ਸੀ ਪਰ ਅੱਜ ਇਹ 3800 ਕਰੋੜ ਰੁਪਏ ਹੋ ਗਿਆ ਹੈ।
ਮੁਫਤ ਵਾਲੇ ਦਿਨ ਬੀਤੇ, ਚੈਂਪੀਅਨਜ਼ ਟਰਾਫੀ ਦੇ ਮੈਚਾਂ ਦੇ ਆਨੰਦ ਲਈ Jiostar ਨੂੰ ਦੇਣੇ ਹੋਣਗੇ ਇੰਨੇ ਰੁਪਏ
NEXT STORY