ਦੁਬਈ— ਭਾਰਤੀ ਕ੍ਰਿਕਟ ਟੀਮ ਨੇ ਲਗਾਤਾਰ ਤੀਜੇ ਸਾਲ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਦੇ ਗੁਰਜ 'ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ ਹੈ ਤੇ ਯਾਦਗਾਰ ਸੈਸ਼ਨ ਤੋਂ ਬਾਅਦ 10 ਲੱਖ ਡਾਲਰ ਦੀ ਇਨਾਮੀ ਰਾਸ਼ੀ ਵੀ ਜਿੱਤ ਲਈ। ਆਈ. ਸੀ. ਸੀ. ਟੈਸਟ ਟੀਮ ਰੈਂਕਿੰਗ ਦੀ 1 ਅਪ੍ਰੈਲ ਨੂੰ ਜਾਰੀ ਹੋਈ ਕੱਟ ਆਫ ਸੂਚੀ ਵਿਚ ਭਾਰਤ ਪਹਿਲੇ ਸਥਾਨ 'ਤੇ ਕਾਬਜ਼ ਹੈ ਤੇ ਨਿਊਜ਼ੀਲੈਂਡ ਦੂਜੇ ਸਥਾਨ 'ਤੇ ਮੌਜੂਦ ਹੈ। ਆਈ. ਸੀ. ਸੀ. ਦੀ ਅਧਿਕਾਰਤ ਵੈੱਬਸਾਈਟ ਨੇ ਇਕ ਬਿਆਨ ਵਿਚ ਸੋਮਵਾਰ ਇਹ ਜਾਣਕਾਰੀ ਦਿੱਤੀ। ਇਸ ਉੁਪਲੱਬਧੀ 'ਤੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਖੁਸ਼ੀ ਵਿਅਕਤ ਕਰਦਿਆਂ ਹੋਇਆ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ 'ਚ ਪਹਿਲੇ ਸਥਾਨ ਨੂੰ ਫਿਰ ਤੋਂ ਬਰਕਰਾਰ ਰੱਖਣਾ ਸਾਡੇ ਸਾਰਿਆਂ ਦੇ ਲਈ ਮਾਣ ਵਾਲੀ ਗੱਲ ਹੈ। ਸਾਡੀ ਟੀਮ ਖੇਡ ਦੇ ਸਾਰੇ ਫਾਰਮੈੱਟਾਂ 'ਚ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਪਰ ਟੈਸਟ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਰਹਿਣਾ ਜ਼ਿਆਦਾ ਖੁਸ਼ੀ ਦਿੰਦਾ ਹੈ। ਅਸੀਂ ਸਾਰੇ ਟੈਸਟ ਕ੍ਰਿਕਟ ਦੇ ਮਹੱਤਵ ਨੂੰ ਸਮਝਦੇ ਹਾਂ ਤੇ ਜਾਣਦੇ ਹਾਂ ਕਿ ਸਰਵਸ੍ਰੇਸ਼ਠ ਹੀ ਇਸ ਫਾਰਮੈੱਟ 'ਚ ਚਮਕ ਸਕਦੇ ਹਨ। ਵਿਰਾਟ ਨੇ ਕਿਹਾ ਸਾਡੀ ਟੀਮ ਮਜ਼ਬੂਤ ਹੈ ਤੇ ਮੈਨੂੰ ਭਰੋਸਾ ਹੈ ਕਿ ਆਈ. ਸੀ. ਸੀ. ਟੈਸਟ ਚੈਂਪੀਅਸ਼ਿਪ ਇਸ ਸਾਲ ਦੇ ਆਖਰ 'ਚ ਸ਼ੁਰੂ ਹੋਵੇਗੀ, ਇਸ ਦਾ ਸਾਨੂੰ ਫਾਇਦਾ ਮਿਲੇਗਾ। ਇਹ ਇਕ ਇਸ ਤਰ੍ਹਾਂ ਦੀ ਚੀਜ਼ ਹੈ, ਜਿਸ ਦੇ ਬਾਰੇ 'ਚ ਸੋਚ ਰਹੇ ਹਾਂ ਕਿਉਂਕਿ ਇਸ ਨਾਲ ਟੈਸਟ ਕ੍ਰਿਕਟ ਦਾ ਮਹੱਤਵ ਵੱਧੇਗਾ।

ਮਿਆਮੀ 'ਚ ਖਿਤਾਬੀ ਜਿੱਤ ਨਾਲ ਫੈਡਰਰ ਚੌਥੇ ਸਥਾਨ 'ਤੇ
NEXT STORY