helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, MAY 03, 2026
ਪੱਛਮੀ ਬੰਗਾਲ ’ਚ ਫਾਲਤਾ ਸੀਟ ’ਤੇ ਵੀ ਵੋਟਿੰਗ ਰੱਦ,...
ਪੰਜਾਬ 'ਚ ਵੱਡੀ ਵਾਰਦਾਤ! ਮਾਪਿਆਂ ਦੇ ਇਕਲੌਤੇ ਪੁੱਤ...
ਗਾਇਕਵਾੜ ਤੇ ਕਾਰਤਿਕ ਦੀ ਤੂਫ਼ਾਨੀ ਪਾਰੀ ਦੀ ਬਦੌਲਤ...
UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ...
ਪੰਜਾਬ
ਮਨੋਰੰਜਨ
Photos
Videos
ਸਪੋਰਟਸ ਡੈਸਕ— ਭਾਰਤ ਨੇ ਆਖ਼ਰੀ ਟੀ-20 'ਚ ਸ਼੍ਰੀਲੰਕਾ ਨੂੰ 78 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 2-0 ਨਾਲ ਆਪਣੇ ਨਾਂ ਕੀਤੀ। ਟਾਸ ਹਾਰ ਕੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 201 ਦੌੜਾਂ ਬਣਾਈਆਂ। ਜਵਾਬ 'ਚ ਸ਼੍ਰੀਲੰਕਾ ਟੀਮ 15.5 ਓਵਰ 'ਚ 123 ਦੌੜਾਂ 'ਤੇ ਆਲਆਊਟ ਹੋ ਗਈ। ਆਓ ਜਾਣਦੇ ਹਾਂ ਪੰਜ ਅਜਿਹੇ ਭਾਰਤੀ ਕ੍ਰਿਕਟਰਾਂ ਬਾਰੇ ਜੋ ਇਸ ਸ਼ਾਨਦਾਰ ਜਿੱਤ ਦੇ ਰਹੇ ਹੀਰੋ- 1. ਸ਼ਿਖਰ ਧਵਨ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ ਧਵਨ ਅਤੇ ਰਾਹੁਲ ਦੀ ਜੋੜੀ ਨੇ ਸ਼ਾਨਦਾਰ ਸ਼ੁਰੂਆਤ ਦਿਵਾਈ। ਪਿਛਲੇ ਮੈਚ 'ਚ 32 ਦੌੜਾਂ ਬਣਾਉਣ ਵਾਲੇ ਧਵਨ ਨੇ ਤੀਜੇ ਮੈਚ 'ਚ 36 ਗੇਂਦਾਂ 'ਚ 7 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 52 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਪਹਿਲੇ ਵਿਕਟ ਲਈ ਧਵਨ ਅਤੇ ਰਾਹੁਲ ਵਿਚਾਲੇ 97 ਦੌੜਾਂ ਦੀ ਸਾਂਝੇਦਾਰੀ ਹੋਈ। 2. ਕੇ. ਐੱਲ. ਰਾਹੁਲ ਪਿਛਲੇ ਮੈਚ 'ਚ ਅਰਧ ਸੈਂਕੜੇ ਤੋਂ ਖੁੰਝਣ ਵਾਲੇ ਕੇ. ਐੱਲ. ਰਾਹੁਲ ਨੇ 36 ਗੇਂਦਾਂ 'ਚ ਪੰਜ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 54 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। 12.3 ਓਵਰ 'ਚ ਸੰਕਦਨ ਨੇ ਉਨ੍ਹਾਂ ਨੂੰ ਸਟੰਪ ਆਊਟ ਕਰਾਇਆ। 