ਸਪੋਰਟਸ ਡੈਸਕ— ਆਸਟਰੇਲੀਆ ਨੇ ਸਲਾਮੀ ਬੱਲੇਬਾਜ਼ ਬੈਥ ਮੂਨੀ ਅਤੇ ਐਲਿਸਾ ਹੀਲੀ ਦੇ ਅਰਧ ਸੈਂਕੜੇ ਦੇ ਬਾਅਦ ਮੇਗਨ ਸ਼ੁਟ ਦੀ ਅਗਵਾਈ ’ਚ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਐਤਵਾਰ ਨੂੰ ਆਈ. ਸੀ. ਸੀ. ਮਹਿਲਾ ਟੀ-20 ਵਰਲਡ ਕੱਪ ਦੇ ਫਾਈਨਲ ’ਚ ਭਾਰਤ ਨੂੰ 85 ਦੌੜਾਂ ਨਾਲ ਹਰਾ ਕੇ ਪੰਜਵੀਂ ਵਾਰ ਟਰਾਫੀ ਆਪਣੇ ਨਾਂ ਕੀਤੀ। ਕੌਮਾਂਤਰੀ ਮਹਿਲਾ ਦਿਵਸ ਦੇ ਦਿਨ ਖੇਡੇ ਗਏ ਮੁਕਾਬਲੇ ’ਚ ਆਸਟਰੇਲੀਆਈ ਟੀਮ ਛੇਵੀਂ ਵਾਰ ਫਾਈਨਲ ’ਚ ਪਹੁੰਚੀ ਸੀ। ਭਾਰਤੀ ਟੀਮ ਨੂੰ ਭਾਵੇਂ ਹੀ ਫਾਈਨਲ ’ਚ ਹਾਰ ਮਿਲੀ ਹੋਵੇ ਪਰ ਇਸ ਦੇ ਬਾਅਦ ਵੀ ਟੀਮ ਨੂੰ ਲਗਭਗ 3 ਕਰੋੜ 70 ਲੱਖ ਰੁਪਏ ਦੀ ਪ੍ਰਾਈਜ਼ ਮਨੀ ਮਿਲੀ ਜੋ ਜੇਤੂ ਟੀਮ ਨੂੰ ਮਿਲੀ ਰਕਮ ਦੀ ਅੱਧੀ ਰਾਸ਼ੀ ਹੈ। ਜੇਤੂ ਬਣਨ ’ਤੇ ਆਸਟਰੇਲੀਆਈ ਟੀਮ ਨੂੰ ਲਗਭਗ ਇਕ ਮਿਲੀਅਨ ਡਾਲਰ ਭਾਵ 7 ਕਰੋੜ 40 ਲੱਖ ਰੁਪਏ ਮਿਲੇ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਆਸਟਰੇਲੀਆਈ ਟੀਮ ਨੇ ਨਿਰਧਾਰਤ 20 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 184 ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਆਸਟਰੇਲੀਆ ਨੇ ਭਾਰਤ ਨੂੰ 185 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ 19.1 ਓਵਰਾਂ 10 ਵਿਕਟਾਂ ਦੇ ਨੁਕਸਾਨ ‘ਤੇ ਸਿਰਫ 99 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਆਸਟਰੇਲੀਆ ਨੇ ਭਾਰਤ ਨੂੰ 85 ਦੌੜਾਂ ਨਾਲ ਹਰਾ ਕੇ ਮਹਿਲਾ ਟੀ-20 ਵਰਲਡ ਕੱਪ ਖਿਤਾਬ ਆਪਣੇ ਨਾਂ ਕਰ ਲਿਆ। ਆਸਟਰੇਲੀਆ ਵੱਲੋਂ ਸਭ ਤੋਂ ਜ਼ਿਆਦਾ ਵਿਕਟ ਮੇਗਾਨ ਸਕਟ ਨੇ 4, ਜੇਸ ਜਾਨਸਨ ਨੇ 3, ਸੋਫੀ ਮੋਲੀਨਿਕਸ 1, ਡੇਲਿਸਾ ਕਿਮਿੰਸ 1 ਦੌੜ ਅਤੇ ਨਿਕੋਲਸ ਕੈਰੀ ਨੇ 1 ਵਿਕਟ ਲਏ। ਭਾਰਤ ਵੱਲੋਂ ਦੀਪਤੀ ਸ਼ਰਮਾ ਨੇ 2, ਪੂਨਮ ਯਾਦਵ ਨੇ 1 ਅਤੇ ਰਾਧਾ ਯਾਦਵ ਨੇ 1 ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਕਾਰਨ IPL ’ਤੇ ਸ਼ਸ਼ੋਪੰਜ, ਟਲ ਸਕਦਾ ਹੈ ਟੂਰਨਾਮੈਂਟ
ਕੋਰੋਨਾ ਵਾਇਰਸ ਕਾਰਨ IPL ’ਤੇ ਸ਼ਸ਼ੋਪੰਜ, ਟਲ ਸਕਦਾ ਹੈ ਟੂਰਨਾਮੈਂਟ
NEXT STORY