ਨਵੀਂ ਦਿੱਲੀ : ਵਿਸ਼ਵ ਰੈਪਿਡ ਚੈਂਪੀਅਨ ਕੋਨੇਰੂ ਹੰਪੀ ਨੇ ਇਕ ਹੋਰ ਭਾਰਤੀ ਖਿਡਾਰਨ ਦ੍ਰੋਣਾਵਲੀ ਹਰਿਕਾ ਨੂੰ ਕੇਨਰਸ ਕੱਪ ਸ਼ਤਰੰਜ ਦੇ ਨੌਵੇਂ ਤੇ ਆਖਰੀ ਦੌਰ ਵਿਚ ਡਰਾਅ 'ਤੇ ਰੋਕ ਕੇ ਪਿਛਲੇ ਦੋ ਮਹੀਨਿਆਂ ਵਿਚ ਆਪਣਾ ਦੂਜਾ ਖਿਤਾਬ ਹਾਸਲ ਕੀਤਾ। ਪਿਛਲੇ ਸਾਲ ਦਸੰਬਰ ਵਿਚ ਵਿਸ਼ਵ ਰੈਪਿਡ ਚੈਂਪੀਅਨ ਬਣੀ ਹੰਪੀ ਇਸ ਟੂਰਨਾਮੈਂਟ ਵਿਚ ਛੇ ਅੰਕਾਂ ਨਾਲ ਅੰਕ ਸੂਚੀ ਵਿਚ ਚੋਟੀ'ਤੇ ਰਹੀ। ਇਸ ਕਾਮਯਾਬੀ ਵਿਚ ਉਸ ਨੂੰ 5 ਈ. ਐੱਲ. ਓ. ਰੇਟਿੰਗ ਅੰਕ ਮਿਲਣਗੇ, ਜਿਸ ਨਾਲ ਉਹ ਵਿਸ਼ਵ ਰੈਂਕਿੰਗ ਵਿਚ ਦੂਜੇ ਸਥਾਨ 'ਤੇ ਪਹੁੰਚ ਜਾਵੇਗੀ।
ਭਾਰਤੀ ਗ੍ਰੈਂਡ ਮਾਸਟਰ ਹੰਪੀ ਨੇ ਕਿਹਾ, ''ਮੈਂ ਇੰਨਾ ਚੁਣੌਤੀਪੂਰਨ ਟੂਰਨਾਮੈਂਟ ਜਿੱਤ ਕੇ ਬਹੁਤ ਖੁਸ਼ ਹਾਂ। ਇਸ ਨਾਲ ਮੈਨੂੰ ਇਹ ਵੀ ਅਹਿਸਾਸ ਹੁੰਦਾ ਹੈ ਕਿ ਵਿਸ਼ਵ ਰੈਪਿਡ ਖਿਤਾਬ ਜਿੱਤਣਾ ਮੇਰੇ ਲਈ ਕੋਈ ਤੁੱਕਾ ਨਹੀਂ ਸੀ।'' 32 ਸਾਲਾ ਇਸ ਭਾਰਤੀ ਖਿਡਾਰਨ ਨੂੰ ਚੈਂਪੀਅਨ ਬਣਨ ਲਈ ਆਖਰੀ ਦੌਰ ਵਿਚ ਸਿਰਫ ਡਰਾਅ ਦੀ ਲੋੜ ਸੀ। ਉਸ ਨੂੰ ਐਤਵਾਰ ਦੇਰ ਰਾਤ ਖੇਡੇ ਗਏ ਮੁਕਾਬਲੇ 'ਚ ਹਰਿਕਾ ਵਿਰੁੱਧ ਅਜਿਹਾ ਕਰਨ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਈ। ਇਸ ਜਿੱਤ ਨਾਲ ਹੰਪੀ ਨੂੰ ਪੁਰਸਕਾਰ ਰਾਸ਼ੀ ਦੇ ਤੌਰ 'ਤੇ 45,000 ਡਾਲਰ ਮਿਲੇ। ਵਿਸ਼ਵ ਚੈਂਪੀਅਨ ਵੇਂਜੂਨ ਜੂ 5.5 ਅੰਕਾਂ ਨਾਲ ਦੂਜੇ ਸਥਾਨ 'ਤੇ ਰਹੀ। ਹਰਿਕਾ 4.5 ਅੰਕਾਂ ਨਾਲ ਸਾਂਝੇ ਤੌਰ 'ਤੇ 5ਵੇਂ ਸਥਾਨ 'ਤੇ ਰਹੀ।
ਪਾਕਿਸਤਾਨ ਗਈ ਕਬੱਡੀ ਟੀਮ ਵਤਨ ਪਰਤੀ, ਕੋਚ ਨੇ ਕਿਹਾ- ਕਲੱਬਾਂ ਨੇ ਭੇਜਿਆ
NEXT STORY