3. ਮਨੀਸ਼ ਪਾਂਡੇ ਸ਼ਿਵਮ ਦੂਬੇ ਦੀ ਜਗ੍ਹਾ ਟੀਮ 'ਚ ਸ਼ਾਮਲ ਮਨੀਸ਼ ਪਾਂਡੇ ਨੇ ਆਖ਼ਰੀ ਟੀ-20 'ਚ ਅਜੇਤੂ 31 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਉਸ ਨੇ ਫੀਲਡਿੰਗ 'ਚ ਕਮਾਲ ਦਾ ਪ੍ਰਦਰਸ਼ਨ ਕੀਤਾ। ਉਸ ਨੇ ਇਕ ਰਨਆਊਟ ਅਤੇ ਮੈਥਿਊਜ਼ (31) ਦਾ ਸ਼ਾਨਦਾਰ ਕੈਚ ਫੜਿਆ। 4 . ਨਵਦੀਪ ਸੈਣੀ ਇਸ ਯੁਵਾ ਗੇਂਦਬਾਜ਼ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਓਨੀ ਹੀ ਘੱਟ ਹੈ। ਮੈਨ ਆਫ ਦਿ ਸੀਰੀਜ਼ ਰਹੇ ਸੈਣੀ ਨੇ ਤੀਜੇ ਟੀ-20 'ਚ 3.5 ਓਵਰ 'ਚ 28 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਜ਼ਿਕਰਯੋਗ ਹੈ ਕਿ ਦੂਜੇ ਟੀ-20 'ਚ ਸੈਣੀ ਨੇ 18 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਸਨ। 5. ਸ਼ਾਰਦੁਲ ਠਾਕੁਰ ਸ਼ਾਰਦੁਲ ਠਾਕੁਰ ਨੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਹਾਂ 'ਚ ਕਮਾਲ ਦਾ ਪ੍ਰਦਰਸ਼ਨ ਕੀਤਾ। ਇਸ ਮੈਚ 'ਚ ਸ਼ਾਰਦੁਲ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ। ਸ਼ਾਰਦੁਲ ਨੇ ਗੇਂਦਬਾਜ਼ੀ 'ਚ ਤਿੰਨ ਓਵਰ 'ਚ 19 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ, ਜਦਕਿ ਬੱਲੇਬਾਜ਼ੀ 'ਚ ਅਜੇਤੂ 22 ਦੌੜਾਂ ਬਣਾਈਆਂ ।
ਪਾਕਿਸਤਾਨ ਸੁਰੱਖਿਅਤ ਥਾਵਾਂ 'ਚੋਂ ਇਕ : ਗੇਲ
Stories You May Like
ਅਗਲੇ 48 ਘੰਟਿਆਂ 'ਚ ਪਵੇਗਾ ਭਾਰੀ ਮੀਂਹ! ਹਨ੍ਹੇਰੀ-ਤੂਫ਼ਾਨ ਨਾਲ ਗੜ੍ਹੇਮਾਰੀ ਦਾ...
ਕਹਿਰ ਓ ਰੱਬਾ! ਮਾਂ ਨੇ ਆਪਣੇ ਹੱਥੀਂ 4 ਜਵਾਕਾਂ ਨੂੰ ਦਿੱਤੀ ਦਰਦਨਾਕ ਮੌਤ, ਹੈਰਾਨ...
ਜੰਮੂ 'ਚ ਪੁਲ ਡਿੱਗਣ ਕਾਰਨ 3 ਮਜ਼ਦੂਰਾਂ ਦੀ ਮੌਤ! ਹਾਦਸੇ ਤੋਂ ਬਾਅਦ ਰਸਤਾ ਬੰਦ,...
ਪੈਸਾ ਹੀ ਪੈਸਾ! ਗਜਲਕਸ਼ਮੀ ਰਾਜਯੋਗ ਨਾਲ ਚਮਕੇਗੀ 5 ਰਾਸ਼ੀਆਂ ਦੀ ਕਿਸਮਤ
IPL ਦੇ ਵਿਚਾਲੇ ਧਾਕੜ ਖਿਡਾਰੀ ਦੀ ਹੋਈ ਨਵੀਂ ਟੀਮ 'ਚ ਐਂਟਰੀ!
