ਨਵੀਂ ਦਿੱਲੀ : ਭਾਰਤ ਅਤੇ ਇੰਗਲੈਂਡ ਦਰਮਿਆਨ ਖੇਡੇ ਜਾ ਰਹੇ ਪਹਿਲੇ ਵਨਡੇ ਮੈਚ ਵਿਚ ਕਰੁਣਾਲ ਪੰਡਯਾ ਅਤੇ ਪ੍ਰਸਿੱਧ ਕ੍ਰਿਸ਼ਣਾ ਟੀਮ ਵਲੋਂ ਡੈਬਿਊੁ ਕਰ ਰਹੇ ਹਨ। ਕਰੁਣਾਲ ਨੂੰ ਭਰਾ ਹਾਰਦਿਕ ਪੰਡਯਾ ਨੇ ਵਨਡੇ ਕੈਪ ਦਿੱਤੀ, ਜਦਕਿ ਕ੍ਰਿਸ਼ਣਾ ਨੂੰ ਹੈੱਡ ਕੋਚ ਰਵੀ ਸ਼ਾਸਤਰੀ ਨੇ ਕੈਪ ਦਿੱਤੀ। ਵਨਡੇ ਕ੍ਰਿਕਟ ਵਿਚ ਆਪਣੇ ਡੈਬਿਊ ਮੌਕੇ ਕਰੁਣਾਲ ਭਾਵੁਕ ਹੋ ਗਿਆ ਅਤੇ ਉਸ ਨੇ ਆਸਮਾਨ ਵੱਲ ਦੇਖਦਿਆਂ ਆਪਣੇ ਪਿਤਾ ਨੂੰ ਯਾਦ ਕੀਤਾ। ਇਸ ਦੌਰਾਨ ਹਾਰਦਿਕ ਉਸ ਦਾ ਹੌਂਸਲਾ ਵਧਾਉਂਦਾ ਨਜ਼ਰ ਆਇਆ।
ਇਹ ਵੀ ਪੜ੍ਹੋ: KL ਰਾਹੁਲ ਦੇ ਆਲੋਚਕਾਂ ਨੂੰ ਵਿਰਾਟ ਕੋਹਲੀ ਨੇ ਪਾਈ ਝਾੜ, ਇਸ ਗਾਣੇ ਰਾਹੀਂ ਦਿੱਤਾ ਕਰਾਰਾ ਜਵਾਬ
ਇਸੇ ਦਰਮਿਆਨ ਭਾਰਤ ਦੇ ਸਾਬਕਾ ਕ੍ਰਿਕਟਰ ਵਸੀਮ ਜਾਫਰ ਨੇ ਕਰੁਣਾਲ ਦੀ ਫੋਟੋ ਨੂੰ ਸਾਂਝੀ ਕਰਕੇ ਇਕ ਖ਼ਾਸ ਸੰਦੇਸ਼ ਲਿਖਿਆ। ਵਸੀਮ ਜਾਫਰ ਨੇ ਕਰੁਣਾਲ ਪੰਡਯਾ ਦੀ ਭਾਵੁਕ ਫੋਟੋ ਸਾਂਝੀ ਕਰਦੇ ਹੋਏ ਲਿਖਿਆ, ‘‘ਮੇਰੀਆਂ ਅੱਖਾਂ ਵਿਚ ਕੁਝ ਹੈ।’’ ਦੱਸ ਦੇਈਏ ਕਿ ਕਰੁਣਾਲ ਦੇ ਪਿਤਾ ਦਾ ਜਨਵਰੀ ਵਿਚ ਦਿਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਹਾਰਦਿਕ ਅਤੇ ਕਰੁਣਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਭਾਵੁਕ ਪੋਸਟ ਸਾਂਝੀ ਕੀਤੀ ਸੀ।
ਇਹ ਵੀ ਪੜ੍ਹੋ: ਧੋਨੀ ਦੇ ਫਾਰਮ ਹਾਊਸ ’ਚ ਉਗਾਈਆਂ ਗਈਆਂ ਫਲ-ਸਬਜ਼ੀਆਂ ਖ਼ਰੀਦਣ ਲਈ ਲੱਗੀ ਲੋਕਾਂ ਦੀ ਭੀੜ
ਕਰੁਣਾਲ ਪੰਡਯਾ ਨੇ ਘਰੇਲੂ ਕ੍ਰਿਕਟ ਵਿਚ ਆਪਣੀ ਆਲਰਾਊਂਡ ਖੇਡ ਨਾਲ ਧੂਮ ਮਚਾਈ ਸੀ ਅਤੇ 5 ਮੁਕਾਬਲਿਆਂ ਵਿਚ 129.33 ਦੀ ਲਾਜਵਾਬ ਔਸਤ ਨਾਲ 388 ਦੌੜਾਂ ਬਣਾਈਆਂ ਸਨ। ਕਰੁਣਾਲ ਨੇ ਬੱਲੇਬਾਜ਼ੀ ਦੇ ਨਾਲ-ਨਾਲ ਗੇਂਦਬਾਜ਼ੀ ਵਿਚ ਵੀ ਖੁਦ ਨੂੰ ਸਾਬਿਤ ਕੀਤਾ ਹੈ। ਪ੍ਰਸਿੱਧ ਕ੍ਰਿਸ਼ਣਾ ਨੇ ਵਿਜੇ ਹਜ਼ਾਰੇ ਦੇ 7 ਮੈਚਾਂ ਵਿਚ ਕੁੱਲ 14 ਵਿਕਟਾਂ ਲਈਆਂ ਸਨ ਅਤੇ ਕਾਫ਼ੀ ਕਿਫਾਇਤੀ ਰਿਹਾ ਸੀ। ਆਈ. ਪੀ. ਐੱਲ. ਵਿਚ ਵੀ ਕ੍ਰਿਸ਼ਣਾ ਦਾ ਪ੍ਰਦਰਸ਼ਨ ਕੋਲਕਾਤਾ ਨਾਈਟ ਰਾਈਡਰਜ਼ ਲਈ ਬਹੁਤ ਸ਼ਾਨਦਾਰ ਰਿਹਾ ਸੀ।
ਇਹ ਵੀ ਪੜ੍ਹੋ: 8.68 ਕਰੋੜ ਦੀ ਲਾਟਰੀ ਲੱਗਦੇ ਹੀ ਗੁਆਚੀ ਟਿਕਟ, ਫਿਰ ਇੰਝ ਦਿੱਤਾ ਕਿਸਮਤ ਨੇ ਸਾਥ
ਕਪਿਲ ਦੇਵ ਵੱਲੋਂ ਮਨਜਿੰਦਰ ਸਿਰਸਾ ਨਾਲ ਮੁਲਾਕਾਤ, ਮਨੁੱਖਤਾਵਾਦੀ ਕੰਮਾਂ ਲਈ DSGMC ਦੀ ਕੀਤੀ ਤਾਰੀਫ਼
NEXT STORY