14 ਸਾਲ ਦੀ ਉਮਰ 'ਚ ਜੜੀ 'ਟ੍ਰਿਪਲ ਸੈਂਚਰੀ'! ਹੁਣ ਧਾਕੜ ਬੱਲੇਬਾਜ਼ 'ਤੇ ਲੱਗੀ...
11 ਮਈ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ! 50 ਦਿਨ ਬੰਦ ਰਹਿਣਗੇ ਦਿੱਲੀ ਦੇ ਸਕੂਲ
ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਬਾਲੀਵੁੱਡ ਅਦਾਕਾਰ ਦਾ ਹੋਇਆ ਦਿਹਾਂਤ
'ਸ਼ਾਹਰੁਖ਼ ਖ਼ਾਨ ਨੂੰ ਕੋਈ ਨਹੀਂ ਰੱਖੇੇਗਾ ਯਾਦ..!' ਮਸ਼ਹੂਰ ਗਾਇਕ ਨੇ ਬਾਲੀਵੁੱਡ ਦੇ...
'ਪੰਜਾਬ ਦੀ ਖ਼ਾਤਰ ਝੰਡੇ ਦਿਖਾਉਣੇ ਤਾਂ ਜ਼ਰੂਰ ਦਿਖਾਓ..!', ਵਿਰੋਧ ਕਰਨ ਵਾਲਿਆਂ...
ਹੁਣ ਸਕੂਲ ਨਹੀਂ ਮੰਗ ਸਕਣਗੇ 2-3 ਮਹੀਨਿਆਂ ਦੀ ਐਡਵਾਂਸ ਫੀਸ, ਦਿੱਲੀ ਸਿੱਖਿਆ ਵਿਭਾਗ...
ਮਸ਼ਹੂਰ ਅਦਾਕਾਰਾ ਹੋਈ ਕਾਸਟਿੰਗ ਕਾਊਚ ਦਾ ਸ਼ਿਕਾਰ ! ਡਾਇਰੈਕਟਰ ਨੇ ਕੀਤੀ ਸੀ 'Dirty...
Monsoon: 14-16 ਮਈ ਵਿਚਾਲੇ ਦਸਤਕ ਦੇਵੇਗਾ ਮਾਨਸੂਨ, ਲੂ ਤੋਂ ਮਿਲੇਗੀ ਨਿਜ਼ਾਤ,...
'ਮੈਂ 41 ਸਾਲ ਦੀ ਹੋ ਗਈ, ਮੇਰਾ ਵਿਆਹ ਨਹੀਂ ਕਰਵਾ ਰਹੇ', ਥਾਣੇ ਪਹੁੰਚੀ ਔਰਤ,...
ਮਸ਼ਹੂਰ ਅਦਾਕਾਰ ਦਾ ਹੋਇਆ ਦਿਹਾਂਤ ! ਗਿਓਂਗੀ ਸਥਿਤ ਆਪਣੇ ਹੀ ਰੈਸਟੋਰੈਂਟ 'ਚ ਮਿਲੀ...
ਮਸ਼ਹੂਰ ਕਾਮੇਡੀਅਨ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਦਿੱਤਾ ਧੀ ਨੂੰ ਜਨਮ
ਸਿਰਫ਼ 30 ਦਿਨਾਂ 'ਚ ਵਿਕੀਆਂ 56,000 ਤੋਂ ਵੱਧ SUV, ਭਾਰਤ ਹੀ ਨਹੀਂ ਵਿਦੇਸ਼ਾਂ 'ਚ...
ਭਿਆਨਕ ਸੜਕੇ ਹਾਦਸੇ 'ਚ ਬਿਹਾਰ ਦੇ ਕਾਂਗਰਸ ਨੇਤਾ ਦੀ ਮੌਤ, ਰਾਹੁਲ ਗਾਂਧੀ ਨੇ ਜਤਾਇਆ...
Subscribe Now!